ਐਸ ਏ ਐਸ ਨਗਰ, 7 ਨਵੰਬਰ : ਸਿੱਖਿਆ ਅਤੇ ਸਿਹਤ ਰਾਜ ਸਰਕਾਰ ਦੇ ਵਿਸ਼ੇਸ਼ ਧਿਆਨ ਵਾਲੇ ਖੇਤਰ ਹਨ। ਰਾਜ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਬਪੱਖੀ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਨਤੀਜੇ ਵਜੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਭਰਤੀ ਵਿਚ 14% ਵਾਧਾ ਦੇਖਿਆ ਗਿਆ ਹੈ, ਜਦੋਂ ਕਿ ਮੁਹਾਲੀ ਨੂੰ ਚਾਲੂ ਅਕਾਦਮਿਕ ਸਾਲ ਦੌਰਾਨ ਦਾਖਲੇ ਵਿਚ 35% ਵਾਧਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਟੈਬਲੇਟ ਵੰਡਣ ਲਈ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਏ ਇੱਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਇਸ ਸਮਾਗਮ ਦੀ ਸ਼ੁਰੂਆਤ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਪੱਧਰ 'ਤੇ ਕੀਤੀ ਗਈ ਹੈ ਜਦਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜ਼ਿਲ•ਾ ਹੈਡਕੁਆਟਰ ਮੁਹਾਲੀ ਵਿਖੇ ਹੋਏ ਵੰਡ ਸਮਾਰੋਹ ਦੀ ਪ੍ਰਧਾਨਗੀ ਕੀਤੀ। ਅੱਜ 14 ਪ੍ਰਾਇਮਰੀ ਸਕੂਲਾਂ ਨੂੰ ਸ਼ੁਰੂਆਤੀ ਦੌਰ ਵਿੱਚ ਔਸਤਨ 7 ਤੋਂ 8 ਟੈਬਲਟਸ ਪ੍ਰਤੀ ਸਕੂਲ ਦੇ ਹਿਸਾਬ ਨਾਲ ਕੁੱਲ 101 ਟੈਬਲਟ ਵੰਡੀਆਂ ਗਈਆਂ। ਇਨ•ਾਂ ਸਕੂਲਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੀਗੇ ਮਾਜਰਾ , ਅਭੀਪੁਰ, ਸੈਦਪੁਰ, ਜੌਲਾ ਖੁਰਦ, ਮਜਾਤ, ਲਖਨੌਰ, ਕੁਰਲੀ, ਸੇਖਣ ਮਾਜਰਾ, ਸੁਖਗੜ੍ਹ, ਧੰਦਰਾਲਾ, ਭਗਿੰਡੀ, ਮਿਲਖ, ਰਾਇਪੁਰ ਅਤੇ ਦੁਰਾਲੀ ਸ਼ਾਮਲ ਹਨ।
ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਸਮਾਰਟ ਸਕੂਲਾਂ ਦੀ ਯੋਗਤਾ ਲਈ ਰੱਖੇ ਗਏ 20 ਵੱਖ-ਵੱਖ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਜ਼ਿਲੇ ਦੇ 3 ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਚੁਣਿਆ ਗਿਆ ਹੈ। ਪੂਰੀ ਤਰ•ਾਂ ਕਾਰਜਸ਼ੀਲ ਲੈਬ, ਪ੍ਰਾਜੈਕਟਰ, ਈ-ਕੰਟੈਂਟ, ਯੂਨੀਫਾਰਮ, ਕਲਰ ਕੋਡਿੰਗ ਆਦਿ. ਯੋਗਤਾ ਸਬੰਧੀ ਮਾਪਦੰਡ ਨਿਰਧਾਰਤ ਕੀਤੇ ਗਏ ਹਨ । ਜ਼ਿਲ•ੇ ਦੇ ਤਿੰਨ ਸਮਾਰਟ ਸਕੂਲ ਪਿੰਡ ਮੌਲੀ ਬੈਦਵਾਨ, ਸਮਗੌਲੀ ਅਤੇ ਬਹਿਲੋਲਪੁਰ ਦੇ ਹਨ।
