SBP GROUP

SBP GROUP

Search This Blog

Total Pageviews

Saturday, June 19, 2021

ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਦੇ ਦੋ ਕੈਡਿਟ ਏਅਰ ਫੋਰਸ ਵਿੱਚ ਫਲਾਇੰਗ ਅਫਸਰਾਂ ਵਜੋਂ ਭਰਤੀ ਹੋਏ

 ਐੱਸ. ਏ. ਐੱਸ. ਨਗਰ,19 ਜੂਨ :ਅੱਜ ਹੈਦਰਾਬਾਦ ਦੀ ਏਅਰ ਫੋਰਸ ਅਕੈਡਮੀ, ਡੂੰਡੀਗਲ ਵਿਖੇ ਕੰਬਾਈਨਡ ਗ੍ਰੈਜੂਏਸ਼ਨ ਪਰੇਡ (ਸੀ.ਜੀ.ਪੀ.) ਆਯੋਜਿਤ ਕੀਤੀ ਗਈ। ਏਅਰ ਸਟਾਫ ਦੇ ਮੁਖੀ, ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ ਪੀ.ਵੀ.ਐਸ.ਐਮ., ਏ.ਵੀ.ਐਸ.ਐਮ., ਵੀ.ਐਮ, ਏ.ਡੀ.ਸੀ. ਨੇ ਇਸ ਪਰੇਡ ਦਾ ਜਾਇਜ਼ਾ ਲਿਆ। ਆਈ.ਏ.ਐਫ. ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਕੁੱਲ 152 ਕੈਡਿਟ ਜਿਨਾਂ ਵਿਚ 24 ਮਹਿਲਾ ਕੈਡਿਟ ਵੀ ਸ਼ਾਮਲ ਹਨ,ਨੇ ਆਈ.ਏ.ਐਫ. ਦੇ ਅਲੀਟ ਕਾਡਰ ਵਿਚ ਭਰਤੀ ਹੋਣ ਲਈ ਫਲਾਇੰਗ ਅਫਸਰ ਵਜੋਂ ਗ੍ਰੈਜੁਏਸ਼ਨ ਕੀਤੀ ਸੀ। ਕੋਵਿਡ-19 ਪਾਬੰਦੀਆਂ ਕਾਰਨ ਕੈਡਿਟਾਂ ਦੇ ਮਾਪਿਆਂ ਨੂੰ ਪਰੇਡ ਵਿੱਚ ਸ਼ਿਰਕਤ ਕਰਨ ਲਈ ਨਹੀਂ ਬੁਲਾਇਆ ਗਿਆ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.), ਮੁਹਾਲੀ ਦੇ ਦੋ ਕੈਡਿਟਾਂ ਨੂੰ ਫਲਾਇੰਗ ਅਫਸਰ ਦੇ ਅਹੁਦੇ ‘ਤੇ ਲਗਾਇਆ ਗਿਆ ਅਤੇ ਏਅਰ ਸਟਾਫ ਦੇ ਚੀਫ  ਨੇ ਉਨਾਂ ਨੂੰ ਫਲਾਇੰਗ ਵਿੰਗ ਦੇ ਕੇ ਸਨਮਾਨਿਤ ਕੀਤਾ।


ਕੈਡਿਟ ਸਹਿਜ ਸ਼ਰਮਾ ਨੂੰ ਹੈਲੀਕਾਪਟਰ ਸਟ੍ਰੀਮ ਵਿਚ ਲਗਾਇਆ ਗਿਆ ਹੈ। ਉਹ 2014 ਵਿੱਚ ਏ.ਐਫ.ਪੀ.ਆਈ. ਵਿੱਚ ਦਾਖਲਾ ਲਿਆ ਸੀ ਅਤੇ ਉਥੇ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ, ਕੌਮੀ ਸੁਰੱਖਿਆ ਅਕੈਡਮੀ (ਐਨ.ਡੀ.ਏ.)ਵਿੱਚ ਏਅਰ ਫੋਰਸ ਦੇ ਕੈਡਿਟ ਵਜੋਂ ਭਰਤੀ ਹੋਇਆ। ਉਸ ਦੇ ਪਿਤਾ ਸ੍ਰੀ ਧਰਵਿੰਦਰ ਸ਼ਰਮਾ, ਅੰਮਿ੍ਰਤਸਰ ਦੀ ਇੰਡੀਅਨ ਰੈਡ ਕਰਾਸ ਸੁਸਾਇਟੀ ਵਿੱਚ ਸੀਨੀਅਰ ਸਹਾਇਕ ਹਨ। ਉਸਦੀ ਮਾਤਾ ਸ੍ਰੀਮਤੀ ਗੀਤਾ ਸ਼ਰਮਾ, ਇੱਕ ਘਰੇਲੂ ਔਰਤ ਹੈ।

