ਨਵੀਂ ਦਿੱਲੀ/ਚੰਡੀਗੜ, 29 ਨਵੰਬਰ : ਆਮ ਆਦਮੀ ਪਾਰਟੀ (ਆਪ) ਨੇ ਕਿਸਾਨ ਅੰਦੋਲਨ ਦੇ ਹੱਕ ਡਟਦਿਆਂ ਕੇਂਦਰ ਦੀ ਮੋਦੀ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ ਹੈ। ਦਿੱਲੀ ‘ਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ‘ਆਪ’ ਦੇ ਮੁੱਖ ਬੁਲਾਰੇ ਸੌਰਵ ਭਾਰਦਵਾਜ ਨੇ ਕਿਹਾ ਕਿ ਅੱਜ ਇੱਕ ਪਾਸੇ ਦੇਸ਼ ਦਾ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਅੰਦੋਲਨ ਕਰਦਾ ਹੋਇਆ ਕੌਮੀ ਰਾਜਧਾਨੀ ਦਿੱਲੀ ਤੱਕ ਪਹੁੰਚ ਗਿਆ ਹੈ, ਦੂਜੇ ਪਾਸੇ ਕੇਂਦਰ ਸਰਕਾਰ ਕਿਸਾਨਾਂ ਨਾਲ ਮਸਲੇ ਦੇ ਹੱਲ ਲਈ ਗੱਲ ਕਰਨ ਤੋਂ ਭੱਜ ਰਹੀ ਹੈ। ਉਨਾਂ ਕਿਹਾ ਕਿ ਠੰਢ ਦੇ ਮੌਸਮ ਵਿਚ ਖੁੱਲੇ ਅਸਮਾਨ ਥੱਲੇ ਕਿਸਾਨਾਂ ਨਾਲ ਗੱਲ ਕਰਨ ਦੀ ਥਾਂ ਕੇਂਦਰੀ ਗ੍ਰਹਿ ਮੰਤਰੀ ਸ਼ਰਤਾਂ ਰੱਖ ਰਹੇ ਹਨ, ਜੋ ਜਾਇਜ਼ ਨਹੀਂ ਹੈ। ਉਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਗਰ ਕੌਂਸਲ ਦੀਆਂ ਚੋਣਾਂ ‘ਚ ਭਾਜਪਾ ਦਾ ਪ੍ਰਚਾਰ ਕਰਨ ਲਈ ਹੈਦਰਾਬਾਦ ਤਾਂ ਜਾ ਸਕਦੇ ਹਨ, ਪਰੰਤੂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਸਕਦੇ।
ਸੌਰਵ ਭਾਰਦਵਾਜ ਨੇ ਕੇਂਦਰ ਦੀ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨ ਦੇ ਵਿਰੋਧ ਵਿਚ ਦੇਸ਼ ਦੇ ਕਿਸਾਨ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਅੱਤਿਆਚਾਰ ਦਾ ਸਾਹਮਣਾ ਕਰਦੇ ਹੋਏ ਅੱਜ ਹਰਿਆਣਾ ਦਿੱਲੀ ਬਾਰਡਰ ਉੱਤੇ ਬੈਠੇ ਹਨ। ਉਨਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨਾਂ ਨੂੰ ਇਹ ਸ਼ਰਤ ਰੱਖ ਰਹੇ ਹਨ ਕਿ ਪਹਿਲਾ ਬੁਰਾੜੀ ਦੇ ਮੈਦਾਨ ਵਿਚ ਆ ਕੇ ਬੈਠਣ ਫਿਰ ਹੀ ਸਰਕਾਰ ਗੱਲ ਕਰੇਗੀ। ਉਨਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਕੋਲ ਕਿਸਾਨਾਂ ਨੂੰ ਮਿਲਣ ਲਈ ਤਾਂ ਸਮਾਂ ਨਹੀਂ ਹੈ, ਪਰੰਤੂ ਨਗਰ ਨਿਗਮ ਦੀਆਂ ਚੋਣਾਂ ਲਈ ਪ੍ਰਚਾਰ ਕਰਦੇ ਹੋਏ ਉੱਥੋਂ ਦੀਆਂ ਸੜਕਾਂ ਵਿਚ ਪਏ ਟੋਇਆਂ ਦੀਆਂ ਗੱਲ ਕਰ ਰਹੇ ਹਨ। ਉਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜਿਹਾ ਪਹਿਲੇ ਗ੍ਰਹਿ ਮੰਤਰੀ ਹਨ, ਜੋ ਐਨੇ ਵੱਡੀ ਗਿਣਤੀ ਵਿਚ ਲੋਕ ਪ੍ਰਦਰਸ਼ਨ ਕਰ ਰਹੇ ਹਨ ਤੇ ਗ੍ਰਹਿ ਮੰਤਰੀ ਕੋਲ ਸਮਾਂ ਨਾ ਹੋਵੇ।
ਉਨਾਂ ਕਿਹਾ ਕਿ ਕੱਲ ਕਿਸਾਨਾਂ ਨੂੰ ਇਹ ਦੋਸ਼ ਲਗਾਇਆ ਜਾ ਰਿਹਾ ਸੀ ਕਿ ਜੇਕਰ ਦਿੱਲੀ ਵਿਚ ਕੋਰੋਨਾ ਵਧਿਆਂ ਦਾ ਉਨਾਂ ਦਾ ਮੁੱਖ ਕਾਰਨ ਇਹ ਕਿਸਾਨ ਅੰਦੋਲਨ ਹੋਵੇਗਾ, ਪਰੰਤੂ ਆਪ ਹੀ ਇਹ ਦਾਅਵਾ ਕਰ ਰਹੇ ਹਨ ਉਨਾਂ ਦੇ (ਅਮਿਤ ਸ਼ਾਹ) ਰੋਡ ਸ਼ੋਅ ਮੌਕੇ ਭਾਰੀ ਭੀੜ ਸੀ, ਇਸ ਤੋਂ ਭਾਜਪਾ ਦਾ ਹੰਕਾਰ ਅਤੇ ਦੋਗਲਾਪਣ ਉਜਾਗਰ ਹੁੰਦਾ ਹੈ।
ਸੌਰਵ ਭਾਰਦਵਾਜ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਗੰਭੀਰਤਾ ਨਾਲ ਲਵੇ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕਰਕੇ ਅੰਨਦਾਤਾ ਦਾ ਸਨਮਾਨ ਕਰੇ।
No comments:
Post a Comment