Wednesday, September 23, 2020

ਜਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਯੋਜਨਾਵਾਂ ਕੀਤੀਆਂ ਜਾ ਰਹੀਆਂ ਤਿਆਰ : ਵਿਜੇ ਸ਼ਰਮਾ

 ਐਸ..ਐਸ ਨਗਰ : 23 ਸਤੰਬਰ : ਜਿਲ੍ਹਾ ਯੋਜਨਾ ਕਮੇਟੀ ਐਸ..ਐਸ ਨਗਰ ਦੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਨੇ ਅੱਜ ਇਥੇ ਆਪਣੇ ਦਫਤਰ ਵਿੱਚ ਹਫਤਾਵਾਰੀ ਰੱਖੀ ਮੀਟਿੰਗ ਦੌਰਾਨ ਜਿਲ੍ਹੇ ਦੇ ਪੰਚਾਂ ਸਰਪੰਚਾਂ ਅਤੇ ਮੋਹਤਬਰਾਂ ਦੀਆਂ ਸਮੱਸਿਆਵਾਂ ਸੁਣੀਆਂ ਅੱਜ ਦੀ ਮੀਟਿੰਗ ਵਿੱਚ ਗ੍ਰਾਮ ਪੰਚਾਇਤ ਪਿੰਡ ਸੋਏ ਮਾਜਰਾ ਦੇ ਪੰਚਾਇਤ ਨੇ ਸਮਸ਼ਾਨ ਘਾਟ ਅਤੇ ਧਰਮਸ਼ਾਲਾ ਲਈ ਗਰਾਂਟਾਂ ਦੀ ਮੰਗ ਕੀਤੀ ਕਸ਼ਿਸ਼ ਕੁਮਾਰ  ਨੇ ਝੁੱਗੀਆਂ ਰੋਡ ਖਰੜ ਤੇ ਸੜਕ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਵਿਕਾਸ ਕਾਰਜਾਂ ਲਈ ਫੰਡ ਦੀ ਮੰਗ ਕੀਤੀ ,ਪਰਮਜੀਤ ਸਿੰਘ ਪ੍ਰਧਾਨ ਯੂਥ ਕਲੱਬ ਰਾਮਗੜ੍ਹ ਨੇ ਨੌਜਵਾਨਾਂ ਲਈ ਖੇਡਾਂ ਦੇ ਸਮਾਨ ਦੀ ਮੰਗ ਕੀਤੀ


 ਇਸ ਮੌਕੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਨੇ ਕਿਹਾ ਕਿ ਜਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਲਦੀ ਹੀ ਫੰਡ ਮੁਹੱਈਆ ਕਰਵਾ ਕੇ ਵਿਕਾਸ ਕਾਰਜ ਵੱਡੀ ਪੱਧਰ ਤੇ ਕਰਵਾਉਣ ਲਈ ਯਤਨਸ਼ੀਲ ਹਾਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਸ਼ਨ ਗਰਗਹਰਜੀਤ ਸਿੰਘ ਪੰਚਾਇਤ ਮੈਂਬਰ ਸੋਏ ਮਾਜਰਾਗੁਰਪ੍ਰਤਾਪ ਸਿੰਘਬਲਵਿੰਦਰ ਸਿੰਘ ਬਿੰਦਾ ਮਾਨਬੇਅੰਤ ਸਿੰਘ ਧਨੋਰੀ ਅੰਕੜਾ ਕਰਮਚਾਰੀ ਅਤੇ ਕੁਲਦੀਪ ਸਿੰਘ ਓਇੰਦ ਪੀ ਏ ਚੇਅਰਮੈਨ ਯੋਜਨਾ ਕਮੇਟੀ ਐਸ..ਐਸ ਨਗਰ ਹਾਜ਼ਰ ਸਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger