ਕੈਬਨਿਟ
ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਹਲਕਾ ਮੋਹਾਲੀ ਦੇ ਪਿੰਡਾਂ ਦਾ ਵਿਕਾਸ
ਜੰਗੀ ਪੱਧਰ ਉਤੇ ਜਾਰੀ ਹੈ ਤੇ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਬਨਾਉਣ ਵਿੱਚ ਕੋਈ ਕਸਰ
ਬਾਕੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਪੰਜਾਬ ਦੇ
ਸਿਆਸੀ ਸਲਾਹਕਾਰ ਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ
ਮੱਛਲੀਕਲਾਂ ਨੇ ਪਿੰਡ ਬੈਰਮਪੁਰ ਭਾਗੋਮਾਜਰਾ ਵਿਖੇ ਖੂਹ ਵਾਲਾ ਚੌਕ ਨੇੜਿਓਂ ਪਿੰਡ
ਬੈਰਮਪੁਰ ਭਾਗੋਮਾਜਰਾ ਤੋਂ ਮਾਣਕਮਾਜਰਾ ਸੜਕ ਦੀ 33 ਲੱਖ ਰੁਪਏ ਦੀ ਲਾਗਤ ਨਾਲ ਕਾਇਆ ਕਲਪ
ਕੀਤੇ ਜਾਣ ਦੇ ਕੰਮ ਦੀ ਸ਼ੁਰੂਆਤ ਜਥੇਦਾਰ ਬਲਬੀਰ ਸਿੰਘ ਤੋਂ ਕਰਵਾਉਣ ਮੌਕੇ ਕੀਤਾ। ਇਸ
ਪ੍ਰੋਜੈਕਟ ਤਹਿਤ ਪਿੰਡ ਬੈਰਮਪੁਰ ਦੀ ਫਿਰਨੀ ਉੱਤੇ ਇੰਟਰਲਾਕ ਟਾਈਲਾਂ ਲੱਗ ਚੁੱਕੀਆਂ ਹਨ।
ਸ਼੍ਰੀ
ਹਰਕੇਸ਼ ਚੰਦ ਸ਼ਰਮਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ
ਨੇ ਕੈਬਨਿਟ ਮੰਤਰੀ ਸ. ਸਿੱਧੂ ਕੋਲ ਇਸ ਸੜਕ ਸਬੰਧੀ ਮੁਸ਼ਕਲਾਂ ਦੂਰ ਕਰਨ ਦੀ ਅਪੀਲ ਕੀਤੀ
ਸੀ, ਜਿਸ ਸਬੰਧੀ ਕੈਬਨਿਟ ਮੰਤਰੀ ਨੇ ਫੌਰੀ ਕਾਰਵਾਈ ਕਰਵਾਈ ਤੇ ਹੁਣ ਸੜਕ ਦਾ ਕੰਮ ਸ਼ੁਰੂ
ਹੋਣ ਨਾਲ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਈ ਹੈ।ਇਸ ਸੜਕ ਦੀ ਕਾਇਆ ਕਲਪ ਤਹਿਤ
ਪ੍ਰੀਮਿਕਸ ਪਾਉਣ ਦੇ ਨਾਲ ਨਾਲ ਇੰਟਰਲੌਕ ਟਾਈਲਾਂ ਵੀ ਲਾਈਆਂ ਜਾ ਰਹੀਆਂ ਹਨ।
ਸ਼੍ਰੀ
ਸ਼ਰਮਾ ਨੇ ਕਿਹਾ ਕਿ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪਿੰਡਾਂ
ਵਿੱਚ ਵਿਕਾਸ ਕਾਰਜ ਜੰਗੀ ਪੱਧਰ ਉਤੇ ਜਾਰੀ ਹਨ। ਇਸ ਤੋਂ ਪਹਿਲਾਂ ਕਰੀਬ 01 ਕਰੋੜ ਰੁਪਏ
ਦੀ ਲਾਗਤ ਨਾਲ ਭਾਗੋਮਾਜਰਾ ਤੋਂ ਸੋਹਾਣਾ ਸੜਕ ਜੋ ਕਿ 10 ਫੁੱਟ ਚੌੜੀ ਸੀ, ਨੂੰ 18 ਫੁੱਟ
ਚੌੜਾ ਕਰ ਕੇ ਉਸ ਦੀ ਕਾਇਆ ਕਲਪ ਕੀਤੀ ਗਈ, ਜ਼ੋ ਕਿ ਸਿੱਧੀ ਡੀ.ਸੀ. ਦਫ਼ਤਰ ਆ ਜਾਂਦੀ ਹੈ।
ਜਦੋਂ ਲਾਂਡਰਾਂ ਚੌਕ ਵਿਖੇ ਜ਼ਿਆਦਾ ਜਾਮ ਲੱਗਿਆ ਕਰਦੇ ਸਨ, ਉਦੋਂ ਇਹ ਸੜਕ ਲੋਕਾਂ ਲਈ ਬਹੁਤ
ਜ਼ਿਆਦਾ ਲਾਹੇਵੰਦ ਸਾਬਤ ਹੋਈ।
ਇਸ
ਤੋਂ ਇਲਾਵਾ ਕੇਵਲ ਮੋਹਾਲੀ ਲਈ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦੇ ਲੋਕਾਂ ਲਈ ਵੱਡੀ
