Thursday, February 25, 2021

ਸਰਕਾਰ ਵੱਲੋਂ ਚਲਾਈਆ ਜਾ ਰਹੀਆ ਸਕੀਮਾ ਦਾ ਪਿੰਡ ਵਾਸੀਆ ਨੂੰ ਵੱਧ ਤੋ ਵੱਧ ਲਾਹਾ ਲੈਣ ਲਈ ਪ੍ਰੇਰਿਆ


ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 25 ਜਨਵਰੀ :
ਦਫਤਰ ਡਿਪਟੀ ਡਾਇਰੈਕਟਰ ਡੇਅਰੀ ਐਸ.ਏ.ਐਸ ਨਗਰ ਵੱਲੋਂ ਪਿੰਡ ਨਿੰਬੂਆ ਬਲਾਕ ਡੇਰਾਬੱਸੀ ਜਿਲਾ ਐਸ.ਏ.ਐਸ ਨਗਰ ਵਿਖੇ ਇੱਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਸ: ਗੁਰਿੰਦਰਪਾਲ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਡੇਅਰੀ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਦੁੱਧ ਉਤਪਾਦਕਾਂ ਵੱਲੋਂ ਭਾਗ ਲਿਆ ਗਿਆ। 

ਇਸ ਕੈਂਪ ਦਾ ਉਦੇਸ਼ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਵਿਭਾਗ ਦੀਆ ਸਕੀਮਾ ਪ੍ਰਤੀ ਜਾਗਰੂਕ ਕਰਨਾ ਸੀ । ਸ.ਕਸਮੀਰ ਸਿੰਘ ਕਾਰਜਕਾਰੀ ਅਫਸਰ ਵੱਲੋ ਵੱਖ ਵੱਖ ਵਿਭਾਗਾ ਤੋ ਆਏ ਨੁਮਾਇੰਦਿਆ ਦਾ ਸਵਾਗਤ ਕੀਤਾ ਗਿਆ। ਇਸ ਕੈਂਪ ਵਿੱਚ ਸ੍ਰੀ ਕਾਹਲੋ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਸਾਨਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਗਿਆ।  ਇਸ ਮੌਕੇ ਸ. ਮਨਦੀਪ ਸਿੰਘ ਸੈਣੀ, ਡੇਅਰੀ ਵਿਕਾਸ ਇੰਸਪੈਕਟਰ ਵੱਲੋ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਵਿਭਾਗ ਵਲੋ ਚਲਾਈਆ ਜਾ ਰਹੀਆਂ

ਗਤੀਵਿਧੀਆਂ ਅਤੇ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਕੈਪ ਵਿੱਚ ਪਸ਼ੂ ਪਾਲਣ ਵਿਭਾਗ ਤੋਂ ਆਏ ਡਾਕਟਰ ਰਿਤੂ ਅਰੋੜਾਂ, ਵਲੋਂ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਉਨਾਂ ਇਲਾਜ ਸਬੰਧੀ, ਪਸੂਆਂ ਨੂੰ ਮਲੱਪ ਰਹਿਤ ਕਰਨਾ,ਸਮੇ ਸਮੇ ਤੇ ਗਲ ਘੋਟੂ ਦੇ ਟੀਕਾ ਕਰਨ ਸਬੰਧੀ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ। ਸ੍ਰੀ ਸੰਦੀਪ ਕੁਮਾਰ, ਰੋਜਗਾਰ ਅਫਸਰ ਵੱਲੋ ਘਰ ਘਰ ਰੌਜਗਾਰ ਅਤੇ ਕਾਰੋਬਾਰ ਮਿਸਨ ਸੰਬੰਧੀ ਜਾਣਕਾਰੀ ਦਿੱਤੀ ਗਈ। ਪੰਜਾਬ ਸਕਿੱਲ ਡਿਵੈਲਪਮੈਟ ਮਿਸਨ ਤੋਂ ਆਏ ਸ. ਕਰਮਜੀਤ ਸਿੰਘ ਵੱਲੋ ਸਕੀਮਾਂ ਬਾਰੇ ਜਾਗਰੂਕ ਕੀਤਾ। ਸ.ਅਵਤਾਰ ਸਿੰਘ, ਰਿਟਾ. ਇੰਸਪੈਕਟਰ ਡੇਅਰੀ ਵੱਲੋ ਕਾਮਯਾਬ ਡੇਅਰੀ ਫਾਰਮਿੰਗ ਦੇ ਮੂਲਮੰਤਰ, ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਖੁਰਾਕ ਦਾ ਪ੍ਰਬੰਧ ਅਤੇ ਆਮ ਬੀਮਾਰੀਆਂ ਤੋ ਬਚਾਅ ਲਈ ਜਰੂਰੀ ਜਾਣਕਾਰੀ ਦਿੱਤੀ। ਖੇਤੀਬਾੜੀ ਵਿਭਾਗ ਤੋ ਆਏ ਪੁਨੀਤ ਗੁਪਤਾ ਵੱਲੋ ਵਿਭਾਗ ਦੀਆ ਸਕੀਮਾ ਬਾਰੇ ਚਾਨਣਾ ਪਾਇਆ ਗਿਆ। ਪੰਜਾਬ ਨੈਸ਼ਨਲ ਬੈਕ ਤੋ ਆਏ ਸ੍ਰੀ ਮੋਹਣ ਸਾਰੀਕੇ ਵੱਲੋ ਕਰਜਾ ਲੈਣ ਸੰਬੰਧੀ ਪਿੰਡ ਵਾਸੀਆ ਨੂੰ ਦੱਸਿਆ ਗਿਆ। ਇਸ ਕੈਂਪ ਵਿੱਚ ਸਰਪੰਚ ਸ. ਰਘਬੀਰ ਸਿੰਘ , ਅਮਨ ਸਿੰਘ, ਏ ਜੇ ੳ ਮਾਰਕਫੈੱਡ, ਸੋਹਨ ਲਾਲ ਬਾਗਬਾਨੀ ਵਿਭਾਗ, ਅਰਵਿੰਦਰ ਸਿੰਘ ਅਤੇ ਮਨਦੀਪ ਸਿੰਘ, ਪੰਚਾਇਤ ਸਕੱਤਰ ਅਤੇ ਜੋਧ ਸਿੰਘ, ਰਿਟਾ. ਡੇਅਰੀ ਇੰਸਪੈਕਟਰ ਵਿਸੇਸ ਤੌਰ ਤੇ ਹਾਜਰ ਹੋੋਏ। ਇਸ ਕੈਂਪ ਦੀ ਕਾਮਯਾਬੀ ਲਈ ਸ. ਗੁਰਦੀਪ ਸਿੰਘ, ਬਲਜਿੰਦਰ ਰੰਧਾਵਾ ਅਤੇ ਹਰਦੇਵ ਸਿੰਘ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger