SBP GROUP

SBP GROUP

Search This Blog

Total Pageviews

ਸਮਾਜ ਦੀ ਬਿਹਤਰੀ ਲਈ ਉਸਾਰੂ ਕਾਰਜ ਕਰ ਰਹੀਆਂ ਹਨ ਨੌਜਵਾਨ ਸੰਸਥਾਵਾਂ : ਸਿਹਤ ਮੰਤਰੀ

 ਐਸ.ਏ.ਐਸ ਨਗਰ, 06 ਨਵੰਬਰ :  ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪੰਜਾਬ ਫੇਜ਼ 7 ਐਸ.ਏ.ਐਸ. ਨਗਰ ਨੂੰ ਕਮਰਿਆਂ ਦੀ ਉਸਾਰੀ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿਤੀ। ਸਭਾ ਦੇ ਮੁੱਖ ਦਫਤਰ ਵਿਚ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਧਰਮ ਦੇ ਪ੍ਰਚਾਰ ਅਤੇ ਸਮਾਜ ਦੀ ਭਲਾਈ ਲਈ ਯਤਨਸ਼ੀਲ ਨੌਜਵਾਨ ਸੰਸਥਾਵਾਂ ਜਿਥੇ ਮਿਸਾਲੀ ਅਤੇ ਉਸਾਰੂ ਕਾਰਜ ਕਰ ਰਹੀਆਂ ਹਨ, ਉਥੇ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਅਲਾਮਾਤਾਂ ਤੋਂ ਦੂਰ ਰੱਖਣ ਵਿਚ ਵੀ ਚੰਗਾ ਰੋਲ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਨੂੰ ਵੱਧ ਤੋਂ ਵੱਧ ਹੱਲਾਸ਼ੇਰੀ ਦੇਣ ਦੀ ਲੋੜ ਹੈ ਤਾਂ ਕਿ ਉਹ ਹੋਰ ਦ੍ਰਿੜਤਾ ਅਤੇ ਜੋਸ਼ ਨਾਲ ਸਮਾਜ ਦੀ ਬਿਹਤਰੀ ਵਿਚ ਅਪਣਾ ਯੋਗਦਾਨ ਪਾ ਸਕਣ ।ਉਨ੍ਹਾਂ ਦਸਿਆ ਕਿ ਉਹ ਸਾਬਕਾ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਅਤੇ ਉਸ ਸਮੇਂ ਦੇ ਹਲਕਾ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਅਖਤਿਆਰੀ ਕੋਟੇ ਵਿਚੋਂ ਪਹਿਲਾਂ ਵੀ ਇਸ ਸੰਸਥਾ ਨੂੰ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦੇ ਚੁੱਕੇ ਹਨ| ਉਨ੍ਹਾਂ ਕਿਹਾ ਕਿ ਇਹ ਸੰਸਥਾ ਤਾਰੀਫ ਦੇ ਕਾਬਲ ਹੈ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਿਚ ਸਰਗਰਮ ਹੈ ਅਤੇ ਸਮਾਜ ਪ੍ਰਤੀ ਅਪਣੀ ਜ਼ਿੰਮੇਵਾਰੀ ਅਤੇ ਫਰਜ ਸਮਝਦਿਆਂ ਲੋਕਾਂ ਦੀ ਭਲਾਈ ਲਈ ਕਾਰਜ ਕਰ ਰਹੀ ਹੈ।

       

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ। ਜਿਥੇ ਮੈਗਾ ਰੁਜਗਾਰ ਮੇਲੇ ਲਾ ਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਜਾ ਰਹੀਆਂ ਹਨ, ਉਥੇ ਉਨ੍ਹਾਂ ਨੂੰ ਖੇਡਾਂ ਵੱਲ ਵੀ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਮਾਜ ਦਾ ਭਵਿੱਖ ਹੁੰਦੇ ਹਨ ਅਤੇ ਉਨ੍ਹਾਂ ਦਾ ਸਹੀ ਮਾਰਗ-ਦਰਸ਼ਨ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ ਹੈ ਤਾਂ ਕਿ ਉਹ ਚੰਗੇ ਸ਼ਹਿਰੀ ਬਣ ਕੇ ਸਮਾਜ ਦੀ ਤਰੱਕੀ ਵਿਚ ਸਹਾਈ ਸਿੱਧ ਹੋ ਸਕਣ। ਇਸ ਮੌਕੇ ਸੰਸਥਾ ਦੇ ਅਹਦੇਦਾਰਾਂ ਨੇ ਸਿਹਤ ਮੰਤਰੀ ਦਾ ਸਨਮਾਨ ਵੀ ਕੀਤਾ।

    ਸਮਾਗਮ ਵਿਚ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜੇ ਦੇ ਚੇਅਰਮੈਨ ਸ੍ਰੀ ਹਰਕੇਸ ਚੰਦ ਸ਼ਰਮਾ ਮੱਛਲੀ ਕਲਾਂ, ਪ੍ਰਧਾਨ ਆਰ ਏ ਸੁਮਨ, ਜਨਰਲ ਸਕੱਤਰ ਬੀ ਡੀ ਸਵੈਨ, ਸਾਬਕਾ ਪ੍ਰਧਾਨ ਜੇ ਆਰ ਕਾਹਲ, ਮੀਤ ਪ੍ਰਧਾਨ ਜੇ ਆਰ ਚੌਧਰੀ, ਪ੍ਰੈਸ ਸਕੱਤਰ ਧਰਮਪਾਲ ਹੁਸਿਆਰਪੁਰੀ, ਵਿੱਤ ਸਕੱਤਰ ਸੋਨੀ ਰਾਮ, ਪਾਲ ਸਿੰਘ ਘੇੜਾ, ਅਮਰਜੀਤ ਸਿੰਘ ਨਰ, ਹਰਭਜਨ ਸਿੰਘ, ਸਾਬਕਾ ਕੌਂਸਲਰ ਕੁਲਜੀਤ ਸਿੰਘ, ਜਤਿੰਦਰ ਆਨੰਦ ਟਿੰਕੂ, ਐਡਵੋਕੇਟ ਮਨਜੀਤ ਸਿੰਘ ਚੌਹਾਨ, ਮੱਖਣ ਸਿੰਘ ਆਦਿ ਮੌਜੂਦ ਸਨ।

No comments:


Wikipedia

Search results

Powered By Blogger