ਖਰੜ, ਜਸਬੀਰ ਸਿੰਘ 27 ਮਾਰਚ : ਜਨ ਹਿੱਤ ਵਿਕਾਸ ਕਮੇਟੀ ਦਿ ਅਗਵਾਈ ਵਿੱਚ ਸਮੂਹ ਖਰੜ ਸ਼ਹਿਰ ਨਿਵਾਸੀਆਂ ਨੇ ਇੱਕ ਮੀਟਿੰਗ ਕੀਤੀ। ਮੀਟਿੰਗ ਦਾ ਮਕਸਦ ਕਣਕ ਦੇ ਸੀਜ਼ਨ ਦੌਰਾਨ ਦਿੱਲੀ ਸੰਘਰਸ਼ ਵਿੱਚ ਬੈਠੇ ਕਿਸਾਨਾਂ ਦਾ ਦਿੱਲੀ ਮੋਰਚੇ ਵਿੱਚ ਸਾਥ ਦੇਣਾ ਸੀ। ਜਿਸ ਵਿੱਚ 6 ਅਪ੍ਰੈਲ ਨੂੰ ਖਰੜ ਸ਼ਹਿਰ ਵੱਲੋਂ ਵੱਡਾ ਜੱਥਾ ਦਿੱਲੀ ਸੰਘਰਸ਼ ਵਿੱਚ ਲੈ ਕੇ ਜਾਣ ਦਾ ਫੈਸਲਾ ਹੋਇਆ
ਇਸ ਸਮੇਂ ਇਹ ਵੀ ਫੈਸਲਾ ਹੋਇਆ ਕਿ ਖਰੜ ਬੱਸ ਸਟੈਂਡ ਵਿਖੇ ਵੀ ਰੋਜ਼ਾਨਾ ਸ਼ਾਮ ਨੂੰ ਕਿਸਾਨੀ ਝੰਡੇ ਲੈ ਕੇ ਪ੍ਰਦਰਸ਼ਨ ਕੀਤਾ ਜਾਇਆ ਕਰੇਗਾ।
ਇਸ ਪ੍ਰੋਗਰਾਮ ਨੂੰ ਹੋਰ ਵੱਡੇ ਪੱਧਰ ਤੇ ਚਲਾਉਂਣ ਵਾਸਤੇ ਸਮੂਹ ਸ਼ਹਿਰ ਨਿਵਾਸੀਆਂ ਦੀ ਇੱਕ ਹੋਰ ਮੀਟਿੰਗ ਮਿਤੀ 30 ਮਾਰਚ ਨੂੰ 3 ਵਜੇ ਸ਼ਾਮ ਨੂੰ ਸ੍ਰੀ ਰਾਮ ਭਵਨ ਖਰੜ ਵਿਖੇ ਬੁਲਾਈ ਗਈ ਹੈ। ਜਿਸ ਵਿੱਚ ਸਮੂਚੇ ਸ਼ਹਿਰ ਨਿਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ।ਇਸ ਲਈ ਖਰੜ ਸ਼ਹਿਰ ਦੀਆਂ ਸਮੂਹ ਰੈਜ਼ੀਡੈਂਸ਼ੀਅਲ ਐਸੋਸੀਏਸ਼ਨਾ , ਵੱਖ ਵੱਖ ਸਭਾਵਾਂ, ਸਮੂਹ ਧਾਰਮਿਕ ਸੰਸਥਾਵਾਂ, ਅਤੇ ਖਰੜ ਸ਼ਹਿਰ ਦੇ ਸਮੂਹ ਮੌਜੂਦਾ ਮਿਉਂਸਪਲ ਕੌਂਸਲਰ ਅਤੇ ਸਾਬਕਾ ਕੌਂਸਲਰਾ ਨੂੰ ਵੀ ਬੁਲਾਇਆ ਗਿਆ ਹੈ।
ਅੱਜ ਦੀ ਮੀਟਿੰਗ ਵਿੱਚ ਬ੍ਰਿਜ ਮੋਹਨ ਸ਼ਰਮਾ, ਕਮਲਜੀਤ ਸਿੰਘ, ਗੁਰਮੁਖ ਸਿੰਘ ਢੋਲਣ ਮਾਜਰਾ, ਲਖਵੀਰ ਸਿੰਘ ਬੌਬੀ, ਮਾਸਟਰ ਅਜੈਬ ਸਿੰਘ, ਪਰਮਪ੍ਰੀਤ ਸਿੰਘ ਖਾਨਪੁਰ, ਜਗਦੀਪ ਟਿਵਾਣਾ, ਰਣਜੀਤ ਸਿੰਘ ਹੰਸ, ਸਾਹਿਬ ਸਿੰਘ, ਸਿਧਾਰਥ ਸ਼ਰਮਾ, ਦਿਦਾਰ ਸਿੰਘ, ਜਸਵੀਰ ਸਿੰਘ, ਜੋਗਿੰਦਰ ਸਿੰਘ, ਐਡਵੋਕੇਟ ਖੜਕ ਸਿੰਘ, ਬਲਜੀਤ ਸਿੰਘ, ਵਨੀਤ ਜੈਨ ਮਿਉਂਸਪਲ ਕੌਂਸਲਰ, ਸੇਵਾ ਸਿੰਘ, ਕਿਰਪਾਲ ਸਿੰਘ, ਦੀਪ ਚੰਦ, ਬਲਜੀਤ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।
No comments:
Post a Comment