SBP GROUP

SBP GROUP

Search This Blog

Total Pageviews

14 ਦਸੰਬਰ ਨੂੰ ਖਰੜ ਵਿਖੇ ਐਸ.ਡੀ.ਐਮ ਦਫਤਰ ਵਿਖੇ ਲਗਾਇਆ ਜਾਵੇਗਾ ਖੂਨਦਾਨ ਕੈਂਪ

 ਖਰੜ, 10 ਦਸੰਬਰ :  ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਸ਼ਹਿਰ ਚ ਵੱਖ—ਵੱਖ ਥਾਵਾਂ ਤੇ ਗਰੀਬ ਤੇ ਲੋੜਵੰਦ ਬੱਚਿਆਂ ਅਤੇ ਬਜ਼ੁਰਗਾਂ ਨੂੰ ਪੀਣ ਵਾਸਤੇ 600 ਤੋਂ ਵੱਧ ਜੂਸ ਦੀਆ ਬੋਤਲਾਂ, ਕਰੋਨਾ ਤੋਂ ਬਚਾਓ ਲਈ 350 ਤੋਂ ਵੀ ਵੱਧ ਮਾਸਕ ਅਤੇ ਲਗਭਗ 200 ਸਾਬਣ ਦੀਆਂ ਟਿੱਕੀਆਂ ਵੰਡੀਆਂ ਗਈਆਂ । ਇਹ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਸ੍ਰੀ ਕਮਲੇਸ਼ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਗਰੀਸ਼ ਦਿਆਲਨ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋ ਕੋਵਿਡ-19 ਦੀ ਮਹਾਮਾਰੀ ਦੌਰਾਨ ਝੂੰਗੀ-ਝੋਪੜੀਆਂ ਵਿੱਚ ਰਹਿੰਦੇ ਗਰੀਬ ਤੇ ਲੋੜਵੰਦ ਬੱਚਿਆਂ ਅਤੇ ਬਜ਼ੁਰਗਾਂ ਨੂੰ ਰਾਸਣ, ਦਵਾਈਆਂ, ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਆਪਣੇ ਸਮਾਜ ਸੇਵੀਆਂ ਰਾਹੀਂ ਇਕੱਠਾ ਕਰਕੇ ਲਗਾਤਾਰ ਪਹੁੰਚਾਇਆ ਜਾ ਰਿਹਾ ਹੈ । ਰੈਡ ਕਰਾਸ ਇੱਕ ਰਾਹਤ ਸੰਸਥਾ ਹੈ ਇਸ ਤਾ ਮੁੱਖ ਮੰਤਵ ਮੁਸਬਿਤ ਵਿੱਚ ਮਨੁਖਤਾ ਦੀ ਸੇਵਾ ਕਰਨਾ ਹੈ।


ਸ੍ਰੀ ਕੁਮਾਰ ਨੇ ਦੱਸਿਆ ਕਿ ਕੋਵਿਡ-19 ਤੋਂ ਬਚਣ ਸਬੰਧੀ ਸਲੱਮ ਮਹੱਲਿਆਂ ਚ ਜਾਕੇ ਲੋਕਾਂ ਨੂੰ ਮਾਸਕ ਪਾਉਣ, ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਣ, ਸ਼ੋਸ਼ਲ ਡਿਸਟੈਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਸਮਝਾਇਆ  ਗਿਆ ਕਿ ਕੋਰਾਨਾ ਮਹਾਂਮਾਰੀ ਦੀ ਕੋਈ ਦਵਾਈ ਨਾ ਹੋਣ ਕਾਰਨ ਇਸ ਸਮੇਂ ਮਾਸਕ ਹੀ ਦਵਾਈ ਹੈ। ਇਸ ਲਈ ਮਾਸਕ ਨੂੰ ਠੀਕ ਤਰੀਕੇ ਨਾਲ ਪਹਿਨਣਾ ਅਤਿ ਜਰੂਰੀ ਹੈ।ਇਸ ਬਿਮਾਰੀ ਤੋਂ ਸਾਨੂੰ ਡਰਨ ਅਤੇ ਘਬਰਾਉਣ ਦੀ ਲੋੜ ਨਹੀਂ ਹੈ ਸਗੋਂ ਇਸ ਦਾ ਸਾਹਮਣਾ ਹੌਸਲੇ ਨਾਲ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਖੂਨਦਾਨ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ ਖੂਨਦਾਨ ਮਹਾਦਾਨ ਹੈ ਜੋ ਕਿ ਸਾਨੂੰ ਸਰਿਆਂ ਨੂੰ ਕਰਨਾ ਚਾਹੀਦਾ ਹੈ । ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ 14 ਦਸੰਬਰ ਨੂੰ ਐਸ.ਡੀ.ਐਮ ਦਫਤਰ ਖਰੜ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਆਮ ਜਨਤਾ ਨੂੰ ਬੇਨਤੀ ਕੀਤੀ ਕਿ ਇਸ ਕੈਂਪ ਦੌਰਾਨ ਵੱਧ ਤੋਂ ਵੱਧ ਖੂਨਦਾਨ ਕਰਨ ਤਾਂ ਜੋ ਵੱਧ ਤੋਂ ਵੱਧ ਲੋੜਬੰਦ ਮਰੀਜ਼ ਦੀਆਂ ਜਾਨਾ ਬਚਾਈਆਂ ਜਾ ਸਕਣ।


ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਦੱਸਿਆ ਕਿ  ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਐਸ.ਏ.ਐਸ.ਨਗਰ ਦੀ ਆਪਣੀ ਕੋਈ ਜਾਇਦਾਦ ਅਤੇ ਆਮਦਨ ਦਾ ਸਾਧਨ ਨਹੀਂ ਹੈ, ਰੈਡ ਕਰਾਸ ਵੱਲੋਂ ਲੋਕ ਭਲਾਈ ਦੇ ਕੰਮ ਦਾਨੀ ਸੱਜਨਾ ਦੇ ਸਹਿਯੋਗ ਨਾਲ ਹੀ ਕੀਤੇ ਜਾ ਰਹੇ ਹਨ।ਉਨ੍ਹਾਂ ਦਾਨੀ ਸੱਜਣਾ ਅਤੇ ਸਮਾਜਿਕ ਜਥੇਬੰਦੀਆਂ ਨੂੰ ਪੁਰ ਜ਼ੋਰ ਅਪੀਲ ਕੀਤੀ ਕਿ  ਉਹ ਸਵੈ-ਇੱਛਾ ਨਾਲ ਦਾਨ ਕਰਨ ਜਿਸ ਨਾਲ ਰੈਡ ਕਰਾਸ ਲਹਿਰ ਨੂੰ ਮੋਹਾਲੀ ਵਿੱਚ ਹੋਰ ਅੱਗੇ ਵਧਾਇਆ ਜਾ ਸਕੇ, ਜੋ ਵੀ ਕੋਈ ਵਿਅਕਤੀ ਆਪਣੀ ਇੱਛਾ ਅਨੁਸਾਰ ਰੈਡ ਕਰਾਸ ਸੰਸਥਾ ਦੀ ਵਿੱਤੀ ਸਹਾਇਤਾ ਕਰਨਾ ਚਾਹੁੰਦਾ ਹੋਵੇ ਤਾਂ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਮਰਾ ਨੰ: 308, ਦੂਜੀ ਮੰਜ਼ਿਲ ਤੇ ਪਹੁੰਚ ਕੇ ਜਮ੍ਹਾ ਕਰਵਾ ਸਕਦੇ ਹਨ ਅਤੇ ਜੋ ਵਿਅਕਤੀ ਆਨਲਾਇਨ ਪੇਮੈਂਟ ਕਰਨਾ ਚਾਹੁੰਦੇ ਹੋਣ ਉਹ President Distt. Red Cross Branch (Sasta Bhojan Scheme) Account No.–1155000102100558, Bank Name–Punjab National Bank, Sector 76, Mohali, IFSC Code - PUNB 0971100 ਚ ਵੀ ਪੇਮੈਂਟ ਕਰ ਸਕਦੇ ਹਨ।

No comments:


Wikipedia

Search results

Powered By Blogger