ਸਮੱਸਿਆ ਬਣੇ ਰਹੇ ਲਾਂਡਰਾਂ ਟੀ ਪੁਆਇੰਟ ਵਾਲੇ ਜਾਮ ਤੋਂ ਨਿਜਾਤ ਦਿਵਾਉਣ ਲਈ 27 ਕਰੋੜ
ਰੁਪਏ ਦੀ ਲਾਗਤ ਨਾਲ ਲਾਂਡਰਾਂ ਚੌਕ ਵਿਖੇ ਨਵੀਂ ਸੜਕਾਂ ਕੱਢੀਆਂ ਗਈਆਂ ਹਨ, ਜਿਸ ਸਬੰਧੀ
ਰਹਿੰਦਾ ਕੰਮ ਛੇਤੀ ਹੀ ਪੂਰਾ ਹੋ ਜਾਵੇਗਾ।
ਸ਼੍ਰੀ
ਸ਼ਰਮਾ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਦੈੜੀ ਤੋਂ ਨਗਾਰੀ, ਗੀਗੇਮਾਜਰਾ, ਮਿੱਢੇਮਾਜਰਾ
ਅੱਗੇ ਗੱਜੂਖੇੜਾ ਤੇ ਰਾਜਪੁਰਾ ਤੱਕ ਦੀ ਸੜਕ ਅਤੇ ਸਨੇਟਾ ਤੋਂ ਗੁਡਾਣਾ ਦੇਵੀਨਗਰ
ਅਵਰਾਵਾਂ, ਢੇਲਪੁਰ, ਤਸੌਲੀ, ਮਾਣਕਪੁਰ ਹੁੰਦੀ ਹੋਈ ਗੱਜੂਖੇੜਾ ਤੇ ਅੱਗੇ ਰਾਜਪੁਰੇ ਨੂੰ
ਜਾਂਦੀ ਸੜਕ ਨੂੰ 11 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰ ਕੇ ਕਾਇਆ ਕਲਪ ਕੀਤਾ ਜਾ ਰਿਹਾ
ਹੈ, ਜਿਨ੍ਹਾਂ ਵਿੱਚੋਂ ਸਨੇਟੇ ਤੋਂ ਗੁਡਾਣੇ ਵਾਲੀ ਸੜਕ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ
ਦੂਜੀ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ।
ਸ਼੍ਰੀ
ਸ਼ਰਮਾ ਨੇ ਕਿਹਾ ਕਿ ਕੈਬਨਿਟ ਮੰਤਰੀ ਸ. ਸਿੱਧੂ ਦੇ ਅਣਥੱਕ ਯਤਨਾਂ ਸਦਕਾ ਪਿੰਡਾਂ ਨੂੰ
ਲਗਾਤਾਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਪਿੰਡਾਂ ਨੂੰ ਸ਼ਹਿਰਾਂ
ਵਰਗੀਆਂ ਸਹੂਲਤਾਂ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ।
ਇਸ
ਮੌਕੇ ਬਲਬੀਰ ਸਿੰਘ ਭਾਗੋਮਾਜਰਾ, ਅਵਤਾਰ ਸਿੰਘ ਤਾਰੀ ਸਰਪੰਚ ਭਾਗੋਮਾਜਰਾ, ਬਲਜੀਤ ਸਿੰਘ
ਭਾਗੋਮਾਜਰਾ, ਸੁਦੇਸ਼ ਕੁਮਾਰ ਗੋਗਾ ਸਰਪੰਚ, ਭੁਪਿੰਦਰ ਕੁਮਾਰ, ਬਲਜੀਤ ਸਿੰਘ ਥਿੰੰਦ,
ਸੰਤੋਖ ਸਿੰਘ, ਗੁਰਜੀਤ ਸਿੰਘ, ਐਸ.ਡੀ.ਓ. ਕਰਨੈਲ ਸਿੰਘ, ਰਜੀਵ ਕੁਮਾਰ ਜੇ.ਈ. ਸਮੇਤ ਵੱਖ
ਵੱਖ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।
ਕੈਪਸ਼ਨ:
ਸਿਹਤ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ
ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ ਪਿੰਡ ਬੈਰਮਪੁਰ ਭਾਗੋਮਾਜਰਾ ਵਿਖੇ ਸੜਕ ਦੀ ਕਾਇਆ ਕਲਪ
ਕੀਤੇ ਜਾਣ ਦੇ ਕੰਮ ਦੀ ਸ਼ੁਰੂਆਤ ਜਥੇਦਾਰ ਬਲਬੀਰ ਸਿੰਘ ਤੋਂ ਕਰਵਾਉਣ ਮੌਕੇ।
No comments:
Post a Comment