ਖਰੜ 14 ਸਤੰਬਰ ( ) ਭਾਰਤੀ ਜਨਤਾ ਯੂਵਾ ਮੌਰਚਾ ਜਿਲ੍ਹਾ ਮੋਹਾਲੀ ਦੇ ਜਿਲ੍ਹਾ ਪ੍ਰਧਾਨ ਭੂਪਿੰਦਰ ਸਿੰਘ ਰਾਠੌਰ ਵੱਲੋਂ ਯੂਵਾ ਮੌਰਚਾ ਦੇ ਪ੍ਰਦੇਸ਼ ਪ੍ਰਧਾਨ ਭਾਨੂੰ ਪ੍ਰਤਾਪ, ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾਂ, ਭਾਜਪਾ ਸੂਬਾ ਸਕੱਤਰ ਤੇ ਭਾਜਪਾ ਜਿਲ੍ਹਾ ਮੋਹਾਲੀ ਦੇ ਜਿਲ੍ਹਾ ਪ੍ਰਭਾਰੀ ਅਰਵਿੰਦ ਮਿੱਤਲ ਅਤੇ ਭਾਜਪਾ ਜਿਲ੍ਹਾ ਮੋਹਾਲੀ ਦੇ ਜਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੇ ਨਾਲ ਵਿਚਾਰ ਵਿਟਾਦਰਾ ਕਰਨ ਉਪਰੰਤ ਜਿਲ੍ਹਾ ਇਕਾਈ ਦਾ ਗਠਨ ਕੀਤਾ ਗਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਠੌਰ ਨੇ ਦੱਸਿਆ ਕਿ ਅਭਿਸ਼ੇਕ ਸ਼ਰਮਾਂ ,ਸੋਰਵ ਮੋਦਗਿੱਲ, ਗੁਰਕੀਰਤ ਸਿੰਘ, ਰਵਿੰਦਰ ਰਾਣਾ ਅਤੇ ਜਤਿੰਦਰ ਸਿੰਘ ਨੂੰ ਜਿਲ੍ਹਾ ਮੀਤ ਪ੍ਰਧਾਨ , ਸੰਜੂ ਰਾਣਾ ਅਤੇ ਅਭਿਸ਼ੇਕ ਠਾਕਰ ਨੂੰ ਜਿਲ੍ਹਾ ਜਨਰਲ ਸਕੱਤਰ , ਸੁਖਮੰਦਰ ਸਿੰਘ ਗਿੱਲ, ਬੱਬਲ, ਰਕੇਸ਼ ਕੁਮਾਰ ਹੈਪੀ, ਲਵਕੇਸ਼ ਲੋਮਸ, ਸੁਰਯੰਸ਼ ਵੈਸ਼ਵ ਨੂੰ ਜਿਲ੍ਹਾ ਸਕੱਤਰ , ਵਕੀਲ ਤਾਪਿਸ਼ ਗੁਪਤਾ ਨੂੰ ਜਿਲ੍ਹਾ ਇੰਚਾਰਜ ਲੀਗਲ ਸੈੱਲ, ਦਿਨੇਸ਼ ਠਾਕਰ ਨੂੰ ਦਫਤਰ ਇੰਚਾਰਜ, ਰਾਜ ਕੁਮਾਰ ਨੂੰ ਜਿਲ੍ਹਾ ਖਜਾਨਚੀ, ਸੈਂਕੀ ਸੈਣੀ ਨੂੰ ਜਿਲ੍ਹਾ ਇੰਚਾਰਜ ਸ਼ੋਸ਼ਲ ਮੀਡੀਆ, ਆਂਚਲ ਚੌਹਾਨ ਨੂੰ ਜਿਲ੍ਹਾ ਸਹਿ-ਇੰਚਾਰਜ ਸ਼ੋਸ਼ਲ ਮੀਡੀਆ, ਉਦੇਰਾਜ ਸਿੰਘ ਨੂੰ ਜਿਲ੍ਹਾ ਆਈ.ਟੀ ਇੰਚਾਰਜ, ਸਾਹਿਲ ਮਨੀਸ਼ ਤਿਊੜ, ਧਰੁਵ ਖੰਨਾ, ਦਿਕਸ਼ਿਤ, ਵਿਵੇਕ ਗੁਪਤਾ, ਰਿਤੇਸ਼ ਤੋਮਰ,ਪਰਵੀਨ ਸ਼ਰਮਾ, ਮਨਦੀਪ ਸਿੰਘ, ਆਸ਼ੁਤੋਸ਼, ਰਿਸ਼ਵ ਸ਼ਰਮਾ ਨੂੰ ਜਿਲਾ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ। ਇਸ ਮੋਕੇ ਬੋਲਦਿਆ ਭਾਜਪਾ ਮੋਹਾਲੀ ਦੇ ਜਿਲਾ ਜਨਰਲ ਸੱਕਤਰ ਨਰਿੰਦਰ ਰਾਣਾ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਨਾਲ ਦੇਸ਼ ਦੇ ਨੋਜਵਾਨ ਜੁੜਨਾ ਪਸੰਦ ਕਰ ਰਹੇ।ਯੂਵਾ ਮੋਰਚਾ ਪਾਰਟੀ ਦੀ ਰੀੜ ਦੀ ਹੱਡੀ ਵਾਗ ਹੈ। ਪਾਰਟੀ ਵਿੱਚ ਵਧੀਆ ਕੰਮ ਕਰ ਰਹੇ ਨੋਜਵਾਨਾ ਨੂੰ ਜੋ ਜਿੰਮੇਵਾਰੀਆਂ ਸੌਪੀਆਂ ਗਈਆਂ ਹਨ ਉਨਾਂ ਨੂੰ ਵੱਧੀਆ ਢੰਗ ਨਾਲ ਨਿਭਾਉਣਗੇ।ਜਿਲ੍ਹਾ ਪ੍ਰਧਾਨ ਰਾਠੌਰ ਨੇ ਨਵ ਨਿਯੂਕਤ ਆਹੂਦੇਦਾਰਾਂ ਨੂੰ ਸੁਭਕਾਮਨਾਵਾਂ ਦਿੰਦਿਆਂ ਆਖਿਆ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਤੇ ਉਨਾਂ ਨੂੰ ਦੇਸ਼ ਹਿੱਤ ਵਿੱਚ ਅੱਗੇ ਆ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਆਪਣੇ ਦੇਸ਼ ਨੂੰ ਉਚਾਈਆਂ ਤੱਕ ਲੈਕੇ ਜਾਇਆ ਜਾ ਸਕੇ।ਨਵ ਨਿਯੂਕਤ ਟੀਮ ਪਾਰਟੀ ਗਤੀਵਿਧੀਆਂ ਨੂੰ ਘਰ ਘਰ ਪਹੂੰਚਾਉਣ ਲਈ ਸਖਤ ਮੇਹਨਤ ਨਾਲ ਕੰਮ ਕਰੇਗੀ।ਇਸ ਮੌਕੇ ਪ੍ਰਦੇਸ਼ ਦਫਤਰ ਇੰਚਾਰਜ ਦੀਪਕ ਚੋਲਟਾ, ਸੰਜੂ ਰਾਣਾ, ਅਭਿਸ਼ੇਕ ਠਾਕੁਰ ਅਤੇ ਜੋਨੀ ਲਾਲੜੂ ਹਾਜਰ ਸਨ।ਫੋਟੋ
No comments:
Post a Comment