SBP GROUP

SBP GROUP

Search This Blog

Total Pageviews

ਨਾਕੇ ਤੇ ਚੈਕਿੰਗ ਦੌਰਾਨ 115 ਗਰਾਮ ਨਸ਼ੀਲੇ ਪਾਊਡਰ ਸਮੇਤ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ ਮੁਲਜ਼ਮਾਂ ਕੋਲ ਖੋਹ ਕੀਤੇ ਮੁਬਾਇਲ ਫੋਨ ਹੋਏ ਬ੍ਰਾਮਦ

 ਕੁਰਾਲੀ (ਐਸ.ਏ.ਐਸ ਨਗਰ) : 06 ਨਵੰਬਰ  :ਅਫਸਰ ਥਾਣਾ ਸਿਟੀ ਕੁਰਾਲੀ ਐਸ ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਸਿੰਘ , ਐਸ ਪੀ ( ਦਿਹਾਤੀ ) ਰਵਜੋਤ ਕੌਰ ਗਰੇਵਾਲ ਅਤੇ ਡੀ ਐਸ ਪੀ ਖਰੜ-2 ਬਿਕਰਮਜੀਤ ਸਿੰਘ ਬਰਾੜ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 4-11-2020 ਨੂੰ ਏ ਐਸ ਆਈ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਫੋਕਲ ਪੁਆਇੰਟ ਚਨਾਲੋਂ ਕੁਰਾਲੀ ਵਿਖੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਮੌਜੂਦ ਸੀ ਤਾਂ ਵਕਤ ਕਰੀਬ 10 ਵਜੇ ਰਾਤ ਹੋਵੇਗਾ ਤਾਂ ਫੋਕਲ ਪੁਆਇੰਟ ਦੀ ਤਰਫੋਂ ਇੱਕ ਟੀ ਵੀ ਐਸ ਜੁਪੀਟਰ ਸਕੂਟਰ ਆਇਆ ਜਿਸ ਤੇ ਦੋ ਨੌਜਵਾਨ ਸਵਾਰ ਸਨ ਜਿਨਾ ਨੂੰ ਏ ਐਸ ਆਈ ਅਵਤਾਰ ਸਿੰਘ ਨੇ ਸਰਸਰੀ ਚੈਕਿੰਗ ਲਈ ਸਾਥੀ ਕਰਮਚਾਰੀਆ ਦੀ ਮਦਦ ਨਾਲ ਰੋਕ ਕੇ ਚੈਕਿੰਗ ਕੀਤੀ ਤਾ ਜੂਪੀਟਰ ਸਕੂਟਰ ਦੀ ਸੀਟ ਦੇ ਥੱਲੇ ਬਣੀ ਡਿੱਗੀ ਵਿਚੋਂ 5 ਮੋਬਾਇਲ ਫੋਨ ਮਿਲੇ ਜਿਸ ਤੇ ਨੋਜਵਾਨਾ ਨੂੰ ਉਨਾ ਦਾ ਨਾਮ ਪਤਾ ਪੁਛਿਆ ਤਾ ਚਾਲਕ ਨੇ ਆਪਣਾ ਨਾਮ ਕਮਲਪ੍ਰੀਤ ਸਿੰਘ ਅਤੇ ਸਵਾਰ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਪੁੱਤਰਾਨ ਗੁਰਮੀਤ ਸਿੰਘ ਵਾਸੀ ਪਿੰਡ ਕਾਈਨੋਰ ਥਾਣਾ ਸਦਰ ਮੋਰਿੰਡਾ ਜਿਲਾ ਰੂਪਨਗਰ ਦੱਸਿਆ ਜਿਸ ਤੋਂ ਏ ਐਸ ਆਈ ਅਵਤਾਰ ਸਿੰਘ ਨੇ ਮੋਬਾਇਲਾਂ ਬਾਰੇ ਪੁੱਛ ਗਿੱਛ ਕੀਤੀ ਜੋ ਦੋਵੇਂ ਨੌਜਵਾਨ ਕਈ ਤਸੱਲੀ ਬਖਸ ਜਵਾਬ ਨਹੀਂ ਦੇ ਸਕੇ ਜਿਸ ਤੇ ਏ ਐਸ ਆਈ ਅਵਤਾਰ ਸਿੰਘ ਨੇ ਸਕੂਟਰ ਚਾਲਕ ਕੰਮਲਪ੍ਰੀਤ ਸਿੰਘ ਦੀ ਸਰਸਰੀ ਤਲਾਸ਼ੀ ਲਈ ਤਾਂ ਉਸ ਦੀ ਪਹਿਨੀ ਹੋਈ ਨੀਲੀ ਲੋਅਰ ਦੀ ਸੱਜੀ ਜੇਬ ਵਿੱਚ ਇੱਕ ਮੇਮੀ ਲਿਫਾਫੇ ਵਿਚੋਂ ਚਿੱਟਾ ਰੰਗ ਦਾ ਨਸ਼ੀਲਾ ਪਾਉਡ ਬ੍ਰਾਮਦ ਹੋਇਆ ਇਸ ਤਰਾ ਸਕੂਟਰ ਸਵਾਰ ਸੁਖਵਿੰਦਰ ਸਿੰਘ ਦੀ ਪਹਿਨੀ ਹੋਈ ਘਸਮੇਲ ਰੰਗ ਦੀ ਕੈਪਰੀ ਦੀ ਸੱਜੀ ਜੇਬ ਵਿਚ ਇੱਕ ਮੋਮੀ ਲਿਫਾਫਾ ਵਿਚ ਚਿਟਾ ਰੰਗ ਦਾ ਨਸੀਲਾ ਪਾਊਡਰ ਬਰਾਮਦ ਹੋਇਆ ।


