ਐਸ.ਏ.ਐਸ ਨਗਰ, 22 ਸਤੰਬਰ : ਚਾਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰੀਸਰਚ (ਐਨ.ਆਈ.ਟੀ.ਟੀ.ਟੀ.ਆਰ) ਭੋਪਾਲ, ਚੰਡੀਗੜ, ਚੇਨੱਈ, ਕੋਲਕਾਤਾ ਵਲੋਂ ਇਨਫਰਮੇਸ਼ਨ ਅਤੇ ਲਾਇਬ੍ਰੇਰੀ ਨੈਟਵਰਕ (ਇਨਫਲਿਬਨੈਟ) ਦੇ ਨਾਲ ਮੇਕਿੰਗ ਮੈਂਟਰਿੰਗ ਰੈਲੀਵੇਂਟ : ਰਾਸ਼ਟਰੀ ਸਿੱਖਿਆ ਨੀਤੀ 2020 ਦੇ ਮੁੱਦੇ ‘ਤੇ ਪੈਨਲ ਵਿਚਾਰ-ਵਟਾਂਦਰੇ ਦਾ ਆਯੋਜਨ ਕੀਤਾ ਗਿਆ।
ਅਧਿਆਪਨ ’ਤੇ ਅਧਾਰਤ ਇਨਾਂ 4 ਪੈਨਲ ਵਿਚਾਰ-ਵਟਾਂਦਰਿਆਂ ਵਿੱਚ ਦੇਸ਼ ਭਰ ਦੇ 24 ਵਾਈਸ ਚਾਂਸਲਰਾਂ ਨੇ ਭਾਗ ਗਿਆ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਜਿਵੇਂ ਪ੍ਰੋ: ਐਸ.ਜੀ ਢਾਂਡੇ (ਸਾਬਕਾ ਡਾਇਰੈਕਟਰ ਆਈ.ਆਈ.ਟੀ. ਕਾਨਪੁਰ), ਸ੍ਰੀ ਐਸ.ਸੀ. ਰਲਹਾਨ (ਚੇਅਰਮੈਨ ਐਨ.ਆਈ.ਟੀ ਜਲੰਧਰ), ਪ੍ਰੋਫੈਸਰ ਐਸ. ਵੈਧਿਆਸੁਬਰਾਮਨੀਅਮ (ਉਪ ਕੁਲਪਤੀ, ਸਸਤਰਾ ਡੀਮਡ ਯੂਨੀਵਰਸਿਟੀ, ਤਾਮਿਲਨਾਡੂ), ਪ੍ਰੋ.ਬੀ.ਆਰ.ਪਟਵਰਧਨ (ਵਾਈਸ ਚੇਅਰਮੈਨ ਯੂ.ਜੀ.ਸੀ.) ਅਤੇ ਵੱਡੀ ਗਿਣਤੀ ਸਾਮਲ ਹੋਏ।
ਵਿਚਾਰ-ਵਟਾਂਦਰੇ ਦੌਰਾਨ ਚਰਚਾ ਕੀਤੀ ਗਈ ਕਿ ਐਨ.ਈ.ਪੀ- 2020 ਤੋਂ ਪਹਿਲਾਂ ਭਾਰਤੀ ਸਿੱਖਿਆ ਪ੍ਰਣਾਲੀ ਦਾ ਢਾਂਚਾ ਬਹੁਤ ਸਖ਼ਤ ਸੀਮਾਵਾਂ ਵਿੱਚ ਕੈਦ ਸੀ ਜੋ ਸਾਡੇ ਪੇਸ਼ੇਵਰ ਵਿਕਾਸ ਵਿਚ ਰੁਕਾਵਟ ਬਣਦਾ ਸੀ। ਸਾਡੀਆਂ ਰਵਾਇਤੀ ਯੂਨੀਵਰਸਿਟੀਆਂ ਵਿਚ ਮਾਨਤਾ ਪ੍ਰਦਾਨ ਕਰਨ ਦੀ ਪ੍ਰਣਾਲੀ ਵੀ ਇੱਕ ਹੋਰ ਸੀਮਾ ਸੀ।
ਮਾਹਰਾਂ ਨੇ ਦੱਸਿਆ ਕਿ ਸਾਨੂੰ ਉੱਚ ਵਿਦਿਅਕ ਸੰਸਥਾਵਾਂ (ਐੱਚ. ਆਈ. ਆਈ.) ਦੀ ਫੈਕਲਟੀ ਦੀ ਗੁਣਵੱਤਾ, ਮਿਹਨਤਾਨੇ ਦੇ ਪਹਿਲੂਆਂ ਅਤੇ ਮੈਂਟੋਰਿੰਗ ਬਹੁਤ ਮੁਸ਼ਕਲ ਕੰਮ ਹੈ।
