ਐਸ.ਏ.ਐਸ. ਨਗਰ 10 ਦਸੰਬਰ : ਸ਼੍ਰੀ ਸੁਰਜੀਤ ਸਿੰਘ ਪੁੱਤਰ ਸ਼੍ਰੀ ਰਣ ਸਿੰਘ ਵਾਸੀ ਪਿੰਡ ਤੰਗੋਰੀ ਇਕ ਵਾਤਾਵਰਨ ਪ੍ਰੇਮੀ ਕਿਸਾਨ ਦੇ ਨਾ ਤੇ ਜਾਣੀ ਜਾਂਦੀ ਸਖਸੀਅਤ ਵਜੋਂ ਉਭਰ ਕੇ ਆਈਆਂ ਹੈ। ਇਹ ਕਿਸਾਨ ਪਹਿਲਾਂ ਪੰਜਾਬ ਪੁਲਿਸ ਵਿਚ ਨੌਕਰੀ ਕਰਦਾ ਸੀ ਅਤੇ ਬਾਅਦ ਵਿਚ ਇਹ ਭਾਰਤ ਸਰਕਾਰ ਦੇ ਅਦਾਰੇ ਨੈਸਨਲ ਔਰਗੈਨਿਕ ਫਾਰਮਿੰਗ ਗਾਜਿਆਬਾਦ ਨਾਲ ਜੁੜ ਗਿਆ| ਇਸ ਵਾਤਾਵਰਨ ਪ੍ਰੇਮੀ ਵੱਲੋਂ ਖੇਤੀਬਾੜੀ ਵਿਭਾਗ ਨਾਲ ਮੇਲ ਜੋਲ ਵਧਾਇਆ ਅਤੇ ਮਿੱਟੀ ਦੀ ਪਰਖ ਉਸ ਦੀ ਸੰਭਾਲ ਅਤੇ ਸੋਆਇਲ ਬੈਂਕ ਵਿਚ ਕੁਦਰਤੀ ਤੱਤਾਂ ਬਾਰੇ ਅਧਿਐਨ ਕੀਤਾ|
ਇਸ ਕਿਸਾਨ ਨੇ ਸੁਧ ਵਾਤਾਵਰਨ ਲਈ ਕੁਝ ਹੱਟ ਕੇ ਕਰਨ ਦਾ ਸੋਚਿਆ। ਕਿਸਾਨ ਵੱਲੋਂ ਆਪਣੇ ਖੇਤਾਂ ਦੀ ਕੁਦਰਤੀ ਢਲਾਣ ਨੂੰ ਧਿਆਨ ਵਿਚ ਰੱਖਦੇ ਹੋਏ ਨਿਵਾਨ ਵੱਲ ਇੱਕ ਟੋਬਾ ਤਿਆਰ ਕੀਤਾ | ਜਿਸ ਨਾਲ ਔੜ ਦੇ ਸਮੇਂ ਫਸਲਾਂ ਤੇ ਇੰਜਣ ਨਾਲ ਸਿੰਚਾਈ ਕੀਤੀ ਜਾ ਸਕੇ | ਇਸ ਟੋਬੇ ਵਿਚ ਦੇਸੀ ਜੰਗਲੀ ਛੋਟੀ ਮੱਛੀ ਦੀ ਕਾਸ਼ਤ ਕਰ ਕੇ ਕੈਲਸ਼ੀਅਮ ਤੱਤ ਦੀ ਭਰਪੂਰ ਮਾਤਰਾ ਸਿੰਚਾਈ ਦੇ ਪਾਣੀ ਨਾਲ ਖੇਤਾਂ ਵਿਚ ਕੁਦਰਤੀ ਤੌਰ ਤਰੀਕੇ ਨਾਲ ਸਾਮਿਲ ਕੀਤਾ ਜਾਂਦਾ ਹੈ|
