ਐਸ.ਏ.ਐੱਸ. ਨਗਰ 01 ਜੁਲਾਈ : ਡਿਸਟਿਕ ਗਵਰਨਰ ਲਾਇਨ ਨਕੇਸ਼ ਗਰਗ ਦੀ ਅਗਵਾਈ ਹੇਠ ਅੱਜ ਲਾਇਨਿਸਟਿਕ ਸਾਲ 2021-22 ਦੇ ਪਹਿਲੇ ਦਿਨ *ਲਾਇਨਜ਼ ਕਲੱਬ ਮੁਹਾਲੀ* ਐਸ.ਏ.ਐੱਸ. ਨਗਰ ਦੇ ਚਾਰਟਰ ਮੈਂਬਰ ਐਮ.ਜੇ.ਐਫ. ਲਾਇਨ ਜੇ ਐਸ ਰਾਹੀ, ਜ਼ੋਨ ਚੇਅਰਮੈਨ ਲਾਇਨ ਜਸਵਿੰਦਰ ਸਿੰਘ ਅਤੇ *ਨਵੀਂ ਚੁਣੀ ਟੀਮ ਦੇ ਪ੍ਰਧਾਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਸੈਕਟਰੀ ਲਾਇਨ ਤਰਨਜੋਤ ਸਿੰਘ ਅਤੇ ਖਜ਼ਾਨਚੀ ਲਾਇਨ ਅਮਨਦੀਪ ਸਿੰਘ ਗੁਲਾਟੀ* ਨੇ ਅੱਜ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਫੇਜ਼-7 ਮੁਹਾਲੀ ਵਿਖੇ ਡਾਕਟਰਜ਼ ਡੇ ਮਨਾਇਆ। ਇਸ ਮੌਕੇ ਡਾ ਰਵਿੰਦਰ ਕੌਰ ਬਾਵਾ ਜ਼ਿਲ੍ਹਾ ਹੋਮਿਓਪੈਥਿਕ ਅਫਸਰ, ਡਾ ਵਿਨੋਦ ਕੁਮਾਰ ਫੇਜ 11ਅਤੇ ਡਾ ਜਸਪ੍ਰੀਤ ਕੌਰ ਫੇਜ਼-6 ਮੁਹਾਲੀ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਨੇ ਡਾਕਟਰਾਂ ਦੀ ਸਮੁਚੀ ਟੀਮ ਅਤੇ ਸਟਾਫ ਵਲੋਂ ਮੁਹਾਲੀ ਨਿਵਾਸੀਆਂ ਪ੍ਰਤੀ ਜੋ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ । ਇਸ ਮੌਕੇ ਲਾਇਨਜ ਕਲੱਬ ਮੁਹਾਲੀ ਵੱਲੋਂ ਇਸ ਡਿਸਪੈਂਸਰੀ ਨੂੰ 3 ਸੀਟਾਂ ਵਾਲੇ 2 ਬੈਂਚ ਭੇਂਟ ਕੀਤੇ। ਇਸ ਮੌਕੇ ਡਾ ਰਵਿੰਦਰ ਕੌਰ ਬਾਵਾ ਨੇ ਲਾਇਨਜ਼ ਕਲੱਬ ਮੋਹਾਲੀ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅੰਤ ਵਿੱਚ ਕਲੱਬ ਦੇ ਸਕੱਤਰ ਤਰਨਜੋਤ ਸਿੰਘ ਨੇ ਕਲੱਬ ਦੇ ਸਾਰੇ ਮੈਂਬਰਾਂ ਦੇ ਸਮਰਥਨ ਲਈ ਧੰਨਵਾਦ ਕੀਤਾ । ਇਸ ਮੌਕੇ ਲਾਇਨ ਅਮਿਤ ਨਰੂਲਾ ਵੀ ਮਜੂਦ ਸਨ
No comments:
Post a Comment