ਐਸ.ਏ.ਐਸ.ਨਗਰ ਗੁਰਪ੍ਰੀਤ ਸਿੰਘ ਕਾਂਸਲ 25 ਫਰਵਰੀ
ਸ੍ਰੀ ਨਿਰਮਲ ਸਿੰਘ ਪੁਹਾਲ, ਜਿਲ੍ਹਾ ਮੰਡੀ ਅਫਸਰ, ਐਸ.ਏ.ਐ.ਨਗਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਵਾਉਣ ਦੀ ਵਿਸ਼ੇਸ਼ ਮੁਹਿੰਮ ਮਿਤੀ 22 ਤੋਂ 28 ਫਰਵਰੀ 2021 ਤੱਕ ਚਲਾਈ ਗਈ ਹੈ। ਜਿਸ ਵਿੱਚ ਯੋਗ ਲਾਭਪਾਤਰੀ ਆਪਣੇ ਨਜਦੀਕੀ ਕਾਮਨ ਸਰਵਿਸ ਸੈਂਟਰ ਜਾਂ ਸੇਵਾ ਕੇਂਦਰ ਜਾਂ ਮਾਰਕਿਟ ਕਮੇਟੀ ਵਿਖੇ ਜਰੂਰੀ ਦਸਤਾਵੇਜ ਨਾਲ ਪੁੱਜ ਕੇ ਆਪਣਾ ਕਾਰਡ ਬਣਵਾ ਸਕਦੇ ਹਨ। ਇਨ੍ਹਾਂ ਉਪਰੋਕਤ ਕੇਂਦਰਾਂ ਦੀ ਸੂਚੀ ਅਤੇ ਆਪਣੀ ਪਾਤਰਤਾ ਜਾਣਨ ਲਈ
ਵੈੱਬਸਾਈਟ www.sha.punjab.gov.in ਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ । ਇਹ ਕਾਰਡ ਜਿਲ੍ਹਾ ਐਸ.ਏ.ਐਸ.ਨਗਰ (ਮੋਹਾਲੀ) ਅਧੀਨ ਪੈਂਦੀਆਂ ਮਾਰਕਿਟ ਕਮੇਟੀਆਂ ਖਰੜ, ਕੁਰਾਲੀ , ਬਨੂੰੜ, ਲਾਲੜੂ ਅਤੇ ਡੇਰਾਬਸੀ ਵਿਖੇ ਵੀ ਬਣਵਾਏ ਜਾ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਨਿਰਮਲ ਸਿੰਘ ਪੁਹਾਲ, ਜਿਲ੍ਹਾ ਮੰਡੀ ਅਫਸਰ, ਐਸ.ਏ.ਐ.ਨਗਰ ਵੱਲੋਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕਿਸਾਨਾ ਵੱਲੋਂ ਪਿਛਲੇ ਸਮੇ ਦੌਰਾਨ ਆਪਣੇ ਜੇ ਫਾਰਮ ਜਿਲ੍ਹੇ ਦੀਆ ਮਾਰਕਿਟ ਕਮੇਟੀਆ ਵਿੱਚ ਜਮ੍ਹਾ ਕਰਵਾਏ ਸਨ, ਉਹ ਜੇ-ਫਾਰਮ ਧਾਰਕ ਅਤੇ ਗੰਨਾ ਪਰਚੀ ਧਾਰਕ ਸਬੰਧਤ ਮਾਰਕਿਟ ਕਮੇਟੀਆਂ ਵਿੱਚ ਪੁੱਜ ਕੇ ਆਪਣਾ ਕਾਰਡ ਬਣਵਾ ਸਕਦੇ ਹਨ। ਇਸ ਸਕੀਮ ਤਹਿਤ ਕਿਸਾਨਾਂ ਅਤੇ ਉਹਨਾਂ ਤੇ ਨਿਰਭਰ ਪਰਿਵਾਰਿਕ ਮੈਂਬਰਾਂ ਦੇ ਵੀ ਅਲੱਗ ਅਲੱਗ ਕਾਰਡ ਬਣਨਗੇ। ਇਹ ਕਾਰਡ ਧਾਰਕ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਿਰਧਾਰਿਤ ਸੂਚੀਬੱਧ ਕੀਤੇ ਵੱਖ-ਵੱਖ ਹਸਪਤਾਲਾ ਵਿੱਚੋਂ ਪੰਜ ਲੱਖ ਦੀ ਸਿਹਤ ਬੀਮਾ ਯੋਜਨਾ ਤਹਿਤ ਮੁਫਤ ਇਲਾਜ ਦੀ ਸੁਵਿਧਾ ਲੈ ਸਕਦੇ ਹਨ।
No comments:
Post a Comment