ਇਸ ਕਿਸਾਨ ਵੱਲੋਂ ਸ਼ੋਸਲ ਮੀਡਿਆ ਦੀ ਵਰਤੋਂ ਕਰਕੇ ਅੱਜ ਦੇ ਯੁੱਗ ਵਿਚ ਯੂ ਟਿਊਬ ਤੇ ਔਰਗੈਨਿਕ ਫਾਰਮਿੰਗ ਸਬੰਧੀ ਡੀ ਕੰਪਜਰ ਤਿਆਰ ਕਰਨਾ, ਕੁਦਰਤੀ ਬੂਟੇ ਜਿਵੇਂ ਧਤੂਰਾ, ਭੰਗ, ਅੱਕ, ਨਿੰਮ ਅਦਿ ਤੋਂ ਬਾਇਓ ਪੈਸਟੀਸਾਈਡ ਤੇ ਨਾਈਟ੍ਰੇਜਨ ਬਾਇਓ ਫਰਟੀਲਾਇਜਰ ਤਿਆਰ ਕਰਨੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਇਹ ਤਜਰਬੇ ਆਪਣੇ ਖੇਤਾਂ ਵਿਚ ਅਮਲ ਵਿਚ ਲਿਆਂਦੇ|
ਇਸ ਨੇ ਚਾਟੀ ਦੀ ਲੱਸੀ ਸਾਂਭਨੀ ਸੁਰੂ ਕੀਤੀ| ਕਿਸਾਨ ਆਪਣੇ ਕਿਸਾਨੀ ਤਜਰਬੇ ਨਾਲ ਪਿਛਲੇ 5-6 ਸਾਲਾਂ ਤੋਂ ਲੱਸੀ ਦੀ ਫਸਲਾਂ ਤੇ ਵਰਤੋਂ ਨਾਲ ਇਸ ਨਤੀਜੇ ਤੇ ਪੁੱਜਿਆ ਕਿ ਕਿ ਪੁਰਾਣੀ 3-10 ਸਾਲ ਪੁਰਾਣੀ ਲੱਸੀ ਅਤੇ ਕੁਦਰਤੀ ਡੀਕੰਪੋਜਰ ਦੀ ਵਰਤੋਂ ਨਾਲ ਔਰਗੈਨਿਕ ਮਾਦੇ ਵਿਚ ਵਾਧਾ ਹੁੰਦਾ ਹੈ ਜਿਸ ਨਾਲ ਫਸਲ ਨੂੰ ਕਿਸੇ ਫੰਫੂਦੀ ਨਾਸਕ, ਕੀੜੇਮਾਰ ਜਹਿਰ ਜਾਂ ਰਸਾਇਣਿਕ ਖਾਦ ਦੀ ਲੋੜ ਨਹੀਂ ਪੈਂਦੀ|
ਕਿਸਾਨ ਵੱਲੋਂ ਸੁਰੂਆਤੀ ਦੋ ਤਿੰਨ ਸਾਲ ਔਰਗੈਨਿਕ ਖੇਤੀ ਨਾਲ ਝਾੜ ਵਿਚ ਘਾਟ ਆਈ ਪ੍ਰੰਤੂ ਔਰਗੈਨਿਕ ਉਤਪਾਦ ਦੇ ਚੰਗੇ ਮੁੱਲ ਨਾਲ ਘਾਟਾ ਪੂਰਾ ਹੋ ਗਿਆ| ਹੁਣ ਮੁਕੰਮਲ ਔਰਗੈਨਿਕ ਖੇਤੀ ਨਾਲ ਇਸ ਤੋਂ ਪ੍ਰਾਪਤ ਉਤਪਾਦ ਦਾ ਦੋ ਤੋਂ ਢਾਈ ਗੁਣਾ ਭਾਅ ਮਿਲਣ ਨਾਲ ਕਿਸਾਨ ਦੀ ਆਮਦਨੀ ਸਵਾ ਤੋਂ ਡੇਢ ਗੁਣਾ ਵਧੀ ਹੈ ਅਤੇ ਫਸਲ ਦੀ ਸ਼ੁਰੂਆਤ ਵਿਚ ਹੀ ਅਗੇਤੀ ਬੁਕਿੰਗ ਹੋਣ ਲੱਗ ਪਈ ਹੈ|
