ਐਸ.ਏ.ਐਸ. ਨਗਰ, 16 ਜੂਨ : ਮੋਹਾਲੀ ਦੇ ਡਾ. ਬੀ.ਆਰ. ਅੰਬੇਦਕਰ ਇੰਸਟੀਚਿਊਟ ਆਫ
ਮੈਡੀਕਲ ਸਾਇੰਸ ਵਿਖੇ 1000 ਐਲਪੀਐਮ ਦੀ ਸਮਰੱਥਾ ਅਤੇ ਐਲਐਮਓ ਲਾਈਨਜ਼ ਸਮੇਤ ਤਿੰਨ
ਮੈਡੀਕਲ ਆਕਸੀਜਨ ਪਲਾਂਟ(ਪੀਐਸਏ ਪਲਾਂਟ) ਸਥਾਪਤ ਕਰਨ ਲਈ ਡਿਜ਼ਾਈਨ ਅਤੇ ਥਾਂ ਦੀ
ਯੋਜਨਾਬੰਦੀ ਦੇ ਕੰਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਅਗਲੇ ਪੰਦਰਵਾੜੇ ਵਿੱਚ
ਪਲਾਂਟਾਂ ਦੀ ਸਥਾਪਨਾ ਲਈ ਚੁਣੀ ਗਈ ਥਾਂ ਦੀਆਂ ਤਿਆਰੀਆਂ ਮੁੰਕਮਲ ਕੀਤੀਆਂ ਜਾਣਗੀਆਂ।
ਵਧੀਕ
ਡਿਪਟੀ ਕਮਿਸ਼ਨਰ (ਜਨਰਲ)ਆਸ਼ਿਕਾ ਜੈਨ ਨੇ ਦੱਸਿਆ ਕਿ ਸਮਾਂਬੱਧ ਢੰਗ ਨਾਲ ਇਸ ਕੰਮ ਨੂੰ
ਨੇਪਰੇ ਚੜਾਉਣ ,ਤਾਲਮੇਲ ਕਰਨ ਅਤੇ ਕੰਮ ਦਾ ਦਿਨ ਪ੍ਰਤੀ ਦਿਨ ਜਾਇਜ਼ਾ ਲੈਣ ਲਈ ਮੈਡੀਕਲ
ਕਾਲਜ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਸਿਹਤ ਵਿਭਾਗ, ਲੋਕ ਨਿਰਮਾਣ ਵਿਭਾਗ ਬੀ. ਐਂਡ
ਆਰ ਅਤੇ ਇਲੈਕਟ੍ਰੀਕਲ ਵਿੰਗ ਦੇ ਨੁਮਾਇੰਦਿਆਂ ਦੀ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ
ਹੈ ਤਾਂ ਜੋ ਪਲਾਂਟ ਸਥਾਪਤ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਪੀਐਸਏ ਪਲਾਂਟ ਲਗਾਉਣ ਲਈ
ਲੌੜੀਂਦੇ ਜਰਨੇਟਰ ਸੈੱਟ ਅਤੇ ਬਿਜਲੀ ਦੀਆਂ ਲਾਈਨਾਂ ਪਾਉਣ ਦਾ ਕੰਮ ਨਾਲੋ-ਨਾਲ ਜਾਰੀ
ਰਹੇਗਾ।
ਇਸ ਦੌਰਾਨ ਆਰਜ਼ੀ ਹਸਪਤਾਲ ਬਨਾਉਣ ਵਾਲੀ ਕੰਮਪਨੀ ਵਲੋਂ ਜਗਾ ਦਾ ਜਾਇਜਾ ਲੈ
ਲਿਆ ਗਿਆ ਹੈ ਅਤੇ ਮਹੀਨੇ ਦੇ ਅੰਤ ਤੱਕ 100 ਬੈਡਾਂ ਵਾਲੇ ਪਹਿਲਾਂ ਤੋਂ ਬਣਾਏ ਗਏ ਢਾਂਚੇ
ਵਾਲੇ ਆਰਜ਼ੀ (ਮੇਕ-ਸ਼ਿਫਟ) ਹਸਪਤਾਲ ਦੀ ਸਥਾਪਨਾ ਦਾ ਕੰਮ ਮੁਕੰਮਲ ਹੋਣ ਦੀ ਆਸ ਹੈ।
ਜ਼ਿਕਰਯੋਗ
ਹੈ ਕਿ ਕੋਵਿਡ -19 ਦੇ ਐਕਟਿਵ ਮਾਮਲਿਆਂ ਵਿਚ ਗਿਰਾਵਟ ਦੇ ਨਾਲ ਸਮੇਂ ਅਤੇ ਸਰੋਤਾਂ ਦਾ
ਸੁਚੱਜਾ ਉਪਯੋਗ ਕਰਦਿਆਂ, ਤੀਸਰੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ
ਪੂਰਾ ਯਤਨਸ਼ੀਲ ਹੈ । ਇਸ ਸਬੰਧ ਵਿੱਚ ਸਿਹਤ ਢਾਂਚੇ ਖਾਸ ਕਰਕੇ ਮੈਡੀਕਲ ਆਕਸੀਜਨ ਦੇ
ਉਤਪਾਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ ਖਰੜ ਵਿਖੇ ਦੋ ਪਲਾਂਟ,
ਕਮਿਉਨਿਟੀ ਹੈਲਥ ਸੈਂਟਰ ਡਕੋਲੀ ਵਿਖੇ ਇੱਕ ਅਤੇ ਜ਼ਿਲਾ ਹਸਪਤਾਲ ਮੁਹਾਲੀ ਵਿੱਚ 5 ਪੀਐਸਏ
ਪਲਾਂਟ ਲਗਾਉਣ ਸਬੰਧੀ ਆਰਡਰ ਦੇ ਦਿੱਤੇ ਗਏ ਹਨ।
No comments:
Post a Comment