ਖਰੜ 14 ਜੂਨ: ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੇ ਮੁਖੀ ਡਾ: ਗੁਰਫਤਿਹ ਸਿੰਘ ਨੂੰ ਸਰਬੋਤਮ ਸਿੱਖਿਆ ਸਾਸ਼ਤਰੀ ਪੁਰਸਕਾਰ -2021 ਲਈ ਡਬਲਯੂਏਸੀ ਬੁੱਕ ਆਫ਼ ਰਿਕਾਰਡ ਇੰਟਰਨੈਸ਼ਨਲ ਦੁਆਰਾ ਸਰਟੀਫਿਕੇਟ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਡਬਲਯੂਏਸੀ ਬੁੱਕ ਆਫ ਰਿਕਾਰਡਸ ਇੰਟਰਨੈਸ਼ਨਲ ਡਬਲਯੂਏਸੀ ਪੀਪਲਜ਼ ਕਾਉਂਸਲ ਦੇ ਅਧੀਨ ਆਉਂਦਾ ਹੈ ਅਤੇ ਕੇਂਦਰ ਸਰਕਾਰ ਐਮਐਸਐਮਈ, ਆਈਐਸਓ 9001-2015 ਪ੍ਰਮਾਣਿਤ ਅਤੇ ਅੰਤਰਾਸ਼ਟਰੀ ਪ੍ਰਵਾਨਗੀ ਫੋਰਮ ਦੁਆਰਾ ਪ੍ਰਮਾਣਿਤ ਹੈ। ਇਸ ਦਾ ਮੁੱਖ ਮਕਸਦ ਲੋਕਾਂ ਦੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਪੁਰਸਕਾਰ ਸਬੰਧੀ ਚੋਣ ਕਮੇਟੀ ਨੇ ਮੈਡੀਕਲ ਅਤੇ ਫਾਰਮਾਸਿਊਟੀਕਲ ਸਾਇੰਸ ਦੇ ਖੇਤਰ ਵਿੱਚ ਉਨ੍ਹਾਂ ਦੇ ਅਕਾਦਮਿਕ ਯੋਗਦਾਨ ਦੀ ਸਮੀਖਿਆ ਕੀਤੀ।
ਇਸ ਪ੍ਰਾਪਤੀ ਲਈ ਯੂਨੀਵਰਸਿਟੀ ਦੇ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੇ ਮੁਖੀ ਡਾ: ਗੁਰਫਤਿਹ ਸਿੰਘ ਨੇ ਰਿਆਤ ਬਾਹਰਾ ਗਰੁੱਪ ਦਾ ਅਧਿਆਪਨ ਅਤੇ ਖੋਜ ਲਈ ਇਕ ਆਦਰਸ਼ ਪਲੇਟਫਾਰਮ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਯੂਨੀਵਰਸਿਟੀ ਚਾਂਸਲਰ, ਉਪ-ਪ੍ਰਧਾਨ (ਅਕਾਦਮਕਿਸ) ਅਤੇ ਵਾਈਸ-ਚਾਂਸਲਰ ਦਾ ਉਨ੍ਹਾਂ ਦੇ ਮਾਰਗ ਦਰਸ਼ਨ ਅਤੇ ਸਹਾਇਤਾ ਲਈ ਧੰਨਵਾਦ ਕੀਤਾ।
ਇਸ ਮੌਕੇ ਯੂਨੀਵਰਸਿਟੀ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਉਪ-ਪ੍ਰਧਾਨ (ਅਕਾਦਮਿਕਸ) ਸਾਹਿਲਾ ਬਾਹਰਾ, ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ, ਯੂਨੀਵਰਸਿਟੀ ਰਜਿਸਟਰਾਰ ਪ੍ਰੋ. ਬੀ.ਐਸ. ਸਤਿਆਲ ਅਤੇ ਵਿਦਿਆਰਥੀ ਭਲਾਈ ਡੀਨ ਡਾ: ਨੀਨਾ ਮਹਿਤਾ ਨੇ ਡਾ: ਗੁਰਫਤਿਹ ਸਿੰਘ ਨੂੰ ਪ੍ਰਾਪਤ ਸਨਮਾਨ ਲਈ ਵਧਾਈ ਦਿੱਤੀ।
ਇਸ ਦੌਰਾਨ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਰਿਆਤ ਬਾਹਰਾ ਯੂਨੀਵਰਸਿਟੀ ਦੀ ਖੋਜ ਅਤੇ ਅਕਾਦਮਿਕਤਾ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਡਾ: ਗੁਰਫਤਿਹ ਸਿੰਘ ਅਤੇ ਉਨ੍ਹਾਂ ਦੇ ਇਸ ਯੋਗਦਾਨ ’ਤੇ ਮਾਣ ਮਹਿਸੂਸ ਕਰਦੀ ਹੈ।

No comments:
Post a Comment