ਐਸ.ਏ.ਐਸ ਨਗਰ, 14 ਜੂਨ :ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਖੇ ਸਾਦਾ ਤੇ ਪ੍ਰਭਾਸ਼ਾਲੀ ਪ੍ਰੋਗਰਾਮ ਕਰਕੇ ਸਹਾਇਕ ਕਮਿਸ਼ਨਰ ( ਜਨਰਲ) ਸ੍ਰੀ ਤਰਸੇਮ ਚੰਦ ਪੀ.ਸੀ.ਐਸ ਦੀ ਅਗਵਾਈ ਹੇਠ ਕੋਰੋਨਾ ਦੇ ਮਰੀਜ਼ਾਂ ਦੀ ਬਿਹਤਰੀ ਲਈ ਅਰਦਾਸ ਕੀਤੀ ।
ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਕਰਮੀਆਂ ਨੇ ਕੋਵਿਡ-19 ਦੇ ਕਾਰਣ ਜਾਨ ਗਵਾਉਣ ਵਾਲਿਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸਰਧਾਂਜ਼ਲੀ ਦਿੱਤੀ ।
ਇਹ ਪ੍ਰਗਰਾਮ ਕਰਨ ਲਈ ਮੁਹਾਲੀ ਜ਼ਿਲ੍ਹੇ ਵਿੱਚ ਦੈਨਿਕ ਜਾਗਰਣ ਦੇ ਸੱਦੇ ’ਤੇ ਹਜ਼ਾਰਾਂ ਹੱਥ ਕੌਰੋਨਾ ਤੋਂ ਆਪਣੀ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਸਰਵ ਧਰਮ ਪ੍ਰਾਰਥਨਾ ਸਭਾ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਲਈ ਅਰਦਾਸ ਕਰਨ ਲਈ ਉਠੇ। ਮੁਹਾਲੀ, ਕੁਰਾਲੀ, ਖਰੜ, ਨਯਾਗਾਓਂ, ਜ਼ੀਰਕਪੁਰ, ਲਾਲੜੂ, ਡੇਰਾਬਾਸੀ, ਮੁੱਲਾਂਪੁਰ, ਪ੍ਰਸ਼ਾਸਨ, ਪੁਲਿਸ, ਭਲਾਈ ਐਸੋਸੀਏਸ਼ਨਾਂ, ਹਸਪਤਾਲਾਂ ਤੋਂ ਇਲਾਵਾ ਰਾਜਨੀਤਿਕ ਨੇਤਾਵਾਂ, ਨਗਰ ਕੌਂਸਲ ਪ੍ਰਧਾਨਾਂ, ਮੁਹਾਲੀ ਨਗਰ ਨਿਗਮ ਦੇ ਮੇਅਰ, ਡਿਪਟੀ ਮੇਅਰ ਅਤੇ ਆਮ ਲੋਕਾਂ ਨੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਇਸ ਸਮੇਂ ਜਿਹੜੇ ਲੋਕ ਕੋਵਿਡ ਨਾਲ ਲੜ ਰਹੇ ਹਨ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਵੀ ਕੀਤੀ।
ਮੋਹਾਲੀ ਦੇ ਨਜ਼ਦੀਕੀ ਪਿੰਡ ਬਲੌਗੀ ਵਿਖੇ ਵੀ ਧਾਰਮਿਕ ਸਥਾਨ ਚ ਦੈਨਿਕ ਜਾਗਰਣ ਦੇ ਸੱਦੇ ਤੇ ਕੋਵਿਡ ਪੀੜਤਾਂ ਦੀ ਆਤਮਿਕ ਸ਼ਾਂਤੀ ਲਈ ਹਵਨ ਯੱਗ ਕੀਤਾ ਗਿਆ। ਜਿਸ ਵਿਚ ਲੋਕਾਂ ਨੇ ਕੋਵਿਡ ਨਾਲ ਮਰਨ ਵਾਲਿਆਂ ਦੀ ਆਤਮਿਕ ਸ਼ਾਂਤੀ ਲਈ ਅਤੇ ਕੋਵਿਡ ਨਾਲ ਲੜਨ ਵਾਲਿਆਂ ਦੀ ਛੇਤੀ ਸਿਹਤਯਾਬੀ ਲਈ ਕਾਮਨਾ ਕੀਤੀ। ਉਨ੍ਹਾਂ ਇਸ ਸਮੇਂ ਕੋਵਿਡ ਮਹਾਮਾਰੀ ਦੀ ਲੜਾਈ ਵਿਚ ਲੜ ਰਹੇ ਯੋਧਿਆਂ ਦੇ ਸਿਹਤਯਾਬ ਰਹਿਣ ਲਈ ਸ਼ੁਭ ਦੁਆਵਾਂ ਦਿੱਤੀਆਂ।
ਫੋਟੋ ਕੈਪਸ਼ਨ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਕ ਕਮਿਸ਼ਨਰ ( ਜਨਰਲ) ਸ੍ਰੀ ਤਰਸੇਮ ਚੰਦ ਪੀ.ਸੀ.ਐਸ ਦੀ ਅਗਵਾਈ ਹੇਠ ਕੋਰੋਨਾ ਦੇ ਮਰੀਜ਼ਾਂ ਦੀ ਬਿਹਤਰੀ ਲਈ ਅਰਦਾਸ ਕਰਨ ਉਪਰੰਤ ਕੋਵਿਡ ਦੇ ਕਾਰਣ ਜਾਨ ਗਵਾਉਣ ਵਾਲੇ ਮ੍ਰਿਤਕਾਂ ਨੂੰ 2 ਮਿੰਟ ਦਾ ਮੌਨ ਰੱਖਕੇ ਸਰਧਾਂਜ਼ਲੀ ਭੇਂਟ ਕਰਦੇ ਹੋਏ।
2) ਸਥਾਨਕ ਪੁਲਿਸ ਕਰਮੀ 2 ਮਿੰਟ ਦਾ ਮੌਨ ਰੱਖਕੇ ਸਰਧਾਂਜ਼ਲੀ ਭੇਂਟ ਕਰਦੇ ਹੋਏ।
No comments:
Post a Comment