ਐਸ ਏ ਐਸ ਨਗਰ/ ਖਰੜ 11 ਜੁਲਾਈ : 9 ਜੁਲਾਈ ਨੂੰ ਰਾਤ 11 ਵਜੇ ਦੇ ਕਰੀਬ ਸੋਨੀਕਾ ਰਾਣਾ , ਸੂਮਨ ਰਾਣਾ , ਵਿਕਰਾਂਤ ਰਾਣਾ ਅਤੇ ਅਜੈ ਕੁਮਾਰ ਪੂਰੈ ਪਰਿਵਾਰ ਉੱਤੇ ਇਡਨ ਸਿਟੀ, ਵਾਰਡ ਨੰਬਰ :1,ਖਰੜ ਵਿਖੇ ਇਰਾਦਾ ਕਤਲ ਘਰ ਆ ਕੇ ਇਡਨ ਸਿਟੀ ਦੇ ਮਾਲਕ ਹਰਿੰਦਰ ਸਿੰਘ, ਬਲਦੇਵ ਸਿੰਘ ਅਤੇ ਹੋਰ ਸਕਿਓਰਿਟੀ ਗਾਰਡ ਦੁਆਰਾ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਹਮਲਾਵਰਾਂ ਵਲੋਂ ਪਰਿਵਾਰ ਦੇ ਮੈਂਬਰਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਇਸ ਬਾਅਦ ਜਦੋਂ ਪਰਿਵਾਰ ਦੇ ਮੈਂਬਰ ਰਾਤ 12 ਵਜੇ ਦੇ ਕਰੀਬ ਇਲਾਜ਼ ਕਰਵਾਉਣ ਲਈ ਸਿਵਲ ਹਸਪਤਾਲ ਖਰੜ ਵਿਖੇ ਜਾਣ ਲੱਗੇ ਤਾਂ ਇਡਨ ਸਿਟੀ ਦੇ ਮਾਲਕ ਦੁਆਰਾ 10 - 12 ਬਦਮਾਸ਼ ਬੁਲਾ ਕੇ ਰਾਸਤੇ ਵਿਚ ਹੀ ਇਡਨ ਸਿਟੀ ਦੇ ਗੇਟ ਉਤੇ ਤਲਵਾਰਾਂ ਡੰਡੇਆ ਨਾਲ ਹਮਲਾ ਬੋਲ ਦਿੱਤਾ। ਇਸ ਹਮਲੇ ਵਿਚ ਪਰਿਵਾਰ ਦੇ ਮੈਂਬਰਾਂ ਦੇ ਤਲਵਾਰਾਂ ਵੱਜੀਆਂ ਅਤੇ ਬਦਮਾਸ਼ ਇਹ ਸਮਝ ਭੱਜ ਗਏ ਕਿ ਇਹ ਪਰਿਵਾਰ ਦੇ ਮੈਂਬਰ ਮਰ ਗਏ ਹਨ। ਹੁਣ ਪੁਰਾ ਪਰਿਵਾਰ ਜੇਰੇ ਇਲਾਜ ਸਿਵਲ ਹਸਪਤਾਲ ਖਰੜ ਵਿਖੇ ਦਾਖਲ ਹਨ। ਇਸ ਪਰਿਵਾਰ ਉਤੇ ਹਾਲੇ ਵੀ ਖਤਰਾ ਬਰਕਰਾਰ ਹੈ। ਹਾਲੇ ਤੱਕ ਇਕ ਵੀ ਮੁਜਰਮ ਗਿਰਫ਼ਤਾਰ ਨਹੀਂ ਕੀਤਾ ਗਿਆ ਹੈ ਜੀ। ਪਰਿਵਾਰ ਵੱਲੋਂ ਪੁਲਿਸ ਅਤੇ ਪ੍ਰਸਾਸ਼ਨ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਹਨਾਂ ਮੁਜਰਮਾਂ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕਰਨ ਦੀ ਅਪੀਲ ਕੀਤੀ ਗਈ ।
No comments:
Post a Comment