ਇਸ ਵਿਚਾਰ ਵਟਾਂਦਰੇ ਵਿੱਚ ਚੰਗੇ ਵਿਦਿਅਕ ਪਿਛੋਕੜ ਵਾਲੇਂ ਲੋਕਾਂ ਨੂੰ ਅਦਾਰੇ ਵਿੱਚ ਲਿਆਉਣ ਅਤੇ ਚੰਗੇ ਅਧਿਆਪਕ ਬਣਨ ਲਈ ਲੋੜੀਂਦੇ ਵਿਅਕਤੀਗਤ ਰਵੱਈਏ ‘ਤੇ ਗੱਲ-ਬਾਤ ਕੀਤੀ ਗਈ। ਇਸ ਦੌਰਾਨ ਮੈਂਟੋਰਿੰਗ ਇੰਸਟੀਚਿਊਟ ਅਤੇ ਟੀਚਰ ਮੈਂਟੋਰਿੰਗ ’ਤੇ ਵਿਸ਼ੇਸ਼ ਮੁਹਾਰਤ ਵਾਲੇ ਵਿਅਕਤੀਆਂ ਦੀ ਲੋੜ ’ਤੇ ਚਾਨਣਾ ਪਾਇਆ ਗਿਆ।
ਇਹ ਸੁਝਾਅ ਦਿੱਤਾ ਗਿਆ ਕਿ ਸਿੱਖਿਆ ਨੀਤੀ- 2020 ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਹੇਠ ਲਿਖੇ ਨੁਕਤੇ ਸਾਮਲ ਕੀਤੇ ਜਾ ਸਕਦੇ ਹਨ:
1. ਸਿੱਖਿਆ ਅਤੇ ਰਾਸਟਰੀ ਪੱਧਰ ਦੇ ਮਾਹਰ ਬਣਾਉਣ ਲਈ ਐਨ.ਆਈ.ਟੀ.ਟੀ.ਟੀ.ਆਰ. ਦੀ ਵੱਡੀ ਭੂਮਿਕਾ
2. ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਰਾਸ਼ਟਰੀ ਸਿੱਖਿਆ ਸੇਵਾਵਾਂ (ਐਨ.ਈ.ਐੱਸ.) ਸਥਾਪਤ ਕਰਨਾ
ਇਸ ਸਬੰਧੀ ਢੁਕਵਾਂ ਵਾਤਾਵਰਣ ਪੈਦਾ ਕਰਨ ਦੀ ਲੋੜ ’ਤੇ ਵਿਚਾਰ ਕੀਤਾ ਗਿਆ । ਇਹ ਯੂਜੀਸੀ / ਏਆਈਸੀਟੀਈ ਵਰਗੇ ਰੈਗੂਲੇਟਰੀ ਬਾਡੀਜ਼ ਦੁਆਰਾ ਨਹੀਂ ਬਣਾਇਆ ਜਾ ਰਿਹਾ ਹੈ। ਸਾਰੇ ਕਾਲਜਾਂ ਲਈ ਨਵੇਂ ਮਾਡਲਾਂ ਵਾਲੀ ਐਨ.ਆਈ.ਟੀ.ਟੀ.ਟੀ.ਆਰ ਸਾਰੇ ਅਧਿਆਪਕਾਂ ਦੀ ਮੈਂਟੋਰਿੰਗ ਲਈ ਵੱਡੇ ਪੱਧਰ ’ਤੇ ਸਹਾਇਤਾ ਕਰ ਸਕਦੀ ਹੈ। ਸਾਨੂੰ ਨਿੱਜੀ, ਜਨਤਕ, ਮਾਨਤਾ-ਪ੍ਰਾਪਤ , ਗੈਰ-ਮਾਨਤਾ ਪ੍ਰਾਪਤ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਣ ਦੀ ਦੀ ਲੋੜ ਹੈ।
No comments:
Post a Comment