SBP GROUP

SBP GROUP

Search This Blog

Total Pageviews

ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਕੇ ਬਾਦਲਾਂ ਨੇ ਇੱਕ ਵਾਰ ਫਿਰ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਢਾਹ ਲਾਈ : ਕੁਲਤਾਰ ਸਿੰਘ ਸੰਧਵਾਂ

 ਚੰਡੀਗੜ, 29 ਨਵੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ‘ਲਿਫਾਫਾ ਕਲਚਰ’ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਨਵ ਨਿਯੁਕਤ ਪ੍ਰਧਾਨ ਬੀਬੀ ਜੰਗੀਰ ਕੌਰ ਬਾਰੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਬਾਦਲਾਂ ਨੇ ਇਕ ਦਾਗੀ ਕਿਰਦਾਰ ਵਾਲੀ ਸਿਆਸਤਦਾਨ ਨੂੰ ਪ੍ਰਧਾਨ ਬਣਾਕੇ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਨੂੰ ਇਕ ਵਾਰ ਫਿਰ ਵੱਢੀ ਢਾਹ ਲਗਾਈ ਹੈ ਅਤੇ ਜਮਹੂਰੀਅਤ ਵਿਵਸਥਾ ਨੂੰ ਤਾਰ-ਤਾਰ ਕੀਤਾ ਹੈ।


