SBP GROUP

SBP GROUP

Search This Blog

Total Pageviews

ਚੀਨ ਦੀਆ ਵਸਤੂਆਂ ਦਾ ਮੁਕੰਮਲ ਬਾਈਕਾਟ ਕਰਨ ਦੇਸ ਵਾਸੀ -ਘੜੂੰਆਂ

ਖਰੜ 22 Jun : ਪਿੱਛਲੇ ਦਿਨੀ ਗਲਵਾਨ ਵਾਦੀ ਵਿੱਚ ਚੀਨੀ ਫੌਜ ਨੇ ਅਪਣੀ ਬੁਜਦੱਲੀ ਦਾ ਸਬੂਤ ਦਿੰਦਿਆਂ ਧੋਖੇ ਨਾਲ ਭਾਰਤੀ ਫੋਜ ਦੇ 20 ਜਵਾਨਾਂ ਨੂੰ ਸਹੀਦ ਕਰ ਦਿੱਤਾ  ।ਚੀਨ ਦੀ ਇਸ ਕਇਰਤਾ  ਨੇ ਸਮੁੱਚੀ ਮਾਨਵਤਾ ਨੂੰ ਸਰਮਸਾਰ ਕਰ ਦਿੱਤਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਜਗਤਾਰ ਸਿੰਘ ਘੜੂੰਆਂ ਨੇ ਖਰੜ ਵਿਖੇ ਨੋਜਵਾਨਾਂ ਸੁਸਾਇਟੀ ਦੇ ਪ੍ਰਧਾਨ ਰਮਨਦੀਪ ਸਿੰਘ ਦੀ ਅਗਵਾਈ ਵਿੱਚ  ਸਹੀਦਾ ਨੂੰ ਸਰਧਾਂਜਲੀ ਦਿੰਦਿਆਂ   ਆਖੇ  ਅਤੇ ਇਸ ਮੌਕੇ ਤੇ ਇਹਨਾਂ ਨੌਜਵਾਨਾਂ ਵੱਲੋਂ ਚੀਨ ਦੇ ਖਿਲਾਫ ਜੋਰਦਾਰ ਪ੍ਰਦਰਸਨ ਵੀ ਕੀਤਾ ਗਿਆ

 ਜਗਤਾਰ ਸਿੰਘ ਘੜੂੰਆਂ ਨੇ ਕਿਹਾ ਕਿ ਦੇਸ਼ ਦੇ ਇਹਨਾ ਪੁੱਤਰਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਦੇਸ ਅਪਣੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁੱਲ ਸਕਦਾ ਜਗਤਾਰ ਸਿੰਘ ਘੜੂੰਆਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਸਹੀਦ ਪਰਿਵਾਰਾਂ ਦੇ ਨਾਲ ਖੜਾ ਹੈ ਉਹਨਾ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਸਹੀਦਾ ਦੇ ਪਰਿਵਾਰਾਂ ਨੂੰ ਅਾਰਥਿਕ ਤੋਰ ਤੇ ਮਜਬੂਰ ਕਰਨ ਲਈ ਉਨ੍ਹਾਂ ਨੂੰ 1ਕਰੋੜ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਉਨਾ ਦੇਸ ਵਾਸੀਆਂ ਨੂੰ ਚੀਨ ਦੀਆਂ ਵਸਤੂਆਂ ਦੇ ਮੁਕੰਮਲ ਬਾਈਕਾਟ ਕਰਨ ਦੀ ਅਪੀਲ ਕੀਤੀ ਉਨਾ ਕੇਦਰ ਅਤੇ ਸੂਬਾ ਸਰਕਾਰਾਂ ਨੂੰ ਭਾਰਤ ਵਿੱਚ ਚੀਨ ਦੀਆਂ ਕੰਪਨੀਆਂ ਦੇ ਉੱਤੇ ਰੋਕ  ਲਗਾਉਣ ਦੀ ਅਪੀਲ ਕੀਤੀ ਇਸ ਮੌਕੇ 'ਤੇ ਨੋਜਵਾਨ ਸੁਸਾਇਟੀ ਦੇ ਪ੍ਰਧਾਨ ਰਮਨਦੀਪ ਸਿੰਘ, ਪਰਮਿੰਦਰ ਸਿੰਘ, ਮਨੋਜ ਗੋਰ, ਧਰਮਦੇਵ ਸੁਕਾ,  ਨਰਿੰਦਰ ਸਿੰਘ ਮੈਣੀ, ਲਖਵਿੰਦਰ ਸਿੰਘ, ਜਤਿੰਦਰ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਸਿੰਘ ਵਰਮਾ, ਬਲਜਿੰਦਰ ਸਿੰਘ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ। 
ਫੋਟੋ ਕੈਪਸ਼ਨ - ਜਗਤਾਰ ਸਿੰਘ ਘੜੂੰਆਂ ਦੀ ਅਗਵਾਈ ਵਿੱਚ ਚੀਨ ਦੇ ਖਿਲਾਫ ਜੋਰਦਾਰ ਪ੍ਰਦਰਸ਼ਨ ਕਰ ਨੋਜਵਾਨਾਂ ਨੇ ਸਹੀਦਾ ਨੂੰ ਦਿਤੀ ਸ਼ਰਧਾਂਜਲੀ ।

No comments:


Wikipedia

Search results

Powered By Blogger