ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 26 ਫਰਵਰੀ :
ਮਾਨਯੋਗ ਡਿਪਟੀ ਕਮਿਸ਼ਨਰ (ਗਰੀਸ ਦਿਆਲਨ) ਦੀ ਸਚੁੱਜੀ ਅਗਵਾਈ ਹੇਠ ਸਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ ਪੂਰਬ ਮੋਕੇ ਜਿਲਾ ਰੈਡ ਕਰਾਸ ਸ਼ਾਖਾ ਵੱਲੋ ਜਿਲਾ ਐਸ.ਏ.ਐਸ.ਨਗਰ ਵਿਖੇ ਵੱਖ-ਵੱਖ ਥਾਵਾਂ ਤੇ ਮਾਰਕਿਟ ਵਿੱਚ ਬਿਨ੍ਹਾ ਮਾਸਕ ਤੋ ਘੁੰਮ ਰਹੇ ਲੋਕਾ ਨੂੰ ਲਗਭਗ 500 ਮਾਸਕ, 80 ਛੋਟੇ ਸੈਨੀਟਾਇਜਰ ਅਤੇ 150 ਹੱਥ ਧੋਣ ਵਾਸਤੇ ਸਾਬਣ ਦੀਆਂ ਟਿੱਕੀਆ ਵੰਡੀਆ ਗਈਆ।ਇਸ ਸਬੰਧੀ ਡਾਇਰੈਕਟਰ, ਪੀ.ਜੀ.ਆਈ. ਚੰਡੀਗੜ੍ਹ ਅਤੇ ਏ.ਆਈ.ਆਈ.ਐਮ ਦੇ ਮਾਹਿਰ ਡਾਕਟਰਾਂ ਵੱਲੋ ਦੱਸਿਆ ਗਿਆ ਹੈ ਕਿ ਹੁਣ ਫਿਰ ਕੋਵਿਡ 19 ਦੀ ਬਿਮਾਰੀ ਸੁਰੂ ਹੋ ਗਈ ਹੈ ਜ਼ੋ ਕਿ ਬਹੁਤ ਭਿਆਨਕ ਹੈ।ਇਸ ਲਈ ਸ਼ੋਸਲ ਡਿਸਟੈਸ ਬਣਾ ਕੇ ਰੱਖਣਾ ਬਹੁਤ ਜਰੂਰੀ ਹੈ।
ਇਸ ਮੋਕੇ ਸ੍ਰੀ ਕਮਲੇਸ਼ ਕੁਮਾਰ ਕੋਸ਼ਲ ਸਕੱਤਰ, ਜਿਲਾ ਰੈਡ ਕਰਾਸ ਸ਼ਾਖਾ ਵੱਲੋ ਆਮ ਜਨਤਾ ਨੂੰ ਦੱਸਿਆ ਗਿਆ ਕਿ ਕੋਵਿਡ 19 ਦੀ ਬਿਮਾਰੀ ਫਿਰ ਸੁਰੂ ਹੋ ਗਈ ਹੈ ਇਸ ਲਈ ਇਸ ਤੋ ਬਚਣ ਲਈ ਮਾਸਕ ਲਗਾਉਣ, ਸਮੇਂ ਸਮੇਂ ਤੇ ਸਾਬਣ ਨਾਲ ਹੱਥ ਧੋਣਾ ਅਤੇ ਸਭ ਤੋ ਜਰੂਰੀ ਹੈ ਕਿ ਜੇ ਕੋਈ ਵਿਅਕਤੀ ਮਾਰਕਿਟ ਵਿਚੋ ਕੋਈ ਚੀਜ ਲੈਣ ਜਾਂਦਾ ਹੈ ਤਾਂ ਦੋ ਗਜ ਦੀ ਦੂਰੀ ਬਣਾ ਕੇ ਰੱਖਣ ਅਤੇ ਉੁਨ੍ਹਾਂ ਵੱਲੋ ਇਹ ਵੀ ਸਮਝਾਇਆ ਗਿਆ ਕਿ ਇਸ ਬਿਮਾਰੀ ਤੋ ਡਰਨ ਅਤੇ ਘਬਰਾਉਣ ਦੀ ਲੋੜ ਨਹੀ, ਸਗੋ ਇਸ ਨੂੰ ਹੋਸਲੇ ਨਾਲ ਨਿਜਠਣ ਦੀ ਲੋੜ ਹੈ।ਇਸ ਦੇ ਨਾਲ ਹੀ ਲੋਕਾ ਨੂੰ ਵੱਧ ਤੋ ਵੱਧ ਖੂਨਦਾਨ ਕਰਨ ਲਈ ਕਿਹਾ ਗਿਆ ਕਿਉਕਿ ਕਰੋਨਾ ਦੇ ਚਲਦੇ ਹਸਪਤਾਲਾਂ ਦੀਆਂ ਬਲੱਡ ਬਂੈਕ ਵਿੱਚ ਖੂਨ ਦੀ ਬਹੁਤ ਘਾਟ ਹੋ ਗਈ ਹੈ।ਉਨ੍ਹਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਖੂਨਦਾਨ ਇੱਕ ਮਹਾਦਾਨ ਹੈ ਲੋਕਾ ਨੂੰ ਵੱਧ ਤੋ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਦੇ ਨਾਲ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਹੋਏ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਦੇ ਦਿਸਾ ਨਿਰਦੇਸਾਂ ਅਨੁਸਾਰ ਜਿਲਾ ਰੈਡ ਕਰਾਸ ਸ਼ਾਖਾ ਵੱਲੋ ਜਿਲਾ ਐਸ.ਏ.ਐਸ ਨਗਰ ਵਿਖੇ ਝੂਗੀ ਚੋਪੜੀਆ ਵਿੱਚ ਰਹਿੰਦੇ ਗਰੀਬ ਤੇ ਲੋੜਵੰਦ ਵਿਅਕਤੀਆਂ ਨੂੰ 200 ਤੋ ਵੱਧ ਫ੍ਰੀ ਕੰਬਲ ਵੰਡੇ ਗਏ ਹਨ।ਆਮ ਜਨਤਾ ਨੂੰ ਇਹ ਵੀ ਸੰਦੇਸ ਦਿੱਤਾ ਗਿਆ ਕਿ ਰੈਡ ਕਰਾਸ ਸੁਸਾਇਟੀ ਵਲੋ ਜੋ ਲੋਕ ਭਲਾਈ ਕੰਮ ਕੀਤੇ ਜਾ ਰਹੇ ਹਨ ਇਹ ਸਾਰੇ ਆਮ ਜਨਤਾ ਵਲੋ ਦਿੱਤੇ ਗਏ ਸਹਿਯੋਗ/ਡੋਨੇਸ਼ਨ ਨਾਲ ਹੀ ਨੇਪਰੇ ਚਾੜੇ ਜਾ ਸਕਦੇ ਹਨ। ਇਸ ਸਮੇਂ ਆਮ ਜਨਤਾ ਦੇ ਸਹਿਯੋਗ/ਡੋਨੇਸ਼ਨ ਦੀ ਬਹੁਤ ਸਖਤ ਜਰੂਰਤ ਹੈ, ਤਾਂ ਜੋ ਇਸ ਮਹਾਮਾਰੀ ਨਾਲ ਨਿਪਟਿਆ ਜਾ ਸਕੇ।
No comments:
Post a Comment