SBP GROUP

SBP GROUP

Search This Blog

Total Pageviews

Monday, February 15, 2021

ਕਿਸਾਨ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਬਣਵਾ ਸਕਦੇ ਹਨ ਸਿਹਤ ਬੀਮਾ ਯੋਜਨਾ ਦੇ ਕਾਰਡ : ਜਿਲ੍ਹਾ ਮੰਡੀ ਅਫਸਰ ਐਸ.ਏ.ਐਸ ਨਗਰ

ਐਸ.ਏ.ਐਸ.ਨਗਰ, ਗੁਰਪ੍ਰੀਤ ਸਿੰਘ ਕਾਂਸਲ 15 ਫਰਵਰੀ :ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ ਅਤੇ ਉਹਨਾਂ ਤੇ ਨਿਰਭਰ ਪਰਿਵਾਰਕ ਮੈਬਰਾਂ ਨੂੰ ਸਿਹਤ ਬੀਮਾਂ ਯੋਜਨਾਂ ਦਾ ਲਾਭ ਦੇਣ ਲਈ ਚੱਲ ਰਹੀ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਜਿਲ੍ਹਾ ਐਸ.ਏ.ਐਸ ਨਗਰ ਅਧੀਨ ਪੈਂਦੀਆਂ ਮਾਰਕਿਟ ਕਮੇਟੀਆਂ ਖਰੜ, ਕੁਰਾਲੀ, ਡੇਰਾਬੱਸੀ, ਲਾਲੜੂ ਅਤੇ ਬਨੂੰੜ ਵਿਖੇ ਕਾਰਡ ਬਣਾਏ ਜਾ ਰਹੇ ਹਨ । 


 ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਮੰਡੀ ਅਫਸਰ ਐਸ.ਏ.ਐਸ ਨਗਰ ਸ੍ਰੀ ਨਿਰਮਲ ਸਿੰਘ ਪੁਹਾਲ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜੇ ਫਾਰਮ ਧਾਰਕ ਅਤੇ ਗੰਨਾ ਪਰਚੀ ਧਾਰਕ ਜਿਨ੍ਹਾਂ ਕਿਸਾਨਾਂ ਵੱਲੋਂ ਪਿਛਲੇ ਸਮੇਂ ਦੋਰਾਨ ਅਪਣੇ ਜੇ ਫਾਰਮ ਜਾਂ ਗੰਨਾਂ ਪਰਚੀ ਸਬੰਧੀ ਫਾਰਮ ਜਿਲ੍ਹੇ ਦੀਆਂ ਮਾਰਕਿਟ ਕਮੇਟੀਆਂ ਵਿੱਚ ਜਮਾਂ ਕਰਵਾਏ ਸਨ, ਉਹ ਜਿੰਮੀਦਾਰ ਕਿਸਾਨ ਭਰਾ ਸਬੰਧਤ ਮਾਰਕਿਟ ਕਮੇਟੀਆਂ ਵਿਖੇ ਪਹੁੰਚ ਕੇ ਅਪਣਾ ਕਾਰਡ ਬਣਵਾ ਸਕਦੇ ਹਨ।

     ਉਨ੍ਹਾ ਦੱਸਿਆ ਗਿਆ ਕਿ ਇਸ ਸਕੀਮ ਤਹਿਤ ਜੋ ਕਿਸਾਨ/ਪਰਿਵਾਰਕ ਮੈਬਰ ਆਉਣਗੇ, ਉਹ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਿਰਧਾਰਤ ਸੂਚੀ ਬੱਧ ਕੀਤੇ ਗਏ ਵੱਖ-ਵੱਖ ਹਸਪਤਾਲਾਂ ਵਿੱਚੋਂ 5 ਲੱਖ ਰੁ: ਦੀ ਮੁਫਤ ਇਲਾਜ ਦੀ ਸਵਿੱਧਾ ਲੈ ਸਕਦੇ ਹਨ ।

No comments:


Wikipedia

Search results

Powered By Blogger