ਐਸ.ਏ.ਐਸ.ਨਗਰ, (ਗੁਰਪ੍ਰੀਤ ਸਿੰਘ ਕਾਂਸਲ) 16 ਫਰਵਰੀ :ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਸਵਰਾਜ ਡਿਵੀਜ਼ਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਡਰਾਈਵਰਾਂ ਲਈ ਸੜਕ ਸੁਰੱਖਿਆ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ।
ਇਸ ਸੈਸ਼ਨ ਨੂੰ ਸ੍ਰੀ ਸੁਖਵਿੰਦਰ
ਕੁਮਾਰ, ਸਕੱਤਰ ਆਰ.ਟੀ.ਏ ਐਸ.ਏ.ਐਸ.ਨਗਰ ਨੇ ਸੰਬੋਧਨ ਕੀਤਾ। ਉਹਨਾਂ ਨੇ ਸੜਕ ਸੁਰੱਖਿਆ
ਨਿਯਮਾਂ ਦੀ ਪਾਲਣਾ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਰਾਸ਼ਟਰੀ ਸੜਕ
ਸੁਰੱਖਿਆ ਮਹੀਨੇ ਦੌਰਾਨ ਵੱਖ-ਵੱਖ ਪਹਿਲਕਦਮੀਆਂ ਰਾਹੀਂ ਜਾਗਰੂਕਤਾ ਪੈਦਾ ਕਰਨ ਵਿਚ ਸਵਰਾਜ
ਟਰੈਕਟਰਸ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਸਵਰਾਜ ਟਰੈਕਟਰਾਂ ਨੇ
ਅੱਜ ਆਰਟੀਓ ਦਫ਼ਤਰ ਨੂੰ ਕਾਲਜ ਵਿਦਿਆਰਥੀਆਂ ਨੂੰ ਵੰਡਣ ਲਈ ਹੈਲਮੇਟ ਵੀ ਦਾਨ ਕੀਤੇ।
ਕੰਪਨੀ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਆਰਟੀਏ ਨੇ ਕਿਹਾ ਕਿ ਕਾਲਜ ਜਾਣ ਵਾਲੇ
ਲੋੜਵੰਦ ਵਿਦਿਆਰਥੀਆਂ ਨੂੰ ਹੈਲਮੇਟ ਮੁਹੱਈਆ ਕਰਵਾਉਣ ਦੀ ਸਵਰਾਜ ਟਰੈਕਟਰ ਦੀ ਪਹਿਲਕਦਮੀ,
ਉਨ੍ਹਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਵਾਹਨ ਚਲਾਉਣ ਸਮੇਂ ਸੁਰੱਖਿਅਤ
ਰਹਿਣ ਵਿੱਚ ਸਹਾਇਤਾ ਕਰੇਗੀ।
ਟ੍ਰੈਫਿਕ ਸੈੱਲ ਮੁਹਾਲੀ ਦੇ ਨੁਮਾਇੰਦਿਆਂ ਨੇ ਸੜਕ ਸੁਰੱਖਿਆ ਸਬੰਧੀ ਕਰਨ ਵਾਲੇ ਅਤੇ ਨਾ ਕਰਨ ਵਾਲੇ ਕੰਮਾਂ ਬਾਰੇ ਵੀ ਕਰਮਚਾਰੀਆਂ ਨੂੰ ਜਾਗਰੂਕ ਕੀਤਾ।
ਇਸ
ਤੋਂ ਪਹਿਲਾਂ ਆਰਟੀਓ ਐਸ.ਏ.ਐਸ. ਨਗਰ ਅਤੇ ਸਵਰਾਜ ਸੀਐਸਆਰ ਟੀਮ ਵਲੋਂ ਫੇਜ਼ -5
ਇੰਡਸਟ੍ਰੀਅਲ ਏਰੀਆ ਵਿਖੇ ਅਪਣੇ ਪਲਾਂਟ -1, ਚੱਪੜਚਿੜੀ ਵਿਖੇ ਪਲਾਂਟ -2 ਅਤੇ ਮਾਜਰੀ
ਵਿਖੇ ਸਵਰਾਜ ਫਾਉਂਡੇਰੀ ਨੇੜੇ ਜਾਗਰੂਕਤਾ ਰੈਲੀਆਂ ਕਰਵਾਈਆਂ ਗਈਆਂ। ਇਨ੍ਹਾਂ ਜਾਗਰੂਕਤਾ
ਰੈਲੀਆਂ ਵਿੱਚ 250 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ।
No comments:
Post a Comment