ਇਸ ਦੌਰਾਨ ਕੋਵਿਡ ਸੰਕਟ ਦੇ ਬਾਵਜੂਦ ਸਕੂਲਾਂ ਵਿੱਚ 100 ਪ੍ਰਤੀਸ਼ਤ ਨਤੀਜੇ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਾਲ 2020-21 ਲਈ ਮਿਸ਼ਨ ਸਤ- ਪ੍ਰਤਿਸ਼ਾਤ (ਮਿਸ਼ਨ 100%) ਦੀ ਆਰੰਭਤਾ ਵੀ ਕੀਤੀ ਗਈ। ਕੋਵਿਡ ਸਥਿਤੀ ਦੇ ਮੱਦੇਨਜ਼ਰ ਮਿਸ਼ਨ ਸਤ- ਪ੍ਰਤਿਸ਼ਾਤ ਦਾ ਉਦੇਸ਼ ਈ-ਬੁਕਸ, ਐਜੂਸੈਟ ਲੈਕਚਰ, ਈ-ਕੰਟੈਂਟ ਅਤੇ ਜ਼ੂਮ ਐਪ, ਰੇਡੀਓ ਚੈਨਲ, ਟੀ ਵੀ ਰਾਹੀਂ ਲੈਕਚਰਜ਼ ਦੇ ਪ੍ਰਸਾਰਣ, ਖਾਨ ਅਕੈਡਮੀ ਰਾਹੀਂ ਸਕੂਲਾਂ ਵਿਚ ਡਿਜੀਟਲ ਸਿੱਖਿਆ ਅਧਿਆਪਕਾਂ ਦੁਆਰਾ ਤਿਆਰ ਕੀਤੇ ਭਾਸ਼ਣ ਅਤੇ ਵੀਡੀਓ ਭਾਸ਼ਣ ਰਾਹੀਂ ਬੱਚਿਆਂ ਨੂੰ ਸਿੱਖਿਅਤ ਕਰਨਾ ਹੈ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜੋ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਪੰਜਾਬ ਸਰਕਾਰ ਸੀਨੀਅਰ ਵਿਦਿਆਰਥੀਆਂ ਨੂੰ ਸਮਾਰਟਫੋਨ ਮੁਹੱਈਆ ਕਰਵਾ ਰਹੀ ਹੈ ਜਦੋਂ ਕਿ ਜੂਨੀਅਰਾਂ ਨੂੰ ਟੈਬਲਟ ਰਾਹੀਂ ਡਿਜੀਟਲ ਜਗਤ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਬੁਨਿਆਦੀ ਢਾਂਚੇ ਦਾ ਨਵੀਨੀਕਰਨ, ਅਧਿਆਪਕਾਂ ਦੀ ਭਰਤੀ ਅਤੇ ਤਕਰਸੰਗਤਤਾ ਨੇ ਰਾਜ ਵਿਚ ਮਿਸਾਲਕੁੰਨ ਕੰਮ ਕੀਤੇ ਹਨ ਅਤੇ ਦਿਨ ਪ੍ਰਤੀ ਦਿਨ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਦਾ ਜਾ ਰਿਹਾ ਹੈ। ਐਸ.ਏ.ਐਸ.ਨਗਰ ਦੀ ਮਿਸਾਲ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਗੋਬਿੰਦਗੜ ਵਿਖੇ ਨਿਰਮਾਣ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਬਜਟ ਇੱਕ ਕਰੋੜ 90 ਲੱਖ ਰੁਪਏ ਦਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ “ਇਹ ਸਕੂਲ ਨਿੱਜੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਪਛਾੜ ਦੇਵੇਗਾ ਅਤੇ ਜ਼ਿਲੇ ਵਿਚ ਇਕ ਮਾਡਲ ਸਕੂਲ ਵਜੋਂ ਉਭਰੇਗਾ । ਉਨ•ਾਂ ਇਸ ਮੌਕੇ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ•ੇ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਜੇ ਲੋੜ ਪਈ ਤਾਂ ਉਹ ਆਪਣੇ ਅਖਤਿਆਰੀ ਫੰਡਾਂ ਵਿਚੋਂ ਪੈਸੇ ਪੈਸੇ ਦੇ ਕੇ ਸਕੂਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਗੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਐਸਐਸਪੀ ਸਤਿੰਦਰ ਸਿੰਘ, ਏਡੀਸੀ ਆਸ਼ਿਕਾ ਜੈਨ, ਜ਼ਿਲ•ਾ ਸਿੱਖਿਆ ਅਫਸਰ (ਐਲੀਮੈਂਟਰੀ) ਗੁਰਪ੍ਰੀਤ ਕੌਰ, ਉਪ ਸਿੱਖਿਆ ਅਧਿਕਾਰੀ ਸੁਰਜੀਤ ਕੌਰ ਅਤੇ ਮੰਤਰੀ ਦੇ ਰਾਜਨੀਤਿਕ ਸਲਾਹਕਾਰ -ਕਮ-ਚੇਅਰਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ ਚੰਦ ਸ਼ਰਮਾ ਅਤੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ ।


No comments:
Post a Comment