SBP GROUP

SBP GROUP

Search This Blog

Total Pageviews

ਅੰਤਰਰਾਸਟਰੀ ਕਬੱਡੀ ਖਡਿਾਰੀ ਗੁਰਲਾਲ ਘਨੌਰ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਹੋਏ ਸਾਮਲ

ਚੰਡੀਗੜ੍ਹ, 14 ਜੂਨ : ਅੰਤਰਰਾਸਟਰੀ ਕਬੱਡੀ ਖਡਿਾਰੀ ਗੁਰਲਾਲ ਘਨੌਰ ਅੱਜ ਆਪਣੇ ਸੈਂਕੜੇ ਸਾਥੀਆਂ ਨਾਲ  ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਸਾਮਲ ਹੋ ਗਏ। ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਦਿੱਲੀ ਦੇ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਗੁਰਲਾਲ ਘਨੌਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਰਸਮੀ ਤੌਰ 'ਤੇ ਪਾਰਟੀ 'ਚ ਸਵਾਗਤ ਕੀਤਾ।

ਇਸ ਸਮੇਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਮੋਦੀ ਤੇ ਕੈਪਟਨ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਖਿਡਾਰੀ, ਵਕੀਲ, ਪੱਤਰਕਾਰ ਤੇ ਸਮਾਜ ਸੇਵੀ ਭਾਵ ਸਮਾਜ ਦਾ ਹਰ ਵਰਗ ਆਪ ਨਾਲ ਜੁੜ ਰਿਹਾ ਹੈ, ਅੱਜ ਕਬੱਡੀ ਦੇ ਅੰਤਰਰਾਸਟਰੀ ਖਿਡਾਰੀ ਅਤੇ ਕਈ ਵਰਲਡ ਕਬੱਡੀ ਕੱਪ ਜਿੱਤਣ ਵਾਲੇ ਗੁਰਲਾਲ ਘਨੌਰ ਵੱਲੋਂ ਆਪ ਵਿੱਚ ਸਾਮਲ ਹੋਣ ਨਾਲ ਪਾਰਟੀ ਨਾਲ ਜੁੜੇ ਖਡਿਾਰੀਆਂ ਅਤੇ ਵਰਕਰਾਂ ਦੇ ਕਾਫਲੇ ਵਿੱਚ ਭਾਰੀ ਵਾਧਾ ਹੋਇਆ ਹੈ। ਮਾਨ ਨੇ ਕਿਹਾ ਕਿ ਗੁਰਲਾਲ ਘਨੌਰ ਅੱਜ ਵੀ ਕਬੱਡੀ ਦੇ ਮੈਦਾਨ ਦਾ ਸੰਿਗਾਰ ਹਨ ਅਤੇ ਪੰਜਾਬ ਪੁਲੀਸ  ਏ.ਐਸ.ਆਈ ਦੇ ਅਹੁੱਦੇ ਤੋਂ ਅਸਤੀਫਾ ਦੇ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਆਏ ਹਨ। ਭਗਵੰਤ ਮਾਨ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ ਦਾ ਸੰਸਦ ਅਤੇ ਸੜਕਾਂ 'ਤੇ ਵਿਰੋਧ ਕਰੇਗੀ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਦੋਂ ਦੇਸ ਦਾ ਕਿਸਾਨ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤਾਂ ਬਿਜਲੀ ਬਿਲ ਰਾਹੀਂ ਦੇਸ ਦੇ ਲੋਕਾਂ ਨੂੰ ਹੋਰ ਪ੍ਰੇਸਾਨ ਨਾ ਕੀਤਾ ਜਾਵੇ।


ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਗੁਰਲਾਲ ਘਨੌਰ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰਲਾਲ ਕਬੱਡੀ ਮੁਕਾਬਲੇ ਦੀ ਤਰ੍ਹਾਂ ਰਾਜਨੀਤੀ ਦੇ ਮੈਦਾਨ ਵਿੱਚ ਵੀ ਵਿਰੋਧੀਆਂ ਨੂੰ ਚਿਤ ਕਰ ਦੇਣਗੇ। ਗੁਰਲਾਲ ਘਨੌਰ ਵੱਲੋਂ ਕਬੱਡੀ ਖੇਡ ਰਾਹੀਂ ਜੋ ਪੰਜਾਬ ਦੀ ਸੇਵਾ ਕੀਤੀ ਗਈ ਹੈ, ਉਸ ਨੂੰ ਪੰਜਾਬ ਦੇ ਲੋਕਾਂ ਨੇ ਆਪਣੇ ਦਿਲਾਂ ਵਿੱਚ ਵਸਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰਲਾਲ ਘਨੌਰ ਦੇ ਨਾਲ ਮਿੰਟੂ ਸਰਪੰਚ, ਕੈਪਟਨ ਦੀਦਾਰ ਸਿੰਘ, ਦਰਸਨ ਸਿੰਘ, ਬੱਗਾ ਸਿੰਘ ਸਮੇਤ ਹਰ ਖਡਿਾਰੀ ਅਤੇ ਕੋਚ ਸਾਹਿਬਾਨ ਦਾ ਪਾਰਟੀ ਵਿੱਚ ਸਵਾਗਤ ਹੈ।

ਅੰਤਰ ਰਾਸਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਣ 'ਤੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਅਤੇ ਆਪ ਦੀ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਵਿਕਾਸਮਈ ਕੰਮਾਂ ਅਤੇ ਨੀਤੀਆਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਾਜਨੀਤਿਕ ਪਰਿਵਰਤਨ ਦੀ ਲੋੜ ਹੈ ਕਿਉਂਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਖਡਿਾਰੀਆਂ ਦੇ ਮਾਣ ਸਨਮਾਨ ਵਾਲੀਆਂ ਨਹੀਂ ਹਨ। ਹਰਿਆਣਾ ਸੂਬੇ ਦੇ ਪ੍ਰਤੀਨਿੱਧ ਵਜੋਂ ਖੇਡਣ 'ਤੇ ਹਰਿਆਣਾ ਸਰਕਾਰ ਵੱਲੋਂ 3 ਲੱਖ ਤੱਕ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ, ਪਰ ਪੰਜਾਬ ਵਿੱਚ ਖਿਡਾਰੀ ਨੂੰ ਨਿਗੂਣੀ ਰਾਸੀ ਦੇ ਕੇ ਤੌਰ ਦਿੱਤਾ ਜਾਂਦਾ ਹੈ। ਗੁਰਲਾਲ ਨੇ ਹਰ ਤਰ੍ਹਾਂ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇਗੀ। ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋਂ, ਪ੍ਰਿੰਸੀਪਲ ਬੁੱਧ ਰਾਮ, ਜਗਤਾਰ ਸਿੰਘ ਜੱਗਾ ਹਿੱਸੋਵਾਲ, ਮਨਜੀਤ ਸਿੰਘ ਬਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਆਪ ਦੇ ਸੂਬਾਈ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਸਮੇਤ ਹੋਰ ਸੀਨੀਅਰ ਆਗੂ ਹਾਜਰ ਸਨ।

No comments:


Wikipedia

Search results

Powered By Blogger