ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 25 ਫਰਵਰੀ :
ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਜੀ ਨੇ ਪ੍ਰੈਸ ਨੋਟ ਜਾਰੇ ਕਰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਅਵੈਥ ਹਥਿਆਰ ਸਮੇਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਡਾਕਟਰ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ਼੍ਰੀ ਗੁਰਬਖਸੀਸ਼ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ
23/02/2021 ਨੂੰ ਦੋਰਾਨੇ ਗਸਤ ਪੁਲਿਸ ਪਾਰਟੀ ਸਰਕਾਰੀ ਸਕੂਲ ਲਾਲੜੂ ਸਲਿੱਪ ਰੋਡ ਲਾਲੜੂ ਮੋਜੂਦ ਸੀ ਤਾਂ ਇੱਕ ਵਿਅਕਤੀ ਲਾਲੜੂ ਤੋ ਆਈ ਟੀ ਆਈ ਵੱਲ ਨੂੰ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਘਬਰਾ ਕੇ ਪਿਛੇ ਨੂੰ ਮੁੜਨ ਲੱਗਾ ਜਿਸ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ਕਾਬੂ ਕੀਤੇ ਨੋਜਵਾਨ ਤੋ ਉਸ ਦਾ ਨਾਮ ਪਤਾ ਪੁਛਿਆ ਗਿਆ ਸੰਦੀਪ ਕੁਮਾਰ ਪੁੱਤਰ ਸੁਭਾਸ ਕੁਮਾਰ ਵਾਸੀ ਪਿੰਡ ਅਲੀਪੁਰ ਥਾਣਾ ਉਚਾਣਾ ਜਿਲ੍ਹਾ ਜੀਦ ਹਰਿਆਣਾ ਜਿਸ ਦੀ ਤਲਾਸੀ ਕਰਨੇ ਪਰ ਉਸ ਦੇ ਡੱਬ ਵਿਚੋ ਇੱਕ ਦੇਸੀ ਪਿਸਟਲ .32 ਬੋਰ (Country made Pistol) ਜਿਸ ਵਿਚ 3 ਜਿੰਦਾ ਕਾਰਤੂਸ ਲੋਡ ਸਨ, ਬ੍ਰਾਮਦ ਹੋਏ ਜਿਸ ਖਿਲਾਫ ਮੁਕੱਦਮਾ ਨੰ 31 ਮਿਤੀ 23/02/2021 ਅ/ਧ 25/54/59 ਆਰਮਸ ਐਕਟ ਥਾਣਾ ਲਾਲੜੂ ਜਿਲ੍ਹਾ ਐਸ ਏ ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਤੇ ਮੁਕੱਦਮਾ ਹਜਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਮਿਤੀ 24/02/2021 ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 01 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਸੀ । ਦੋਸੀ ਨੇ ਆਪਣੀ ਪੁੱਛ ਗਿੱਛ ਵਿਚ ਦੇਸੀ ਪਿਸਟਲ (Country made Pistol) ਕਿਸਨਗੰਜ ਰਾਜਸਥਾਨ ਤੋ ਕਿਸੇ ਵਿਅਕਤੀ ਵੱਲੋ ਖਰੀਦ ਕਰਨ ਦੀ ਗੱਲ ਸਵੀਕਾਰ ਕੀਤੀ ਹੈ ਜੋ ਇਲਾਕਾ ਵਿਚ ਦਹਿਸਤ ਬਣਾਉਣ ਲਈ ਇਹ ਨਜਾਇਜ ਅਸਲਾ ਲੈ ਕੇ ਜਾ ਰਿਹਾ ਸੀ ਦੋਸੀ ਬ੍ਰਾਮਦਾ ਅਸਲੇ ਨਾਲ ਕਿਸੇ ਵੀ ਪ੍ਰਕਾਰ ਦੀ ਘਟਨਾ ਨੂੰ ਇੰਜਾਮ ਦੇ ਸਕਦਾ ਸੀ ਜਿਸ ਨੂੰ ਪਹਿਲਾ ਹੀ ਕਾਬੂ ਕੀਤਾ ਗਿਆ ਹੈ ।ਜਿਸ ਨੂੰ ਅੱਜ ਮਾਨਯੋਗ ਅਦਾਲਤ ਸ੍ਰੀ ਜਗਮੀਤ ਸਿੰਘ ਜੇ ਐਮ ਆਈ ਸੀ ਡੇਰਾਬੱਸੀ ਵਿਖੇ ਪੇਸ਼ ਕੀਤਾ ਗਿਆ ਜੱਜ ਸਾਹਿਬ ਨੇ ਦੋਸੀ ਨੂੰ ਜੁਡੀਸੀਅਲ ਰਿਮਾਡ ਤੇ ਭੇਜਣ ਦੇ ਹੁਕਮ ਦਿੱਤੇ ਹਨ ਜਿਸ ਨੂੰ ਬੰਦ ਜੁਡੀਸੀਅਲ ਕਰਾਇਆ ਜਾ ਰਿਹਾ ਹੈ, ਮੁਕੱਦਮਾ ਦੀ ਤਫਤੀਸ ਜਾਰੀ ਹੈ।
ਗ੍ਰਿਫਤਾਰੀ ਸਬੰਧੀ ਵੇਰਵਾ:-
1. ਸੰਦੀਪ ਕੁਮਾਰ ਪੁੱਤਰ ਸੁਭਾਸ ਕੁਮਾਰ ਵਾਸੀ ਪਿੰਡ ਅਲੀਪੁਰ ਥਾਣਾ ਉਚਾਣਾ ਜਿਲ੍ਹਾ ਜੀਦ ਹਰਿਆਣਾ ।
2. ਬਰਾਮਦਗੀ :- ਇੱਕ .32 ਬੋਰ ਦੇਸੀ ਪਿਸਟਲ (Country made Pistol) ਸਮੇਤ 3 ਜਿੰਦਾ ਕਾਰਤੂਸ
No comments:
Post a Comment