ਉਹਨਾਂ ਕਿਹਾ ਕਿ 21 ਜਨਵਰੀ ਨੂੰ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਪ੍ਰਸ਼ਾਸਨ ਹਾਈ ਅਲਰਟ 'ਤੇ ਰਿਹਾ। ਇਸ ਸਬੰਧੀ ਪੰਜ-ਪੰਜ ਮੈਂਬਰਾਂ ਵਾਲੀਆਂ 25 ਰੈਪਿਡ ਰਿਸਪਾਂਸ ਟੀਮਾਂ ਨੂੰ ਤੁਰੰਤ ਕਾਰਵਾਈ ਲਈ ਤਾਇਨਾਤ ਕੀਤਾ ਗਿਆ ਸੀ। ਪਿੰਡ ਬਹੇੜਾ ਵਿਖੇ ਪ੍ਰਭਾਵਿਤ ਫਾਰਮ ਅਲਫਾ, ਰਾਇਲ ਅਤੇ ਐਵਰਗ੍ਰੀਨ ਵਿਚ 22 ਜਨਵਰੀ ਨੂੰ ਕਲਿੰਗ ਦੀ ਸ਼ੁਰੂਆਤ ਕੀਤੀ ਗਈ ਅਤੇ 29 ਜਨਵਰੀ ਤੱਕ ਇਨ੍ਹਾਂ ਫਾਰਮਾਂ ਵਿਚੋਂ ਲਗਭਗ 84505 ਪੰਛੀਆਂ ਦੀ ਕਲਿੰਗ ਕੀਤੀ ਗਈ। ਇਸ ਤੋਂ ਬਾਅਦ, 2760 ਅੰਡੇ ਅਤੇ 128850 ਕਿਲੋਗ੍ਰਾਮ ਫੀਡ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਉਪਰੰਤ ਮੋਪਿੰਗ ਸ਼ੁਰੂ ਕੀਤੀ ਗਈ ਜੋ ਤਕਰੀਬਨ ਦਸ ਦਿਨ ਤੱਕ ਚੱਲੀ। ਇਸ ਤੋਂ ਬਾਅਦ, ਵੱਡੇ ਪੱਧਰ 'ਤੇ ਸੈਨੀਟਾਈਜੇਸ਼ਨ ਕੀਤੀ ਗਈ। ਉਹਨਾਂ ਅੱਗੇ ਦੱਸਿਆ ਕਿ ਹੁਣ ਸਬੰਧਤ ਫਾਰਮਾਂ ਨੂੰ ਸੈਨੀਟਾਈਜੇਸ਼ਨ ਸਬੰਧੀ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਹਨ ਅਤੇ ਕਲਿੰਗ ਮੁਹਿੰਮ ਮੁਕੰਮਲ ਹੋ ਗਈ ਹੈ।
ਜ਼ਿਲੇ ਦੇ ਏਵੀਅਨ ਇਨਫਲੂਐਂਜ਼ਾ ਤੋਂ ਮੁਕਤ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸ੍ਰੀ ਦਿਆਲਨ ਨੇ ਕਿਹਾ, “ਫਿਲਹਾਲ ਖ਼ਤਰਾ ਨਹੀਂ ਰਿਹਾ ਪਰ ਅਧਿਕਾਰਤ ਤੌਰ 'ਤੇ ਜ਼ੋਨ ਨੂੰ ਬਰਡ ਫਲੂ ਮੁਕਤ ਘੋਸ਼ਿਤ ਕਰਨ ਲਈ ਅਜੇ ਵੀ ਕੁਝ ਸਮਾਂ ਉਡੀਕ ਕਰਨੀ ਪਵੇਗੀ।” ਜ਼ੋਨ ਨੂੰ ਬਰਡ ਫਲੂ ਤੋਂ ਮੁਕਤ ਕਰਨ ਲਈ, ਇਹ ਲਾਜ਼ਮੀ ਹੈ ਕਿ ਕਲਿੰਗ, ਮੋਪਿੰਗ ਅਤੇ ਸੈਨੀਟਾਈਜ਼ੇਸ਼ਨ ਤੋਂ ਬਾਅਦ, ਪ੍ਰਭਾਵਿਤ ਕੇਂਦਰ ਦੇ 10 ਕਿਲੋਮੀਟਰ ਦੇ ਘੇਰੇ ਦੀ ਨੇੜਿਓਂ ਜਾਂਚ ਕੀਤੀ ਜਾਣੀ ਹੈ। ਇਸ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਜਾਣਾ ਹੈ ਅਤੇ ਹਰੇਕ ਜੋਨ ਤੋਂ ਦੋ ਮਹੀਨਿਆਂ ਹਰ ਪੰਦਰਵਾੜੇ ਨਮੂਨੇ ਲੈਣੇ ਅਤੇ ਟੈਸਟ ਕੀਤੇ ਜਾਣੇ ਹਨ। ਜੇਕਰ ਪਾਜੇਟਿਵ ਨਮੂਨੇ ਸਾਹਮਣੇ ਨਹੀਂ ਆਉਂਦੇ ਤਾਂ ਹੀ ਖੇਤਰ ਨੂੰ ਬਰਡ ਫਲੂ ਮੁਕਤ ਘੋਸ਼ਿਤ ਕੀਤਾ ਜਾਵੇਗਾ। ਇਸ ਦੌਰਾਨ, ਜਿਹਨਾਂ ਫਾਰਮਾਂ ਵਿਚ ਕਲਿੰਗ ਕੀਤੀ ਗਈ ਹੈ, ਉਥੇ ਵਿਚ ਤਿੰਨ ਮਹੀਨਿਆਂ ਲਈ ਹਰ 15 ਦਿਨਾਂ ਬਾਅਦ ਫਾਰਮਲਿਨ ਸਪਰੇਅ ਕੀਤਾ ਜਾਵੇਗਾ । ਇਸ ਉਪਰੰਤ ਉਹ ਕਾਰੋਬਾਰ ਦੁਬਾਰਾ ਸ਼ੁਰੂ ਕਰ ਸਕਦੇ ਹਨ।
No comments:
Post a Comment