ਮੋਹਾਲੀ, 14 ਮਈ : ਗੁਰਦੁਆਰਾ ਅੰਬ ਸਾਹਿਬ ਵਿਖੇ ਸਰਹਿੰਦ ਫ਼ਤਹ ਦਿਵਸ ਮਨਾਇਆ ਗਿਆ ਇਸ ਮੌਕੇ ਭਾਈ ਗੁਰਪਾਲ ਸਿੰਘ ਤਿੰਮੋਵਾਲ ਕਥਾ ਵਾਚਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਯੁੱਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਅਕਤੂਬਰ 1670 ਵਿੱਚ ਰਾਮਦੇਵ ਜੀ ਦੇ ਘਰ ਉਨ੍ਹਾਂ ਦਾ ਜਨਮ ਰਜੌਰੀ ਵਿਖੇ ਹੋਇਆ ਉਪਰੰਤ 1686 ਵਿੱਚ ਸੋਲ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਕੋਲ਼ੋਂ ਗਰਭਵਤੀ ਹਿਰਨੀ ਦੇ ਸ਼ਿਕਾਰ ਹੋਣ ਤੇ ਉਸ ਦੇ ਤੜਫਦੇ ਬੱਚੇ ਵੇਖ ਬੈਰਾਗੀ ਹੋ ਚੁੱਕਾ ਮਾਧੋਦਾਸ ਸੰਨ 1708 ਵਿੱਚ 38 ਸਾਲਾਂ ਦੀ ਉਮਰ ਵਿੱਚ ਗੁਰੂ ਨੂੰ ਮਿਲ ਕੇ ਬੰਦਾ ਸਿੰਘ ਬਹਾਦਰ ਬਣ ਜਾਂਦੇ ਹਨ ਅਤੇ ਫਿਰ ਗੁਰੂ ਕੋਲੋਂ ਥਾਪੜਾ, ਪੰਜ ਤੀਰ ਅਤੇ ਕੁੱਝ ਸਿੱਖ ਲ਼ੈ ਕੇ ਭਾਰਤ ਅੰਦਰ ਉਹ ਨਵੀਂ ਕ੍ਰਾਂਤੀ ਲੈ ਕੇ ਆਉਂਦੇ ਹਨ
ਜਿਥੇ ਉਹਨਾਂ ਸਮਾਣਾ ਵਿਚਲੇ ਗੁਰੂ ਤੇਗ ਬਹਾਦਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜ਼ਲਾਦ ਜਲਾਲੁਦੀਨ ਅਤੇ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਨੂੰ ਸੋਧਾ ਲਾ ਕੇ ਸੰਢੌਰਾ ਦੇ ਸ਼ਾਸਕ ਉਸਮਾਨ ਖਾਂ ਨੂੰ ਪੀਰ ਬੁੱਧੂਸ਼ਾਹ ਨਾਲ ਕੀਤੇ ਜ਼ੁਲਮ ਦੀ ਸਜ਼ਾ ਦੇ ਕੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਜੋ ਚੱਪੜਚਿੜੀ ਦੇ ਮੈਦਾਨ ਵਿੱਚ ਇੱਕ ਲੱਖ ਫ਼ੌਜ ਨਾਲ ਤਿਆਰੀ ਕਰਕੇ ਆਇਆ ਸੀ ਉਸ ਨੂੰ ਕਰਾਰੀ ਹਾਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਉਥੇ ਨਿਸ਼ਾਨ ਗੱਡ ਫ਼ਤਹਿਗੜ੍ਹ ਸਾਹਿਬ ਬਣਾ ਦਿੱਤਾ ਉਨਾਂ ਨੇ ਕਿਸਾਨਾਂ ਨੂੰ ਜਗੀਰਦਾਰਾਂ ਦੇ ਚੁੰਗਲ ਵਿਚੋਂ ਕੱਢ ਕੇ ਜ਼ਮੀਨਾਂ ਦੇ ਮਾਲਕ ਬਣਾਇਆ ਅਤੇ ਕਈਆਂ ਪਿੰਡਾਂ ਨੂੰ ਲੁੱਟ ਖੋਹ ਕੇ ਕੁੱਟਮਾਰ ਕਰਨ ਵਾਲੇ ਬਦਮਾਸ਼ਾਂ, ਡਾਕੂਆਂ ਨੂੰ ਸੋਧਾ ਲਾ ਕੇ ਅਣਖ ਨਾਲ ਜਿਊਣਾ ਸਿਖਾਇਆ ਆਖਰਕਾਰ ਅਣਖ਼ ਬਹਾਦਰੀ ਨਾਲ ਜ਼ੁਲਮ ਜ਼ਾਲਮ ਵਿਰੁੱਧ ਲੜਦਿਆਂ 1716 ਵਿੱਚ ਪੰਜ ਸਾਲ ਦੇ ਪੁੱਤਰ ਅਜੈ ਸਿੰਘ ਦਾ ਦਿਲ ਮੂੰਹ ਵਿੱਚ ਪਾ ਕੇ ਬੰਦਾ ਸਿੰਘ ਬਹਾਦਰ ਨੂੰ ਜੰਬੂਰਾਂ ਨਾਲ ਮਾਸ ਨੋਚ ਕੇ ਗਰਮ ਸਲਾਈਆਂ ਨਾਲ ਅੱਖਾਂ ਕੱਢ ਸ਼ਹੀਦ ਕਰ ਦਿੱਤਾ ਗਿਆ।। ਅੱਜ ਅਸੀਂ ਨਿੱਜੀ ਮੁਫਾਦਾਂ ਵਿੱਚ ਫ਼ਸ ਕੇ ਮਨੁੱਖੀ ਅਧਿਕਾਰਾਂ ਨੂੰ ਭੁੱਲਦੇ ਜਾ ਰਹੇ ਹਾਂ ਅਤੇ ਚੁੱਪ ਚਾਪ ਵਧੀਕੀਆਂ ਸਹਿ ਰਹੇ ਹਾਂ ਅਤੇ ਆਪਣੇ ਹੱਕਾਂ ਦਾ ਘਾਣ ਕਰਵਾਉਂਦੇ ਹਾਂ ਸੋਚਣ ਦੀ ਲੋੜ ਹੈ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੀ ਸਿਖਾ ਰਹੇ ਹਾਂ ਅੱਜ ਲੋੜ ਹੈ ਅਣਖ਼ ਬਹਾਦਰੀ ਨਾਲ ਜ਼ੁਲਮ ਜ਼ਾਲਮ ਵਿਰੁੱਧ ਮਿਲ ਕੇ ਲੜ੍ਹਨ ਦੀ ਅਤੇ ਆਪਣੇ ਬੱਚਿਆਂ ਨੂੰ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਉਣ ਦੀ।।
No comments:
Post a Comment