SBP GROUP

SBP GROUP

Search This Blog

Total Pageviews

Saturday, June 19, 2021

ਜਰਨੈਲ ਸਿੰਘ ਸੋਢੀ ਧਾਰਮਿਕ ਤੇ ਸਮਾਜ ਸੇਵਕ ਸ਼ਖ਼ਸੀਅਤ ਸਨ -ਬਲਬੀਰ ਸਿੰਘ ਸਿੱਧੂ

 ਮੋਹਾਲੀ, 19 ਜੂਨ : ਕੋਰੋਨਾ ਮਹਾਂਮਾਰੀ ਬਹੁਤ ਖਤਰਨਾਕ ਤੇ ਜਾਨਲੇਵਾ ਬੀਮਾਰੀ ਹੈ ਜਿਸ ਤੋਂ ਸਾਨੂੰ ਲਗਾਤਾਰ ਬਚਾਅ ਤੇ ਸਾਵਧਾਨੀ ਰੱਖਣੀ ਪਵੇਗੀ। ਇਹ ਵਿਚਾਰ ਅੱਜ ਇੱਥੋਂ 5 ਕਿਲੋਮੀਟਰ ਦੂਰ ਪਿੰਡ ਰੁੜਕਾ ਵਿਖੇ ਉਘੇ ਪੱਤਰਕਾਰ ਗੁਰਮੀਤ ਸਿੰਘ ਸ਼ਾਹੀ ਦੇ ਪਿਤਾ ਸਵ. ਜਰਨੈਲ ਸਿੰਘ ਸੋਢੀ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਬੋਲਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਥੋੜਾ ਜਿਹਾ ਅਵੇਸਲਾਪਨ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਬਹੁਤ ਸਾਰੇ ਲੋਕ ਕੋਰੋਨਾ ਨੈਗੇਟਿਵ ਆਉਣ ਤੋਂ ਬਾਅਦ ਜਾਨ ਗੁਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਭ ਨੂੰ ਟੀਕਾਕਰਨ ਕਰਾਉਣ ਤੇ ਮਾਸਕ ਪਹਿਨਣਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਨਾ ਮੁਰਾਦ ਬਿਮਾਰੀ ਤੋਂ ਖਹਿੜਾ ਛੁਡਾ ਸਕੀਏ।


ਸਵ. ਜਰਨੈਲ ਸਿੰਘ ਸੋਢੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੋਢੀ ਪਰਿਵਾਰ ਖਾਸ ਕਰਕੇ ਗੁਰਮੀਤ ਸਿੰਘ ਸ਼ਾਹੀ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਹਨ ਅਤੇ ਇਹ ਪਰਿਵਾਰ ਹਮੇਸ਼ਾ ਲੋਕ ਸੇਵਾ ਲਈ ਅੱਗੇ ਰਿਹਾ ਹੈ। ਉਨ੍ਹਾਂ ਸੋਢੀ ਪਰਿਵਾਰ ਨੂੰ ਇਸ ਦੁੱਖ ਦੀ ਘੜੀ ’ਚ ਹੌਸਲਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਸਮੇਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ।
ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਸਵ. ਜਰਨੈਨ ਸਿੰਘ ਸੋਢੀ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਫੌਜ ਦੀ ਐਮ ਈ ਐਸ ਬ੍ਰਾਂਚ ਵਿੱਚ ਬੇਦਾਗ ਨੌਕਰੀ ਕੀਤੀ ਹੈ ਅਤੇ ਸੇਵਾ ਮੁਕਤੀ ਤੋਂ ਬਾਅਦ ਉਹ ਧਾਰਮਿਕ ਤੇ ਸਮਾਜਿਕ ਕੰਮਾਂ ’ਚ ਵਧ ਚੜ੍ਹਕੇ ਹਿੱਸਾ ਲੈਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਗੁਰਮੀਤ ਸਿੰਘ ਸ਼ਾਹੀ ਜੋ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਰਹੇ ਤੇ ਹੁਣ ਜਨਰਲ ਸਕੱਤਰ ਹਨ ਨੇ ਹਮੇਸ਼ਾ ਲੋਕ ਪੱਖੀ ਪੱਤਰਕਾਰੀ ਕੀਤੀ ਹੈ।
 
 ਉਨ੍ਹਾਂ ਕਿਹਾ ਕਿ ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਸਵ. ਜਰਨੈਲ ਸਿੰਘ ਸੋਢੀ ਦੀ ਮੌਤ ’ਤੇ ਸੋਗ ਮਤਾ ਵੀ ਪੜਿਆ,, ਆਜ਼ਾਦ ਗਰੁੱਪ ਦੇ ਪ੍ਰਧਾਨ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਉਨ੍ਹਾਂ ਦੇ ਭਰਾ ਕੁਲਦੀਪ ਸਿੰਘ ਤੇ ਸਾਬਕਾ ਐਮ ਸੀ ਫੂਲਰਾਜ ਸਿੰਘ ਨੇ ਉਨ੍ਹਾਂ ਦਾ ਸ਼ੋਕ ਸੰਦੇਸ਼ ਦਿੱਤਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ਚੰਦ ਸ਼ਰਮਾ ਮਛਲੀਕਲਾਂ, ਸਿਮਰਨ ਸਿੰਘ ਚੰਦੂਮਾਜਰਾ, ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਨੌਨਿਹਾਲ ਸਿੰਘ ਸੋਢੀ ਜ਼ੀਰਕਪੁਰ, ਭੁਪਿੰਦਰ ਸਿੰਘ ਵਾਲੀਆ, ਆਮ ਆਦਮੀ ਪਾਰਟੀ ਤੋਂ ਡਾ ਐਸ ਐਸ ਆਹਲੂਵਾਲੀਆ, ਜੋਧਾ ਸਿੰਘ ਮਾਨ, ਅਕਵਿੰਦਰ ਸਿੰਘ ਗੋਸਲ, ਅਧਿਆਪਕ ਆਗੂ ਜਸਵੀਰ ਸਿੰਘ ਗੋਸਲ, ਸਾਬਕਾ ਐਮ ਸੀ ਫੂਲਰਾਜ ਸਿੰਘ, ਸਾਬਕਾ ਮੇਅ ਅਤੇ ਅਜ਼ਾਦ ਗਰੁੱਪ ਮੋਹਾਲੀ ਦੇ ਮੁਖੀ ਕੁਲਵੰਤ ਸਿੰਘ ਵਲੋਂ ਸੌਕ ਸੁਨੇਹਾ ਆਪਣੇ ਭਰਾ ਰਾਂਹੀ ਭੇਜਿਆ ਗਿਆ। ਸਾਬਕਾ ਐਮ ਸੀ ਸੁਖਮਿੰਦਰ ਸਿੰਘ ਬਰਨਾਲਾ, ਸਾਬਕਾ ਐਮ ਸੀ ਪਰਮਜੀਤ ਸਿੰਘ ਕਾਹਲੋ, ਪੱਤਰਕਾਰ ਸਤਵਿੰਦਰ ਸਿੰਘ ਧੜਾਕ, ਪਰਦੀਪ ਸਿੰਘ ਹੈਪੀ, ਗੁਰਦੀਪ ਸਿੰਘ ਬੈਨੀਪਾਲ, ਕੁਲਦੀਪ ਸਿੰਘ, ਗੁਰਜੀਤ ਸਿੰਘ ਬਿੱਲਾ, ਹਰਬੰਸ ਸਿੰਘ ਬਾਗੜੀ, ਮਹਿਤਾਬ ਊਦ ਦੀਨ, ਹਰਿੰਦਰਪਾਲ ਸਿੰਘ ਹੈਰੀ, ਧਰਮ ਸਿੰਘ, ਨਾਹਰ ਸਿੰਘ ਧਾਲੀਵਾਲ, ਸੁਸ਼ੀਲ ਗਰਚਾ, ਐਮ ਪੀ ਕੌਸ਼ਿਕ, ਭੁਪਿੰਦਰ ਬੱਬਰ, ਬਲਜੀਤ ਮਰਵਾਹਾ, ਵਿਜੇ ਕੁਮਾਰ, ਸੁਰਜੀਤ ਸਿੰਘ ਸੱਤੀ, ਵਿੱਕੀ ਘਾਰੂ, ਕੁਲਵਿੰਦਰ ਬਾਵਾ, ਅਮਰਜੀਤ ਸਿੰਘ, ਅਰੁਣ ਨਾਭਾ, ਮੋਹਾਲੀ ਪ੍ਰੈਸ ਕਲੱਬ ਦੇ ਮੈਨੇਜਰ ਜਗਦੀਸ਼ ਸ਼ਾਰਧਾ, ਕ੍ਰਿਪਾਲ ਸਿੰਘ ਕਲਕੱਤਾ, ਰਣਜੀਤ ਸਿੰਘ ਰਾਣਾ, ਮਨਜੀਤ ਚਾਨਾ, ਰਾਜਕੁਮਾਰ ਅਰੋੜਾ, ਪਾਲ ਸਿੰਘ ਕੰਸਾਲਾ, ਕੁਲਵੰਤ ਕੋਟਲੀ ਆਦਿ ਪੱਤਰਕਾਰ ਹਾਜ਼ਰ ਸਨ। ਇਸ ਮੌਕੇ ਤੇ ਪਿੰਡ ਰੁੜਕਾ ਦੇ ਸਰਪੰਚ ਹਰਜੀਤ ਸਿੰਘ, ਪਿੰਡ ਕੰਬਾਲਾ ਦੇ ਸਰਪੰਚ ਅਮਰੀਕ ਸਿੰਘ ਹਾਜ਼ਰ ਸਨ।

No comments:


Wikipedia

Search results

Powered By Blogger