ਐਤਵਾਰ ਨੂੰ ਪਾਰਟੀ ਹੈਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਾਵਾਂ, ਜੈ ਕਿਸ਼ਨ ਸਿੰਘ ਰੌੜੀ, ਕੁਲਵੰਤ ਸਿੰਘ ਪੰਡੌਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਸ਼ੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਪੰਥ ਅਤੇ ਪੰਜਾਬੀਆਂ ਬੇਮਿਸ਼ਾਲ ਕੁਰਬਾਨੀਆਂ ਉਸ ਸਮੇਂ ਹੋਂਦ ਵਿਚ ਆਈ ਸੀ ਜਦੋਂ ਗੁਰੂ ਧਾਮਾਂ ਉਪਰ ਕਾਬਜ਼ ਪੰਥ ਦੇ ਮਸੰਦ ਅਤੇ ਅੰਗਰੇਜ਼ੀ ਰਾਜ ਦੇ ਹੱਥ ਠੋਕੇ ਸਿੱਖ ਪੰਥ ਦੇ ਸਿਧਾਤਾਂ ਅਤੇ ਗੁਰਦੁਆਰਿਆਂ ਦੀ ਰਹਿਤ ਮਰਿਆਦਾ ਨੂੰ ਤਾਰ-ਤਾਰ ਕਰ ਰਹੇ ਸਨ, ਅਫਸੋਸ ਦੀ ਗੱਲ ਇਹ ਹੈ ਕਿ ਅੱਜ ਬਾਦਲ ਪਰਿਵਾਰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਮਸੰਦਾਂ ਵਾਲੀ ਭੂਮਿਕਾ ਨਿਭਾਅ ਰਿਹਾ ਹੈ। ਇਸ ਸਿਰਮੌਰ ਸੰਸਥਾਂ ਉਤੇ ਬੀਬੀ ਜੰਗੀਰ ਕੌਰ ਵਰਗੀ ਵਿਵਾਦਗ੍ਰਸਤ ਸਿਆਸਤਦਾਨ ਨੂੰ ਇਕ ਵਾਰ ਫਿਰ ਪ੍ਰਧਾਨ ਬਣਾਕੇ ਬਾਦਲਾਂ ਨੇ ਆਪਣੇ ਮਸੰਦਪੁਣੇ ਨੂੰ ਸਾਬਤ ਕਰ ਦਿੱਤਾ ਹੈ। 
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਥ ਅਤੇ ਪੰਜਾਬ ਵਿਚ ਆਪਣੀ ਹੈਸ਼ੀਅਤ ਗੁਆ ਚੁੱਕੇ ਬਾਦਲ ਪਰਿਵਾਰ ਨੇ ਆਪਣੀ ਸਵੀ ਅਤੇ ਗਲਤੀਆਂ ਸੁਧਾਰਨ ਦਾ ਮੌਕਾ ਸਦਾ ਲਈ ਗੁਆ ਦਿੱਤਾ। ਉਨਾਂ ਕਿਹਾ ਕਿ ਬੀਬੀ ਜੰਗੀਰ ਕੌਰ ਨੂੰ ਪ੍ਰਧਾਨ ਬਣਾਉਣ ਨਾਲ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਸਿਆਸੀ ਅਤੇ ਧਾਰਮਿਕ ਦੀਵਾਲੀਆ ਨਿਕਲ ਗਿਆ। ਸਪੱਸ਼ਟ ਹੈ ਕਿ ਅਕਾਲੀ ਦਲ ਬਾਦਲ ਕੋਲ ਹੁਣ ਅਜਿਹਾ ਕੋਈ ਆਗੂ ਨਹੀਂ ਬਚਿਆ ਜਿਸ ਨੂੰ ਪੰਥ ਅਤੇ ਪੰਜਾਬ ਸਰਬ ਪ੍ਰਵਾਣਿਤ ਕਰਦਾ ਹੋਵੇ, ਜਿਸ ਕਰਕੇ ਬਾਦਲਾਂ ਨੂੰ ਇਕ ਦਾਗੀ ਕਿਰਦਾਰ ਦੇ ਵਿਵਾਦਗ੍ਰਸਤ ਵਿਅਕਤੀ ਨੂੰ ਪ੍ਰਧਾਨ ਲਗਾਉਣਾ ਪਿਆ ਹੈ। 
‘ਆਪ’ ਆਗੂਆਂ ਨੇ ਕਿਸਾਨ ਅੰਦੋਲਨ ਦੌਰਾਨ ਐਸਜੀਪੀਸੀ ਦੇ ਇਜਲਾਸ ਰੱਖਣ ਦੀ ਤਾਰੀਕ ਉਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਇਹ ਕਿਸਾਨ ਅੰਦੋਲਨ ਤੋਂ ਧਿਆਨ ਭੜਕਾਉਣ ਦੀ ਕੋਸ਼ਿਸ਼ ਨਹੀਂ ਹੈ?, ਕੀ ਇਹ ਇਜਲਾਸ ਹਫਤਾ-ਖੰਡ ਅੱਗੇ-ਪਿੱਛੇ ਨਹੀਂ ਸੀ ਹੋ ਸਕਦਾ? ਜਦਕਿ ਕਿਸਾਨਾਂ ਨੇ 26 ਅਤੇ 27 ਨਵੰਬਰ ਨੂੰ ਦਿੱਲੀ ਚੱਲੋ ਦਾ ਸੱਦਾ ਬਹੁਤ ਪਹਿਲਾਂ ਦੇ ਦਿੱਤਾ ਸੀ। ਆਪ ਵਿਧਾਇਕਾਂ ਨੇ ਕਿਹਾ ਕਿ ਜੇਕਰ ਐਸਜੀਪੀਸੀ ਦੀਆਂ ਆਮ ਚੋਣਾਂ ਸਾਲਾਂ ਦੀ ਸਾਲ ਨਲੰਬਿਤ ਹੋ ਸਕਦੀਆਂ ਹਨ ਤਾਂ ਇਸ ਜਨਰਲ ਇਜਲਾਸ ਨੂੰ 27 ਤਾਰੀਕ ਤੋਂ ਅੱਗੇ ਪਿੱਛੇ ਰੱਖਿਆ ਜਾ ਸਕਦਾ ਸੀ। 
ਉਨਾਂ ਕਿਹਾ ਪੰਜਾਬ ਦੇ ਕਿਸਾਨ ਆਪਣੀ ਹੋਂਦ ਬਚਾਉਣ ਲਈ ਅੰਦੋਲਨ ਵਿਚ ਉਤਰੇ ਹੋਣ, ਕੇਂਦਰ ਦੀ ਮੋਦੀ ਅਤੇ ਹਰਿਆਣਾ ਦੀ ਖੱਟਰ ਸਰਕਾਰਾਂ ਉਨਾਂ ਨੂੰ ਕੁਚਲਣ ਲਈ ਹਰ ਹੱਥ ਕੰਢੇ ਵਰਤ ਰਹੀਆਂ ਹੋਣ ਤਾਂ ਅਜਿਹੇ ਸਮੇਂ ਇਜਲਾਸ ਰੱਖਣਾ ਸ਼ੰਕੇ ਪੈਦਾ ਕਰਦਾ ਹੈ। ਆਗੂਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਅਜਿਹੇ ਸਮੇਂ ਆਪਣੇ ਸਿਆਸੀ ਹਿੱਤਾਂ ਤੋਂ ਉਪਰ ਉਠਕੇ ਕਿਸਾਨਾਂ ਦੇ ਨਾਲ ਸੰਘਰਸ਼ ਵਿਚ ਕੁੱਦਦੇ, ਪ੍ਰੰਤੂ ਅਕਾਲੀ ਦਲ ਬਾਦਲ ਨੇ ਲੋਕਾਂ ਦਾ ਧਿਆਨ ਹੋਰ ਪਾਸੇ ਕਰਨ ਲਈ ਅਜਿਹੇ ਸਮੇਂ ਇਹ ਇਜਲਾਸ ਬੁਲਾਇਆ ਗਿਆ। 
ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਿਨਾਂ ਸ਼ੱਕ ਇਕ ਧਰਮ ਨਿਰਪੱਖ ਪਾਰਟੀ ਹੈ, ਪ੍ਰੰਤੂ ਸਿੱਖ ਕੌਮ ਦੀ ਸਿਰਮੌਰ ਸੰਸਥਾ ਉਤੇ ਬਾਦਲ ਪਰਿਵਾਰ ਨੇ ਜਿਸ ਤਰੀਕੇ ਨਾਲ ਆਪਣਾ ਕਬਜ਼ਾ ਕੀਤਾ ਹੋਇਆ ਹੈ, ਅਜਿਹੇ ਹਲਾਤ ਵਿਚ ਐਸਜੀਪੀਸੀ ਨੂੰ ਬਾਦਲਾਂ ਦੇ ਗਲਬੇ ਵਿਚੋਂ ਕੱਢਣਾ ਸਮੇਂ ਦੀ ਵੱਡੀ ਲੋੜ ਹੈ ਤਾਂ ਕਿ ਇਸ ਸਿਰਮੌਰ ਸੰਸਥਾ ਦੀ ਉਚੀ-ਸੂਚੀ ਸ਼ਾਨ ਅਤੇ ਗੁਰੂ ਧਾਮਾਂ ਦੀ ਸਿੱਖੀ ਸਿਧਾਂਤਾਂ ਅਤੇ ਰਹਿਤ ਮਰਿਆਦਾ ਮੁੜ ਬਹਾਲ ਹੋ ਸਕੇ।     

No comments:


Wikipedia

Search results

Powered By Blogger