SBP GROUP

SBP GROUP

Search This Blog

Total Pageviews

Friday, February 12, 2021

ਕਾਂਗਰਸੀ ਉਮੀਦਵਾਰ ਬਲਜੀਤ ਕੌਰ ਦੇ ਚੋਣ ਪ੍ਰਚਾਰ ’ਚ ਵਾਰਡ ਵਾਸੀਆਂ ਦੀ ਗਿਣਤੀ ਬੇਸ਼ੁਮਾਰ


ਮੋਹਾਲੀ, 12 ਫ਼ਰਵਰੀ ( ਗੁਰਪ੍ਰੀਤ ਸਿੰਘ ਕਾਂਸਲ ) :
ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਲਈ ਵਾਰਡ ਨੰਬਰ 7 ਤੋਂ ਕਾਂਗਰਸੀ ਪਾਰਟੀ ਦੀ ਉਮੀਦਵਾਰ ਬੀਬੀ ਬਲਜੀਤ ਕੌਰ ਵੱਲੋਂ ਚੋਣ ਪ੍ਰਚਾਰ ਦੇ ਅੱਜ ਅਖੀਰਲੇ ਦਿਨ ਵੱਡੀ ਗਿਣਤੀ ਵਿੱਚ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਜਿਤਾਉਣ ਦਾ ਹੋਕਾ ਦਿੱਤਾ।
ਘਰੋ ਘਰੀ ਜਾ ਕੇ ਆਪਣੇ ਚੋਣ ਪ੍ਰਚਾਰ ਮੌਕੇ ਗੱਲਬਾਤ ਕਰਦਿਆਂ ਬੀਬੀ ਬਲਜੀਤ ਕੌਰ ਨੇ ਕਿਹਾ ਕਿ ਸ਼ਹਿਰ ਵਿੱਚ ਮੌਕਾਪ੍ਰਸਤ ਅਤੇ ਅਜ਼ਾਦ ਉਮੀਦਵਾਰਾਂ ਨੂੰ ਬਿਲਕੁਲ ਮੰੂਹ ਨਾ ਲਗਾਇਆ ਜਾਵੇ ਕਿਉਂਕਿ ਜਿਹਡ਼ੇ ਹਰ ਵਾਰ ਕਿਸੇ ਨਾ ਕਿਸੇ ਲਾਲਚ ਵੱਸ ਪਾਰਟੀਆਂ ਬਦਲਦੇ ਰਹਿੰਦੇ ਹਨ, ਉਨ੍ਹਾਂ ਉਤੇ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ ਤੇ ਅਜਿਹੇ ਲੋਕ ਸ਼ਹਿਰ ਦੀ ਭਲਾਈ ਨਹੀਂ ਕਰ ਸਕਦੇ। ਇਸ ਦੇ ਉਲਟ ਕਾਂਗਰਸ ਪਾਰਟੀ ਦੇ ਉਮੀਦਵਾਰ ਹਮੇਸ਼ਾਂ ਆਪਣੀ ਪਾਰਟੀ ਨਾਲ ਅਡੋਲ ਖਡ਼੍ਹੇ ਰਹੇ ਹਨ ਅਤੇ ਆਪਣੀ ਪਾਰਟੀ ਦੇ ਹੀ ਚੋਣ ਨਿਸ਼ਾਨ ਉਤੇ ਚੋਣ ਲਡ਼ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 14 ਫ਼ਰਵਰੀ ਨੂੰ ਚੋਣ ਨਿਸ਼ਾਨ ਹੱਥ ਪੰਜੇ ਨੂੰ ਵੋਟਾਂ ਪਾ ਕੇ ਉਨ੍ਹਾਂ ਨੂੰ ਕਾਮਯਾਬ ਕਰੋ ਤਾਂ ਜੋ ਨਗਰ ਨਿਗਮ ਵਿੱਚ ਦੇਸ਼ ਦੀ ਰਾਸ਼ਟਰੀ ਪਾਰਟੀ ਕਾਂਗਰਸ ਪਾਰਟੀ ਦਾ ਮੇਅਰ ਬਣਾ ਕੇ ਸ਼ਹਿਰ ਵਿੱਚ ਵਿਕਾਸ ਦੀ ਗਤੀ ਤੇਜ਼ ਕੀਤੀ ਜਾ ਸਕੇ। 
ਇਸ ਮੌਕੇ ਮਨਮੋਹਨ ਸਿੰਘ, ਰਮਨ ਥਰੇਜਾ, ਕਰਮਜੀਤ ਕੌਰ, ਸੁਰੱਕਸ਼ਾ ਚੌਹਾਨ, ਪਰਮਜੀਤ, ਰਾਜ ਬਾਲਾ, ਕਾਂਤਾ ਰਾਣੀ, ਰਾਜ ਬਾਲਾ, ਅਰੁਣ ਸ਼ਰਮਾ, ਰਣਜੀਤ ਸਿੰਘ ਗਿੱਲ, ਅਰੁਣਾ ਸ਼ਰਮਾ, ਭੁਪਿੰਦਰ ਸਿੰਘ ਵਾਲੀਆ, ਮਨਦੀਪ ਕੌਰ, ਬੂਟਾ ਸਿੰਘ, ਮੰਜੂ, ਸੱਤਪਾਲ ਸਿੰਘ, ਰਾਜੂ ਸੈਣੀ ਆਦਿ ਨੇ ਵੀ ਵੋਟਾਂ ਲਈ ਅਪੀਲ ਕੀਤੀ।

No comments:


Wikipedia

Search results

Powered By Blogger