                ਐਸ.ਐਚ.ਓ ਨੇ ਦੱਸਿਆ ਕਿ ਬਰਾਮਦ ਨਸ਼ੀਲਾ ਪਾਊਡਰ ਆਪਣੇ ਕਬਜੇ ਵਿੱਚ ਰੱਖਣ ਸਬੰਧੀ ਕਮਲਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਕੋਈ ਲਾਈਸੰਸ ਪੇਸ ਨਹੀਂ ਕਰ ਸਕੇ ਜਿਸ ਤੇ ਏ ਐਸ ਆਈ ਅਵਤਾਰ ਸਿੰਘ ਨੇ ਮੁਕੱਦਮਾ ਦਰਜ ਕਰਨ ਲਈ ਇਤਲਾਹ ਭੇਜੀ ਜਿਸ ਤੋਂ ਅਗਲੀ ਤਫਤੀਸ ਉਨ੍ਹਾਂ ਵੱਲੋਂ (ਮੁੱਖ ਅਫਸਰ ਥਾਣਾ ਸਿਟੀ ਕੁਰਾਲੀ) ਮੌਕੇ ਤੇ ਪੁੱਜ ਕੇ ਦੋਸੀਆ ਪਾਸੋ ਪੁੱਛ ਗਿੱਛ ਕਰਕੇ ਉਨਾ ਪਾਸੋਂ ਬ੍ਰਾਮਦ ਨਸੀਲੇ ਪਾਊਡਰ ਦਾ ਵਜਨ ਕੀਤਾ ਜੋ ਕਮਲਪ੍ਰੀਤ ਸਿੰਘ ਪਾਸੇ ਬਾਮਦ ਨਸ਼ੀਲਾ ਪਾਊਡਰ ਲਿਫਾਫਾ ਦਾ ਵਜਨ 55 ਗਰਾਮ ਅਤੇ ਸੁਖਵਿੰਦਰ ਸਿੰਘ ਪਾਸੋ ਬ੍ਰਾਮਦ ਨਸ਼ੀਲਾ ਪਾਊਡਰ ਦਾ ਵਜਨ 60 ਗਰਾਮ ਹੋਇਆ। ਜਿਸ ਸਬੰਧੀ ਮੁਕੱਦਮਾ ਨੰਬਰ 98 ਮਿਤੀ 4-11--2020 ਅ/ਧ 21-61-85 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਕੁਰਾਲੀ ਦਰਜ ਰਜਿਸਟਰ ਕੀਤਾ ਗਿਆ ਤੇ ਦੋਸੀਆ ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕਰਕੇ ਬੰਦ ਹਵਾਲਾਤ ਥਾਣਾ ਸਿਟੀ ਕੁਰਾਲੀ ਕਰਾਇਆ ਗਿਆ ਅਤੇ ਮਿਤੀ 5-11-2020 ਨੂੰ ਦੋਸੀਆ ਨੂੰ ਮਾਨਯੋਗ ਅਦਾਲਤ ਖਰੜ ਵਿਖੇ ਪੇਸ ਕੀਤਾ ਤੇ ਮਾਨਯੋਗ ਜੱਜ ਸਾਹਿਬ ਨੇ ਦੋਸੀਆ ਦਾ 3 ਦਿਨਾ ਦਾ ਪੁਲਿਸ ਰਿਮਾਡ ਮਨਜੂਰ ਫਰਮਾਇਆ ਅਤੇ ਦੋਸੀਆ ਤੋਂ ਬ੍ਰਾਮਦ ਮੋਬਾਇਲਾਂ ਦੀ ਸ਼ਨਾਖਤ ਕਰਵਾਈ ਗਈ ਜਿਸਤੇ ਰਜੀਵ ਕੁਮਾਰ ਪੁੱਤਰ ਦਲਬਾਗ ਸਿੰਘ ਨੇ ਆਪਣੇ ਖੋਹ ਕੀਤੇ ਮੋਬਾਇਲ ਫੋਨ ਅਤੇ ਦੋਸ਼ੀਆ ਦੀ ਸ਼ਨਾਖਤ ਕੀਤੀ ਅਤੇ ਧਰਮ ਚੰਦ ਪੁੱਤਰ ਸ੍ਰੀ ਪਾਲ ਵਾਸੀ ਚਨਾਲੋ ਨੇ ਵੀ ਦੋਸੀਆ ਦੀ ਸਨਾਖਤ ਕੀਤੀ ਜਿਸ ਤੇ ਮੁਕੱਦਮਾ ਵਿੱਚ ਜੁਰਮ 379ਬੀ,323,341,34 ਆਈ ਪੀ ਸੀ ਦਾ ਵਾਧਾ ਕੀਤਾ ਗਿਆ ਤੇ ਦੋਸੀਆ ਪਾਸੋ ਬ੍ਰਾਮਦ ਮੋਬਾਇਲ ਫੋਨਾ ਦੀ ਸਨਾਖਤ ਕਰਵਾਈ ਜਾ ਰਹੀ ਹੈ ਅਤੇ ਅੱਜ ਮਿਤੀ 6-11-2020 ਨੂੰ ਦੋਸੀਆ ਉਕਤਾਨ ਨੇ ਆਪਣੀ ਪੁੱਛ ਗਿੱਛ ਦੌਰਾਨ ਫਰਦ ਬਿਆਨ ਇੰਕਸਾਫ ਅ/ਧ 27 ਸਹਾਦਤ ਐਕਟ ਅਨੁਸਾਰ ਖੋਹੇ ਹੋਏ ਹੋਰ 10 ਮੋਬਾਇਲ ਫੋਨ ਅਲੱਗ ਅਲੱਗ ਮਾਰਕੇ ਦੇ ਵੀ ਬ੍ਰਾਮਦ ਕਰਵਾਏ ਗਏ ।

No comments:


Wikipedia

Search results

Powered By Blogger