ਐਸ.ਏ.ਐਸ ਨਗਰ, 24 ਸਤੰਬਰ : ਪੰਜਾਬ ਵਿੱਚ ਸਾਲ-2020-21 ਦਾ ਪ੍ਰੋਪਰਟੀ ਟੈਕਸ 10% ਛੂਟ (ਰੀਬੇਟ ) ਨਾਲ ਅਦਾ ਕਰਨ ਦੀ ਆਖਰੀ ਮਿਤੀ-30-09-2020 ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਸਾਹਿਬਾਜਾਦਾ ਅਜੀਤ ਸਿੰਘ ਨਗਰ ਡਾ. ਕਮਲ ਕੁਮਾਰ ਗਰਗ ਨੇ ਦੱਸਿਆ ਕਿ ਨਗਰ ਨਿਗਮ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਪ੍ਰੋਪਰਟੀਆਂ ਦੇ ਮਾਲਕਾਂ ਵੱਲੋਂ ਵੱਡੀ ਗਿਣਤੀ ਵਿੱਚ ਨਗਰ ਨਿਗਮ ਦੇ ਦਫਤਰ ਵਿਖੇ ਜਾ ਕੇ ਪ੍ਰੋਪਰਟੀ ਟੈਕਸ ਜਮਾ ਕਰਵਾਇਆ ਜਾ ਰਿਹਾ ਹੈ । ਪ੍ਰੋਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਅਤੇ ਕੋਵਿਡ-19 ਦੇ ਮੱਦੇ ਨਜ਼ਰ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਨਗਰ ਨਿਗਮ ਵੱਲੋਂ ਪ੍ਰੋਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ 6 ਕਾਉਂਟਰ ਬਣਾਏ ਗਏ ਹਨ ।
ਡਾ. ਗਰਗ ਨੇ ਦੱਸਿਆ ਕਿ ਪ੍ਰੋਪਰਟੀ ਟੈਕਸ 10% ਛੂਟ ਨਾਲ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 30 ਸਤੰਬਰ ਦੇ ਨਜ਼ਦੀਕ ਹੋਣ ਕਰਕੇ ਮਿਤੀ 26 ਅਤੇ 27 ਸਤੰਬਰ ਨੂੰ ਸਰਕਾਰੀ ਛੁੱਟੀ ( ਸ਼ਨਿੱਚਰਵਾਰ ਅਤੇ ਐਤਵਾਰ ) ਹੋਣ ਦੇ ਬਾਵਜੂਦ ਨਗਰ ਨਿਗਮ ਦਾ ਦਫਤਰ ਖੁੱਲਾ ਰੱਖਿਆ ਜਾਵੇਗਾ ਅਤੇ ਸ਼ਹਿਰ ਵਾਸੀ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੀ ਪ੍ਰੋਪਰਟੀ ਦਾ ਪ੍ਰੋਪਰਟੀ ਟੈਕਸ ਨਗਰ ਨਿਗਮ ਦੇ ਦਫ਼ਤਰ ਜਾ ਕੇ ਜਮ੍ਹਾਂ ਕਰਵਾ ਸਕਦੇ ਹਨ । ਕਮਿਸ਼ਨਰ ਨਗਰ ਨਿਗਮ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ 30 ਸਤੰਬਰ 2020 ਤੱਕ ਆਪਣੀ ਪ੍ਰੋਪਰਟੀ ਦਾ ਸਾਲ 2020-21 ਦਾ ਪ੍ਰੋਪਰਟੀ ਟੈਕਸ ਜਮ੍ਹਾਂ ਕਰਵਾ ਕੇ 10% ਛੂਟ ਦਾ ਲਾਭ ਉਠਾਉਣ ।
No comments:
Post a Comment