SBP GROUP

SBP GROUP

Search This Blog

Total Pageviews

ਮਿਸ਼ਨ ਤੰਦਰੁਸਤ ਪੰਜਾਬ : ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਲਗਾਇਆ ਗਿਆ ਦੁੱਧ ਖਪਤਕਾਰ ਜਾਗਰੂਕਤਾ ਕੈਂਪ

 ਐਸ.ਏ.ਐਸ ਨਗਰ, 10 ਦਸੰਬਰ : ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਫੇਜ਼-1 ਵਿਖੇ  ਜਾਗਰੂਕਤਾ ਕੈਂਪ ਲਗਾਇਆ ਗਿਆ । ਕੈਂਪ ਵਿੱਚ 42 ਖਪਤਕਾਰਾਂ ਵੱਲੋਂ ਦੁੱਧ ਦੇ ਸੈਂਪਲ ਲਿਆਂਦੇ ਗਏ। ਸੈਂਪਲਾਂ ਨੂੰ ਚੈੱਕ ਕਰਨ ਤੇ 39 ਸੈਂਪਲ ਮਿਆਰਾ ਅਨੁਸਾਰ ਪਾਏ ਗਏ ਅਤੇ 3 ਸੈਂਪਲਾਂ ਵਿੱਚ ਪਾਣੀ ਪਾਇਆ ਗਿਆ। ਕਿਸੇ ਵੀ ਸੈਂਪਲ ਵਿੱਚ ਹਾਨੀਕਾਰਕ ਪਦਾਰਥ ਨਹੀ ਪਾਏ ਗਏ। ਖਪਤਕਾਰਾਂ ਨੂੰ ਨਤੀਜੇ ਮੌਕੇ ਤੇ ਹੀ ਦਿੱਤੇ ਗਏ ।


ਡੇਅਰੀ ਵਿਕਾਸ ਇੰਸਪੈਕਟਰ ਮਨਦੀਪ ਸਿੰਘ ਸੈਣੀ ਨੇ ਇਹ ਜਾਣਕਾਰੀ ਦਿੰਦਿਆਂ  ਦੱਸਿਆ ਕਿ ਕੈਂਪ ਦੌਰਾਨ ਮਾਹਿਰਾਂ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੰਤਵ ਸਪੱਸ਼ਟ ਕਰਦਿਆਂ ਦੱਸਿਆ ਗਿਆ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਅਤੇ ਇਸ ਵਿੱਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦੇਣਾ ਹੈ। ਦੁੱਧ ਦਾ ਸੈਂਪਲ ਟੈਸਟ ਕਰਨ ਉਪਰੰਤ ਪ੍ਰਾਪਤ ਨਤੀਜਿਆਂ ਦੇ ਆਧਾਰ ਤੇ ਖਪਤਕਾਰਾਂ ਨੂੰ ਦੱਸਣਾ ਹੈ ਕਿ ਉਨ੍ਹਾਂ ਵੱਲੋ ਖਰੀਦੇ ਦੁੱਧ ਵਿੱਚ ਮੌਜੂਦ ਤੱਤ ਉਨ੍ਹਾਂ ਵੱਲੋ ਖਰੀਦੀ ਕੀਮਤ ਦਾ ਮੁੱਲ ਮੋੜਦੇ ਹਨ ਕਿ ਨਹੀ । ਉਨ੍ਹਾਂ ਦੱਸਿਆ ਕਿ ਦੁੱਧ ਜਾਗਰੂਕਤਾ ਕੈਂਪਾਂ ਤੋ ਇਲਾਵਾ ਦੁੱਧ ਦੀ ਪਰਖ  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰਬਰ 434, ਤੀਜ਼ੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ 76 ਵਿਖੇ  ਸਵੇਰੇ 09:00 ਤੋਂ ਦੁਪਹਿਰ 01:00 ਵਜੇ ਤੱਕ ਮੁਫਤ ਕੀਤੀ ਜਾਂਦੀ ਹੈ। ਕਿਸੇ ਵੀ ਥਾਂ ਉੱਤੇ ਵਿਸ਼ੇਸ ਤੌਰ ਤੇ ਅਜਿਹਾ ਕੈਂਪ ਆਯੋਜਿਤ ਕਰਨ ਲਈ ਹੈਲਪਲਾਈਨ ਨੰਬਰ 98784-41386 ਤੇ ਸੰਪਰਕ ਕੀਤਾ ਜਾ ਸਕਦਾ ਹੈ । ਇਸ ਮੌਕੇ ਡੇਅਰੀ ਟੈਕਨਾਲੋਜਿਸਟ ਦਰਸ਼ਨ ਸਿੰਘ, ਸਮਾਜ ਸੇਵੀ  ਲਛਮਣ ਸਿੰਘ, ਸੁਖਵਿੰਦਰ ਸਿੰਘ, ਆਰ.ਐਸ ਬੰਸਲ,ਧੀਰਜ ਅਤੇ ਦਫਤਰੀ ਅਮਲਾ ਦੀਪਕ ਮਨਮੋਹਨ ਸਿੰਘ  ਡੀ.ਡੀ.ਆਈ, ਗੁਰਦੀਪ ਸਿੰਘ ਮੌਜ਼ੂਦ ਸਨ।

No comments:


Wikipedia

Search results

Powered By Blogger