ਐਸ ਏ ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 23 ਮਾਰਚ : ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ 'ਤੇ ਕਰਵਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਫੰਡਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਟਿੰਕੂ ਨੇ ਇਥੇ ਆਪਣੇ ਦਫਤਰ ਵਿੱਚ ਪਿੰਡਾ ਦੀਆਂ ਪੰਚਾਇਤਾ ਦੇ ਮੈਂਬਰਾਂ ਅਤੇ ਹੋਰਨਾ ਮੋਹਤਵਰਾ ਨਾਲ ਮੀਟਿੰਗ ਉਪਰੰਤ ਕੀਤਾ।
ਉਹਨਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਬੁਲੰਦੀਆਂ ਵੱਲ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਹੀਦਾ ਹੈ।
ਮੀਟਿੰਗ ਵਿੱਚ ਗ੍ਰਾਮ ਪੰਚਾਇਤ ਪਿੰਡ ਮੁੰਧੋ ਸੰਗਤੀਆਂ ਨੇ ਪਿੰਡ ਦੇ ਸਕੂਲ, ਪੇਵਰ ਲਗਾਉਣ, ਟੋਭੇ ਦੇ ਸੁਧਾਰ ਅਤੇ ਸ਼ਮਸ਼ਾਨਘਾਟ ਸਬੰਧੀ ਮੰਗਾਂ ਰੱਖੀਆਂ। ਇਸੇ ਤਰਾਂ ਗ੍ਰਾਮ ਪੰਚਾਇਤ ਨੰਗਲੀਆ ਨੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਪਾਈਪ ਪਾਉਣ ਅਤੇ ਕੰਮਿਊਨਿਟੀ ਸੈਂਟਰ ਦੀ ਮੁਰੰਮਤ ਆਦਿ ਸਬੰਧੀ ਮੰਗਾਂ ਰੱਖੀਆਂ। ਇਸ ਮੌਕੇ ਚੇਅਰਮੈਨ ਸ੍ਰੀ ਵਿਜੈ ਕੁਮਾਰ ਸ਼ਰਮਾ ਟਿੰਕੂ ਨੇ ਉਪਰੋਕਤ ਮੰਗਾ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਪ੍ਰੇਮ ਕੁਮਾਰ ਖੋਜ ਅਫਸਰ, ਰਣਜੀਤ ਸਿੰਘ ਨੰਗਲੀਆਂ ਸੀਨੀਅਰ ਆਗੂ, ਜਸਪਾਲ ਸਿੰਘ ਸਰਪੰਚ ਮੁੰਧੋ ਸੰਗਤੀਆਂ, ਐਡਵੋਕੇਟ ਧੀਰਜ ਕੌਸ਼ਲ, ਸਾਬਕਾ ਕਮਿਸ਼ਨਰ ਸੁਖਦੀਪ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਚੋਹਲਟਾ ਖੁਰਦ ਅਤੇ ਕੁਲਦੀਪ ਸਿੰਘ ਹਾਜ਼ਰ ਸਨ ।
No comments:
Post a Comment