ਕਿਸਾਨ ਵੱਲੋਂ 5 ਕਿੱਲਿਆਂ ਵਿਚ ਔਰਗੈਨਿਕ ਕਣਕ ਦੇ ਨਾਲ 2.5 ਏਕੜ ਗੰਨਾ ਕਿਸਮ ਸੀਓਜੇ 85 ਲਗਾਈ ਹੈ| ਗੰਨੇ ਦੀ ਕਾਸ਼ਤ ਫਗਵਾੜਾ ਤਕਨੀਕ ਨਾਲ ਟਰੈਂਚ ਵਿਧੀ ਨਾਲ ਕੀਤੀ ਗਈ ਹੈ| ਕਿਸਾਨ ਵੱਲੋਂ ਗੰਨੇ ਤੋਂ ਸਿੱਧਾ ਔਰਗੈਨਿਕ ਗੁੜ ਤਿਆਰ ਕੀਤਾ ਜਾਂਦਾ ਹੈ ਅਤੇ ਪੂਰੀ ਸਾਫ ਸਫਾਈ ਜਾਲੀ ਨਾਲ ਢੱਕ ਕੇ ਰੱਖ ਰਖਾਵ ਨਾਲ ਜੋ ਗੁੜ ਤਿਆਰ ਕੀਤਾ ਜਾਂਦਾ ਹੈ ਉਸ ਦੇ ਖੇਤ ਤੋਂ ਹੀ 100 ਰਪੁਏ ਪ੍ਰਤੀ ਕਿਲੋ ਨਾਲ ਵਿਕਰੀ ਹੋ ਜਾਂਦੀ ਹੈ| ਇਸ ਤਰ੍ਰਾਂ ਢੇਡ ਤੋਂ ਦੋ ਗੁਣਾਂ ਵੱਧ ਆਮਦਨੀ ਨਾਲ ਵਾਤਾਵਰਨ ਪ੍ਰੇਮੀ ਸ਼ੰਤਸੁਟ ਹੈ ਅਤੇ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ|
ਇਸ ਕਿਸਾਨ ਦੇ ਖੇਤਾਂ ਵਿਚ ਆਤਮਾ ਸਕੀਮ ਅਧੀਨ ਖੇਤੀਬਾੜੀ ਵਿਭਾਗ ਵੱਲੋਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਨਾਲ ਫਾਰਮ ਸਕੂਲ ਲਗਾ ਕੇ ਇਲਾਕੇ ਦੇ ਕਿਸਾਨਾ ਨੂੰ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ| ਕਿਸਾਨ ਵੱਲੋਂ ਹੋਰ ਕਿਸਾਨਾ ਨੂੰ ਮੁਫਤ ਪੁਰਾਣੀ ਤੋਂ ਪੁਰਾਣੀ ਲੱਸੀ ਅਤੇ ਪੀ.ਏ.ਯੂ. ਲੁਧਿਆਣਾ ਤੋਂ ਪ੍ਰਾਪਤ ਡੀਕੰਪੋਜਰ ਨੂੰ ਵਧਾ ਕੇ ਤਿਆਰ ਕੀਤਾ ਡੀਕੰਪੋਜਰ ਦਿੱਤਾ ਜਾ ਰਿਹਾ ਹੈ|
ਇਸ ਤਰ੍ਹਾਂ ਇਹ ਕਿਸਾਨ ਸਮੁੱਚੇ ਕਿਸਾਨਾਂ ਨੂੰ ਪਰਮ ਪਰਾਗਤ ਖੇਤੀ ਅਪਣਾ ਕੇ ਵਾਤਾਵਰਨ ਨੂੰ ਸੁੱਧ ਕਰਨ ਵਿਚ ਯੋਗਦਾਨ ਦੇਣ ਦੇ ਨਾਲ ਮਾਨਵਤਾ ਨੂੰ ਸੁੱਧ ਅਹਾਰ ਲੈਣ ਲਈ ਸੰਦੇਸ ਦੇ ਰਿਹਾ ਹੈ
No comments:
Post a Comment