ਐਸ.ਏ.ਐਸ. ਨਗਰ 12 ਫਰਵਰੀ
ਪੰਜਾਬ ਵਿਚ ਬੇਰੋਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਗਰੀਬ ਬੇਰੋਜ਼ਗਾਰ ਲੜਕੇ ਅਤੇ ਲੜਕੀਆਂ ਲਈ ਮੁਫਤ ਕੀਤਾ ਮੁੱਖੀ ਕੋਰਸ ਕਾਰਵਾਏ ਜਾਦੇ ਹਨ ਪਰ ਹੁਣ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਆਰ.ਪੀ.ਐਲ (ਰੈਕੋਗਨੀਸ਼ਨ ਆਫ ਪਰੀਅੋਰਲਰਨਿੰਗ) ਤਹਿਤ ਮੌਜੂਦਾ ਕਾਲ ਸੈਂਟਰ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਰਟੀਫਾਇਡ ਕਰਵਾਉਣ ਲਈ 2 ਦਿਨਾ ਦੀ ਮੁਫਤ ਸਿਖਲਾਈ ਕਾਰਵਾਈ ਜਾਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜੀਵ ਕੁਮਾਰ ਗੁਪਤਾ ਨੇ ਦੱਸਿਆ ਇਹ ਸਿਖਲਾਈ ਕੰਪਨੀ ਕੋਪੀਟੈਟ ਸਨੈਰਜੀ ਪ੍ਰੀਵੇਟ ਲਿਮਟਿਡ, ਸੈਕਟਰ 67, ਐਸ.ਏ.ਐਸ ਨਗਰ ਵਿਖੇ ਈਰੀਸ ਲਰਲਿੰਗ ਵੱਲੋ ਕਾਰਵਾਈ ਜਾਵੇਗੀ। ਸਿਖਲਾਈ ਪ੍ਰਾਪਤ ਕਰਨ ਤੋ ਬਾਅਦ ਸਿਖਿਆਰਥੀਆਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਲਈ ਜਲਦ ਤੋਂ ਜਲਦ ਉੱਕਤ ਸੈਜ਼ਟਰ ਵਿਚ ਰਜਿਸਟ੍ਰੇਸ਼ਨ ਕਰਵਾ ਕੇ ਲਾਭ ਉਠਾਇਆ ਜਾਵੇ। ਇਨ੍ਹਾ ਟ੍ਰੇਨਿੰਗਜ਼ ਵਿਚ ਦਾਖਲਾ ਲੇਣ ਲਈ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਜਿ਼ਲ੍ਹਾ ਮੁੱਖੀ ਪੀ.ਐਸ.ਡੀ.ਐਮ ਦੇ ਦਫਤਰ ਕਮਰਾ 453, ਤੀਸਰੀ ਮੰਜਿਲ, ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ, ਸੈਕਟਰ 76, ਐਸ.ਏ.ਐਸ ਨਗਰ ਵਿਚ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment