SBP GROUP

SBP GROUP

Search This Blog

Total Pageviews

ਵੱਧ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰ ਨੂੰ ਇਲੈਕਸ਼ਨ ਸਟਾਰ ਦਾ ਦਿੱਤਾ ਜਾਵੇਗਾ ਪ੍ਰਮਾਣ ਪੱਤਰ

 ਐਸ.ਏ.ਐਸ ਨਗਰ, 08 ਜੂਨ :  ਮੁੱਖ ਚੋਣ ਅਫ਼ਸਰ,ਪੰਜਾਬ ਚੰਡੀਗੜ੍ਹ ਵਲੋਂ ਕੈਂਪਸ ਅੰਬੈਸਡਰਾਂ ਲਈ ਨਵੇਂ ਯੂਵਾ ਵੋਟਰਾਂ ਵਾਸਤੇ  ਵਿਸ਼ੇਸ਼ ਮੁਹਿੰਮ ਤਹਿਤ ਮੁਕਾਬਲੇ ਕਰਵਾਏ ਜਾ ਰਹੇ ਹਨ । ਮੁਕਾਬਲੇ ਵਿੱਚ  18 ਅਤੇ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ ਜਿਹਨਾਂ ਦੀ ਵੋਟ ਨਹੀ ਬਣੀ । ਉਹਨਾਂ ਤੋਂ ਹਰ ਮਹੀਨੇ ਵੋਟਰ ਹੈਲਪਲਾਈਨ ਮੋਬਾਈਲ ਐਪ ਜਾਂ www.voterportal.eci.gov.in  ਰਜਿਸਟ੍ਰੇਸ਼ਨ ਕਰਵਾਉਣ ਲਾਜਮੀ ਹੋਵੇਗਾ। ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰ ਨੂੰ ਇਲੈਕਸ਼ਨ ਸਟਾਰ ਦਾ ਪ੍ਰਮਾਣ ਪੱਤਰ ਅਤੇ ਤੋਹਫਾ ਦਿੱਤਾ ਜਾਵੇਗਾ।



 ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ  ਪਹਿਲੇ ਜੇਤੂ ਕੈਂਪਸ ਅੰਬੈਸਡਰਾਂ ਨੂੰ 5 ਜੂਨ  ਤੋਂ 4 ਜੁਲਾਈ  ਵਿੱਚਕਾਰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਗਿਣਤੀ ਦੇ ਅਧਾਰ ਤੇ ਚੁਣਿਆ ਜਾਵੇਗਾ। 4 ਜੁਲਾਈ 2021 ਤੱਕ ਹਰ ਜਿਲ੍ਹੇ ਦੇ ਚੋਣ ਤਹਿਸੀਲਦਾਰ ਦੀ ਈ-ਮੇਲ (etsas@punjab.gov.in) ਕੋਲ ਨਵੇਂ ਰਿਜਸਟ੍ਰੇਸ਼ਨ ਦੀ ਰਿਪੋਰਟ ਜਮ੍ਹਾ ਕਰਵਾਈ ਜਾਵੇ।ਉਨ੍ਹਾ ਕਿਹਾ ਕਿ ਦਸੰਬਰ, 2021 ਦੇ ਅੰਤ ਤੱਕ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰ ਦਾ  ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

No comments:


Wikipedia

Search results

Powered By Blogger