ਚੰਡੀਗਡ਼੍ਹ, 27 ਜੂਨ :ਨਿਰੰਕਾਰੀ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਸਤਿਸੰਗ ਭਵਨ, ਸੈਕਟਰ 30 ਏ, ਚੰਡੀਗੜ੍ਹ ਵਿਖੇ ਕੋਰੋਨਾ ਮਹਾਂਮਾਰੀ ਦੇ ਕਾਰਨ ਕੋਵਿਡ 19 ਤੋਂ ਨਿਜ਼ਾਤ ਪਾਉਣ ਲਈ ਫ੍ਰੀ ਟੀਕਾਕਰਨ ਕੈਂਪ ਲਗਾਇਆ ਗਿਆ, ਜਿਸ ਵਿੱਚ 18 ਸਾਲ ਤੋਂ ਵੱਧ ਉਮਰ ਦੇ 169 ਵਿਅਕਤੀਆਂ ਦਾ ਟੀਕਾਕਰਨ ਹੋਇਆ। ਇਸ ਕੈਂਪ ਵਿਚ ਡਾ: ਨਵਪ੍ਰੀਤ ਕੌਰ ਜਨਰਲ ਹਸਪਤਾਲ ਸੈਕਟਰ 16 ਦੀ 4 ਮੈਂਬਰੀ ਟੀਮ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਇਹ ਕੈਂਪ ਸ਼੍ਰੀ ਨਵਨੀਤ ਪਾਠਕ ਜੀ ਸੰਯੋਜਕ ਚੰਡੀਗੜ੍ਹ ਬ੍ਰਾਂਚ ਅਤੇ ਏਰੀਆ ਸੈਕਟਰ 45 ਦੇ ਮੁਖੀ ਸ੍ਰੀ ਐਨ. ਕੇ. ਗੁਪਤਾ ਜੀ ਅਤੇ ਡਾ ਅਮਰੀਕ ਸਿੰਘ ਜੀ ਦੀ ਹਾਜ਼ਰੀ ਵਿੱਚ ਲਗਾਇਆ ਗਿਆ ਹੈ
ਇਸ ਕੈਂਪ ਵਿਚ ਕੋਵਿਡ 19 ਦੇ ਚਲਦਿਆਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਅਤੇ ਟੀਕਾ ਲਗਵਾਉਣ ਵਾਲਿਆਂ ਲਈ ਖਾਣ - ਪੀਣ ਦਾ ਵੀ ਪ੍ਰਬੰਧ ਕੀਤਾ ਗਿਆ। ਏਰੀਆ ਸੈਕਟਰ 45 ਦੇ ਮੁਖੀ ਸ੍ਰੀ ਐਨ.ਕੇ. ਗੁਪਤਾ ਜੀ ਨੇ ਦੱਸਿਆ ਕਿ ਕੋਵਿਡ -19 ਦੌਰਾਨ ਲੋਕ ਭਲਾਈ ਦੀ ਬਿਹਤਰੀ ਲਈ ਬਹੁਤ ਸਾਰੇ ਕਾਰਜ ਕੀਤੇ ਗਏ ਸਨ। ਨਿਰੰਕਾਰੀ ਮਿਸ਼ਨ ਜਿੱਥੇ ਅਧਿਆਤਮਕ ਸਿੱਖਿਆ ਦਿੰਦਾ ਹੈ, ਉਥੇ ਇਹ ਮਨੁੱਖਤਾ ਦੀ ਸੇਵਾ ਵਿਚ ਵੀ ਸਭ ਤੋਂ ਅੱਗੇ ਹੈ। ਚਾਹੇ ਫਿਰ ਖੂਨਦਾਨ ਕੈਂਪ ਹੈ, ਸਫਾਈ ਮੁਹਿੰਮ ਹੈ, ਰੁੱਖ ਲਗਾਉਣਾ ਹੈ ਅਤੇ ਜਦ ਤੋਂ ਕਰੋਨਾ ਦਾ ਸਮਾਂ ਚੱਲ ਰਿਹਾ ਹੈ, ਮਿਸ਼ਨ ਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ, ਮਾਸਕ ਵੰਡਣ, ਘਰਾਂ ਅਤੇ ਗਲੀਆਂ ਦੀ ਸਵੱਛਤਾ, ਸਤਿਸੰਗ ਭਵਨਾਂ ਦੀਆਂ ਇਮਾਰਤਾਂ ਨੂੰ ਵੈਕਸੀਨੇਸ਼ਨ ਸੈਂਟਰ ਆਦਿ ਬਣਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਮਨੁੱਖਤਾ ਦੀ ਸੇਵਾ ਵਿਚ ਇਹ ਸਮਾਜ ਭਲਾਈ ਦੇ ਕਾਰਜ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
No comments:
Post a Comment