Friday, July 23, 2021

ਕੋਵਿਡ-19 ਦੇ ਚਲਦਿਆਂ ਨੌਕਰੀ ਲੱਭਣ ਵਿੱਚ ਅਸਫਲ ਰਹੇ ਪੰਕਜ ਦੀ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਮੁਹਾਲੀ ਨੇ ਫੜੀ ਬਾਂਹ

 ਐਸ.ਏ.ਐਸ. ਨਗਰ, ਜੁਲਾਈ 23 : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਮੁਹਾਲੀ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਵਿੱਚ ਵਰਦਾਨ ਸਾਬਿਤ ਹੋ ਰਿਹਾ ਹੈ। ਜਿੱਥੇ ਬੇਰੋਜ਼ਗਾਰ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਹਾਲੀ ਰਾਹੀਂ ਨੌਕਰੀ/ਸਵੈ-ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸੁਖਾਲਾ ਬਣਾ ਰਹੇ ਹਨ। ਇਸ ਯੋਜਨਾ ਅਧੀਨ ਡੀ.ਬੀ.ਈ.ਈ. ਮੋਹਾਲੀ ਵੱਲੋਂ ਪੰਕਜ ਦੀ ਚੋਣ ਰੌਕ ਪੈਕਰ ਵਿੱਚ ਬਤੌਰ ਮਸ਼ੀਨ ਆਪਰੇਟਰ ਕਰਵਾਈ ਗਈ।


ਪੰਕਜ ਮੋਹਾਲੀ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਇਸ ਦਫ਼ਤਰ ਵਿਖੇ ਆਉਣ ਤੋਂ ਪਹਿਲਾਂ ਉਹ ਬੈਂਕ ਵਿੱਚ ਨੌਕਰੀ ਕਰਦਾ ਸੀ। ਨੌਕਰੀ ਛੁੱਟਣ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਗਿਆ। ਕੋਵਿਡ-19 ਦੇ ਚਲਦਿਆਂ ਉਸ ਨੂੰ ਨੌਕਰੀ ਦੀ ਤਲਾਸ਼ ਕਰਨ ਵਿੱਚ ਬਹੁਤ ਦਿੱਕਤ ਆ ਰਹੀ ਸੀ। ਕਿਸੇ ਜਾਣਕਾਰ ਤੋਂ ਉਸ ਨੂੰ ਡੀ.ਬੀ.ਈ.ਈ ਮੋਹਾਲੀ ਬਾਰੇ ਪਤਾ ਚੱਲਿਆ ਅਤੇ ਨੌਕਰੀ ਦੀ ਤਲਾਸ਼ ਵਿੱਚ ਡੀ.ਬੀ.ਈ.ਈ. ਮੁਹਾਲੀ ਵਿਖੇ ਆਇਆ। 


ਡੀ.ਬੀ.ਈ.ਈ. ਮੁਹਾਲੀ ਵਿਖੇ ਆਉਣ ਤੇ ਉਸ ਦੀ ਮੁਲਾਕਾਤ ਪਲੇਸਮੈਂਟ ਅਫਸਰ ਇੰਦਰਜੀਤ ਸੈਣੀ ਨਾਲ ਹੋਈ। ਪਲੇਸਮੈਂਟ ਅਫਸਰ ਨੇ ਉਸ ਦੀ ਪੂਰੀ ਗੱਲ ਸੁਣਨ ਤੋਂ ਬਾਅਦ ਉਸਨੂੰ ਡੀ.ਬੀ.ਈ.ਈ. ਮੁਹਾਲੀ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਕਿਹਾ। ਪਲੇਸਮੈਂਟ ਅਫਸਰ ਵੱਲੋਂ ਉਸ ਨੂੰ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਬੀ.ਈ.ਈ. ਮੁਹਾਲੀ ਵਿਖੇ ਹਰ ਹਫ਼ਤੇ ਲੱਗਣ ਵਾਲੇ ਪਲੇਸਮੈਂਟਾਂ ਕੈਂਪਾਂ ਅਤੇ ਸਵੈ-ਰੋਜ਼ਗਾਰ ਬਾਰੇ ਜਾਣੂੰ ਕਰਵਾਇਆ ਗਿਆ।

ਪੰਕਜ ਨੂੰ ਉਸ ਦੀ ਪੜ੍ਹਾਈ ਅਤੇ ਕੋਰਸ ਅਨੁਸਾਰ, ਪਲੇਸਮੈਂਟ ਅਫ਼ਸਰ ਵੱਲੋਂ ਇੰਟਰਵਿਊ ਸਬੰਧੀ ਸਾਰੇ ਦਸਤਾਵੇਜ਼ ਚੈੱਕ ਕਰਕੇ ਰੌਕ ਪੈਕਰ ਵਿੱਚ ਇੰਟਰਵਿਊ ਲਈ ਭੇਜਿਆ ਗਿਆ। ਰੌਕ ਪੈਕਰ ਵੱਲੋਂ ਇੰਟਰਵਿਊ ਤੋਂ ਬਾਅਦ ਪੰਕਜ ਨੂੰ ਮੌਕੇ ਉਤੇ ਹੀ ਬਤੌਰ ਮਸ਼ੀਨ ਅਪਰੇਟਰ ਦੇ ਪ੍ਰੋਫਾਈਲ ਲਈ ਸਿਲੈਕਟ ਕਰ ਲਿਆ ਗਿਆ। ਸਿਲੈਕਸ਼ਨ ਤੋਂ ਬਾਅਦ ਪੰਕਜ ਨੇ ਡੀ.ਬੀ.ਈ.ਈ. ਮੁਹਾਲੀ ਦੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕੋਵਿਡ-19 ਦੇ ਦੌਰਾਨ ਨੌਕਰੀ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਡੀ.ਬੀ.ਈ.ਈ. ਮੁਹਾਲੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦਾ ਵਾਅਦਾ ਕੀਤਾ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger