ਘੜੂੰਆਂ, ਗੁਰਨਾਮ ਸਾਗਰ 14 ਦਸੰਬਰ : ਯੂਨੀਵਰਸਿਟੀ ਘੜੂੰਆਂ ਵੱਲੋਂ ਕਾਨੂੰਨੀ ਸਿੱਖਿਆ ਦੇ ਖੇਤਰ 'ਚ ਅਕਾਦਮਿਕ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਕਾਇਮ ਹੋਏ ਗਠਜੋੜ ਸਦਕਾ ਤਹਿਤ ਦੋਵੇਂ ਯੂਨੀਵਰਸਿਟੀਆਂ ਦੇ ਬੀ.ਐਲ.ਐਲ.ਬੀ, ਐਲ.ਐਲ.ਐਮ, ਪੀ.ਐਚ.ਡੀ ਅਤੇ ਹੋਰਨਾਂ ਰਿਸਰਚ ਸਕਾਲਰਾਂ ਵੱਲੋਂ ਕੀਤੇ ਜਾ ਰਹੇ ਖੋਜ ਅਤੇ ਵਿਕਾਸ ਕਾਰਜਾਂ ਨੂੰ ਵੱਡਾ ਹੁੰਗਾਰਾਂ ਮਿਲਣ ਦੀ ਉਮੀਦ ਹੈ।ਇਸ ਸਬੰਧੀ ਚੰਡੀਗੜ• ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਿਕੰਦਰ ਕੁਮਾਰ ਵੱਲੋਂ ਸਮਝੌਤਾ ਪੱਤਰ (ਐਮ.ਓ.ਯੂ) 'ਤੇ ਦਸਤਖ਼ਤ ਕੀਤੇ ਗਏ।
ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਨਾਲ ਹੋਏ ਕਰਾਰ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਾ. ਆਰ.ਐਸ ਬਾਵਾ ਨੇ ਦੱਸਿਆ ਕਿ ਦੋਵਾਂ ਯੂਨੀਵਰਸਿਟੀਆਂ ਨੇ ਆਧੁਨਿਕ ਤੇ ਅੰਤਰਰਾਸ਼ਟਰੀ ਸਿੱਖਿਆ ਮਾਡਲ, ਯੂਨੀਵਰਸਿਟੀਆਂ ਦੇ ਨਤੀਜਿਆਂ ਅਤੇ ਹੋਰਨਾਂ ਖੇਤਰਾਂ ਵਿੱਚ ਉਪਲੱਬਧੀਆਂ 'ਚ ਰੁਚੀ ਵਿਖਾਉਂਦਿਆਂ ਅਕਾਦਮਿਕ ਸਮਝੌਤਿਆਂ ਲਈ ਹੱਥ ਅੱਗੇ ਕੀਤਾ ਹੈ। ਉਨ•ਾਂ ਕਿਹਾ 'ਵਰਸਿਟੀ ਵੱਲੋਂ ਲੀਗਲ ਸਟੱਡੀਜ਼ ਖੇਤਰ 'ਚ ਪਰਸਪਰ ਸਹਿਯੋਗ ਨੂੰ ਵਧਾਉਣ ਦੇ ਲਈ ਅਕਾਦਮਿਕ ਖੋਜ ਅਤੇ ਰੁਜ਼ਗਾਰ ਦੇ ਮੌਕਿਆਂ ਦੇ ਖੇਤਰ 'ਚ ਆਪਸ 'ਚ ਮਿਲ ਕੇ ਨਵੀਆਂ ਸੰਭਾਵਨਾਵਾਂ ਖੋਜਣ ਸਬੰਧੀ ਸਹਿਮਤੀ ਬਣੀ ਹੈ ਅਤੇ ਅਕਾਦਮਿਕ ਸਾਂਝ ਨੂੰ ਪਕੇਰੀ ਕਰਨ ਦੇ ਮਕਸਦ ਨਾਲ ਸਾਂਝੇ ਖੋਜ ਪ੍ਰਾਜੈਕਟ, ਫੈਕਲਟੀ ਸੇਵਾਵਾਂ ਦਾ ਅਦਾਨ-ਪ੍ਰਦਾਨ, ਜਿਨ•ਾਂ ਵਿਚੋਂ ਸੈਮੀਨਾਰ ਗੋਸ਼ਟੀਆਂ, ਕਾਨਫ਼ਰੰਸਾਂ, ਵਰਕਸ਼ਾਪਾਂ ਤੇ ਲੈਕਚਰਾਂ ਆਦਿ ਦਾ ਆਯੋਜਨ ਅਤੇ ਪ੍ਰਕਾਸ਼ਨਾਵਾਂ ਦਾ ਆਦਾਨ ਪ੍ਰਦਾਨ ਕਰਨ ਦੇ ਪੱਖ ਤੋਂ ਵੀ ਗਤੀਵਿਧੀਆਂ ਕੀਤੀਆਂ ਜਾਣਗੀਆਂ।ਉਨ•ਾਂ ਦੱਸਿਆ ਕਿ ਕਾਨੂੰਨੀ ਪੇਸ਼ੇ ਨਾਲ ਸਬੰਧਿਤ ਵਿਸ਼ੇਸ਼ ਮਾਹਿਰਾਂ ਅਤੇ ਫੈਕਲਟੀ ਮਂੈਬਰਾਂ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਲੈਕਚਰਾਂ ਦੁਆਰਾ ਖੇਤਰ ਦੀਆਂ ਮੌਜੂਦਾ ਜ਼ਰੂਰਤਾਂ ਅਤੇ ਬਾਰੀਕੀਆਂ ਬਾਬਤ ਜਾਣੂ ਕਰਵਾਉਣ ਲਈ ਸਾਂਝੇ ਕਾਰਜ ਉਲੀਕੇ ਜਾਣਗੇ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ• ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਸਮਝੌਤਾ ਚੰਡੀਗੜ• ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਲੀਗਲ ਸਡੱਟੀਜ਼ ਅਤੇ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਲਈ ਦੁਵੱਲੇ ਪੱਧਰ 'ਤੇ ਲਾਭਕਾਰੀ ਸਿੱਧ ਹੋਵੇਗਾ।ਉਨ•ਾਂ ਕਿਹਾ ਲੀਗਲ ਸਟੱਡੀਜ਼ ਦੇ ਖੇਤਰ 'ਚ ਲਾਅ ਫ਼ਰਮਜ਼, ਕਾਰਪੋਰੇਟ ਲਾਇਰਜ਼, ਸਾਈਬਰ ਲਾਇਰ, ਅਧਿਆਪਨ, ਪੀਐਸਯੂਜ਼, ਇਨਕਮ ਟੈਕਸ ਲਾਅ ਆਦਿ ਖੇਤਰਾਂ 'ਚ ਕਾਨੂੰਨੀ ਪੇਸ਼ੇਵਰਾਂ ਦੀ ਮੰਗ ਵਧੀ ਹੈ, ਜਿਸ ਨੂੰ ਧਿਆਨ 'ਚ ਰੱਖਦਿਆਂ ਚੰਡੀਗੜ• ਯੂਨੀਵਰਸਿਟੀ ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਮੌਜੂਦਾਂ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਸਬੰਧੀ ਵਧੇਰੇ ਤਰਜੀਹ ਦੇ ਰਹੀ ਹੈ।ਉਨ•ਾਂ ਕਿਹਾ ਕਿ ਚੰਡੀਗੜ• ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਆਧੁਨਿਕ, ਅੰਤਰਰਾਸ਼ਟਰੀ ਪੱਧਰੀ, ਤਕਨੀਕੀ ਸਿੱਖਿਆ, ਕਿੱਤਾਮੁਖੀ ਸਿੱਖਿਆ ਮੁਹੱਈਆ ਕਰਵਾਉਣ ਲਈ ਹੁਣ ਤੱਕ ਜਿੱਥੇ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨਾਲ ਅਕਾਦਮਿਕ ਕਰਾਰ ਸਥਾਪਿਤ ਕੀਤੇ ਗਏ ਹਨ ਉਥੇ ਹੀ ਵੱਖ-ਵੱਖ ਇੰਡਸਟਰੀਆਂ ਸਮੇਤ 300 ਦੇ ਕਰੀਬ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਮਝੌਤੇ ਸਹੀਬੱਧ ਕੀਤੇ ਗਏ ਹਨ, ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ।ਸ. ਸੰਧੂ ਨੇ ਕਿਹਾ ਕਿ ਇਨ•ਾਂ ਸਮਝੌਤਿਆਂ ਦਾ ਉਦੇਸ਼ ਅਕਾਦਮਿਕ ਪ੍ਰੋਗਰਾਮਾਂ ਦੇ ਵਿਕਾਸ 'ਚ ਇਕ-ਦੂਜੇ ਨੂੰ ਸਹਿਯੋਗ ਦੇਣਾ ਹੈ ਤੇ ਹੋਰ ਆਪਸੀ ਲਾਭਕਾਰੀ ਪ੍ਰੋਗਰਾਮਾਂ ਦਾ ਵਿਕਾਸ, ਸੰਯੁਕਤ ਕਾਨਫ਼ਰੰਸਾਂ, ਵਰਕਸ਼ਾਪਾਂ, ਸੈਮੀਨਾਰ ਕਰਵਾਉਣਾ ਵਿਸ਼ੇਸ਼ ਤੌਰ 'ਤੇ ਅਕਾਦਮਿਕ ਅਧਿਐਨਾਂ ਦੇ ਸਬੰਧ 'ਚ ਵਿਦਵਤਾਪੂਰਣ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਤੇ ਸੰਯੁਕਤ ਖੋਜ ਪ੍ਰਾਜੈਕਟ ਸ਼ੁਰੂ ਕਰਨਾ ਹੈ।ਉਨ•ਾਂ ਕਿਹਾ ਕਿ ਮੈਮੋਰੰਡਮ ਸਮਝੌਤੇ ਸਾਡੇ ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਪ੍ਰਦਾਨ ਕਰਨ ਸਬੰਧੀ ਸਾਡੀ ਵਚਨਬੱਧਤਾ ਅਤੇ ਯਤਨਾਂ ਨੂੰ ਲੋੜੀਂਦੀ ਗਤੀ ਪ੍ਰਦਾਨ ਕਰੇਗਾ।
No comments:
Post a Comment