ਐਸ ਏ ਐਸ ਨਗਰ,ਗੁਰਪ੍ਰੀਤ ਸਿੰਘ ਕਾਂਸਲ 31 ਮਾਰਚ : ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਪ੍ਰੋਗਰਾਮ ਤਹਿਤ ਡਾ. ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਐਸ ਏ ਐਸ ਨਗਰ ਦੀ ਅਗਵਾਈ ਹੇਠ ਝੋਨੇ ਦੀ ਸਿੱਧੀ ਬਿਜਾਈ ਅਤੇ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧ ਅਤੇ ਸਾਂਭ ਸੰਭਾਲ ਲਈ ਪਿੰਡ ਮੰਧੋ ਮਸਤਾਨਾ ਵਿਖੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕਿਸਾਨ ਮੇਲਾ ਲਗਾਇਆ ਗਿਆ।
ਇਸ
ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ
ਨੇ ਕਿਹਾ ਕਿ ਕੰਢੀ ਖੇਤਰ ਵਿੱਚ ਪਾਣੀ ਦਾ ਪੱਧਰ ਦਿਨੋਂ ਦਿਨ ਥੱਲੇ ਜਾ ਰਿਹਾ
ਹੈ। ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਸਾਡਾ ਸਾਰਿਆਂ
ਦਾ ਫਰਜ਼ ਬਣਦਾ ਹੈ। ਇਸ ਲਈ ਵੱਧ ਤੋਂ ਵੱਧ ਰਕਬਾ ਝੋਨੇ ਹੇਠੋਂ ਘਟਾ ਕੇ ਮੱਕੀ, ਦਾਲਾਂ
ਅਤੇ ਤੇਲ ਬੀਜ ਫਸਲਾਂ ਹੇਠ ਲਿਆਂਦਾ ਜਾਵੇ।
ਇਸ
ਮੌਕੇ ਅਗਾਂਹਵਧੂ ਕਿਸਾਨ ਸਿਕੰਦਰ ਸਿੰਘ ਪਿੰਡ ਦੁਸਾਰਨਾ ਨੇ ਝੋਨੇ ਦੀ ਸਿੱਧੀ ਬਿਜਾਈ
ਬਾਰੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਸ ਨੇ ਪਿਛਲੇ ਸਾਲ ਢਾਈ ਏਕੜ ਰਕਬੇ
ਵਿੱਚ ਸਿੱਧੀ ਬਿਜਾਈ ਕੀਤੀ ਸੀ, ਜਿਸ ਦਾ ਚੰਗਾ ਝਾੜ ਨਿਕਲਿਆ।
ਇਸ
ਮੌਕੇ ਡਾ. ਹਰਮੀਤ ਕੌਰ ਸਹਾਇਕ ਪ੍ਰੋਫੈਸਰ ਕੇ.ਵੀ.ਕੇ ਕੇਂਦਰ ਮੋਹਾਲੀ ਨੇ ਕਿਸਾਨਾਂ ਨੂੰ
ਗੋਭੀ ਸਰ੍ਹੋਂ (ਕਨੌਲਾ) ਦੀ ਬਿਜਾਈ ਕਰਨ, ਫਸਲਾਂ ਦੇ ਕੀੜੇ/ਬਿਮਾਰੀਆਂ ਦੇ ਹਮਲੇ,ਪਛਾਣ
ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ।
ਇਸ
ਮੌਕੇ ਕਿਸਾਨ ਸੁਖਦੀਪ ਸਿੰਘ ਨੇ ਆਰਗੈਨਿਕ ਖੇਤੀ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਕਿਸਾਨ ਕਮਲਜੀਤ, ਸੁਰਿੰਦਰ ਸਿੰਘ, ਮੇਜਰ ਸਿੰਘ ਅਤੇ ਵਿਭਗੀ ਸਟਾਫ ਹਾਜ਼ਰ ਸੀ।
No comments:
Post a Comment