ਕੈਡਿਟ ਪ੍ਰੀਤਇੰਦਰ ਪਾਲ ਸਿੰਘ ਬਾਠ ਸਾਲ 2015 ਵਿੱਚ ਏਐਫਪੀਆਈ ਵਿੱਚ ਦਾਖਲ ਹੋਇਆ ਸੀ ਅਤੇ ਸਾਲ 2017 ਵਿੱਚ ਐਨ.ਡੀ.ਏ. ਚਲਾ ਗਿਆ ਸੀ। ਉਸਦੇ ਪਿਤਾ ਸ. ਰਾਜਿੰਦਰ ਸਿੰਘ ਬਾਠ ਲੈਕਚਰਾਰ ਅਤੇ ਮਾਤਾ ਸ੍ਰੀਮਤੀ ਅਮਨਪ੍ਰੀਤ ਕੌਰ, ਇੱਕ ਅਧਿਆਪਕ ਹਨ। ਉਹ ਪਠਾਨਕੋਟ ਨਾਲ ਸਬੰਧਤ ਹਨ। ਪ੍ਰੀਤਇੰਦਰ ਪਾਲ ਨੇ ਆਈ.ਏ.ਐਫ. ਦੀ ਫਾਈਟਰ ਸਟ੍ਰੀਮ ਵਿੱਚ ਭਰਤੀ  ਹੋ ਕੇ ਆਪਣਾ ਸੁਪਨਾ ਸਾਕਾਰ ਕੀਤਾ।

ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਨੇ 2013 ਤੋਂ ਹੁਣ ਤੱਕ ਐਨ.ਡੀ.ਏ. ਅਤੇ ਹੋਰ ਮਿਲਟਰੀ ਸਿਖਲਾਈ ਅਕੈਡਮੀਆਂ ਵਿੱਚ 162 ਕੈਡਿਟ ਭੇਜੇ ਹਨ। ਇਨਾਂ ਵਿਚੋਂ 85 ਪਹਿਲਾਂ ਹੀ ਹਥਿਆਰਬੰਦ ਸੈਨਾ ਵਿਚ ਅਧਿਕਾਰੀ ਬਣ ਚੁੱਕੇ ਹਨ। 68 ਕੈਡਿਟਸ ਆਰਮੀ ਵਿਚ ਭਰਤੀ ਹੋਏ ,8 ਨੇਵੀ ਵਿੱਚ ਅਤੇ 9 ਏਅਰ ਫੋਰਸ ਭਰਤੀ ਹੋਏ ਹਨ। ਬਾਕੀ ਕੈਡਿਟ ਵੱਖ-ਵੱਖ ਫੌਜੀ ਅਕੈਡਮੀਆਂ ਵਿਚ ਆਪਣੀ ਸਿਖਲਾਈ ਦੇ ਵੱਖ ਵੱਖ ਪੜਾਵਾਂ ਅਧੀਨ ਹਨ।

ਹਾਲ ਹੀ ਵਿੱਚ ਏ.ਐਫ.ਪੀ.ਆਈ. ਵਿੱਚ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸਦਾ ਨਾਮ ਕੈਡੇਟ ਟ੍ਰੇਨਿੰਗ ਵਿੰਗ ਹੈ। ਸੀ.ਟੀ.ਡਬਲਯੂ. ਦਾ ਉਦੇਸ਼ ਹਥਿਆਰਬੰਦ ਸੈਨਾ ਵਿਚ ਭਰਤੀ ਹੋਣ ਵਾਲੇ ਪੰਜਾਬ ਦੇ ਮੁੰਡਿਆਂ ਦੀ ਗਿਣਤੀ ਨੂੰ ਹੋਰ ਵਧਾਉਣਾ ਹੈ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸੂਬੇ ਦੇ ਸੱਤ ਸਕੂਲਾਂ ਦੀ ਪਛਾਣ ਕੀਤੀ ਗਈ ਹੈ। ਏ.ਐਫ.ਪੀ.ਆਈ. ਸਟਾਫ ਵਿਦਿਆਰਥੀਆਂ ਨੂੰ ਹਥਿਆਰਬੰਦ ਸੈਨਾ ਵਿਚ ਭਰਤੀ ਹੋਣ ਲਈ ਪ੍ਰੇਰਿਤ ਅਤੇ ਮਾਰਗ ਦਰਸ਼ਨ ਕਰਨ ਲਈ ਇਨਾਂ ਸਕੂਲਾਂ ਦਾ ਅਕਸਰ ਦੌਰਾ ਕਰੇਗਾ। ਉਹ ਇਨਾਂ ਸਕੂਲਾਂ ਵਿਚ ਏ.ਐਫ.ਪੀ.ਆਈ. ਦੀ ਤਰਜ਼ ’ਤੇ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਵਿਦਿਆਰਥੀ ਏ.ਐਫ.ਪੀ.ਆਈ. ਸਿਖਲਾਈ ਦਾ ਲਾਭ ਲੈ ਸਕਣ ਅਤੇ ਅਫਸਰਾਂ ਵਜੋਂ ਹਥਿਆਰਬੰਦ ਸੈਨਾ ਵਿਚ ਭਰਤੀ ਹੋਣ ਦੇ ਆਪਣੇ ਮਿੱਥੇ ਟੀਚੇ ਨੂੰ ਪ੍ਰਾਪਤ ਕਰ ਸਕਣ।

ਮੌਜੂਦਾ ਸਮੇਂ ਦੌਰਾਨ ਮੁਹਾਲੀ ਵਿੱਚ ਦਸਵੀਂ ਅਤੇ ਗਿਆਰਵੀਂ ਏ.ਐਫ.ਪੀ.ਆਈ. ਕੋਰਸਾਂ ਦੇ 92 ਕੈਡਿਟ ਸਿਖਲਾਈ ਲੈ ਰਹੇ ਹਨ। ਕੋਵਿਡ-19  ਕਾਰਨ ਮਾਰਚ 2020 ਤੋਂ ਸਾਰੀ ਸਿਖਲਾਈ ਆਨਲਾਈਨ ਢੰਗ ਨਾਲ ਦਿੱਤੀ ਜਾ ਰਹੀ

No comments:


Wikipedia

Search results

Powered By Blogger