SBP GROUP

SBP GROUP

Search This Blog

Total Pageviews

ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਲਈ ਬੇਹੱਦ ਭਾਰੀ ਪਿਆ ਕਾਂਗਰਸ ਦਾ ਕੁਰਸੀ ਕਾਟੋ-ਕਲੇਸ਼-ਭਗਵੰਤ ਮਾਨ

 ਚੰਡੀਗੜ੍ਹ, 18 ਜੁਲਾਈ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸੱਤਾਧਾਰੀ ਕਾਂਗਰਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਿਰਫ਼ ਕੁਰਸੀ ਲਈ ਚੱਲ ਰਹੇ ਕਾਂਗਰਸੀ ਕਾਟੋ-ਕਲੇਸ਼ ਨੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਵੱਡਾ ਨੁਕਸਾਨ ਕੀਤਾ ਹੈ, ਹੁਣ ਆਗਾਮੀ ਚੋਣਾਂ 'ਚ ਕਾਂਗਰਸ ਨੂੰ ਇਸ ਦੀ ਵਿਆਜ ਸਮੇਤ ਕੀਮਤ ਚੁਕਾਉਣੀ ਪਵੇਗੀ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਵੱਡੇ-ਛੋਟੇ ਆਗੂਆਂ ਲਈ ਕੁਰਸੀ 'ਤੇ ਕਬਜ਼ਾ ਹੀ ਇੱਕ ਮਾਤਰ ਏਜੰਡਾ ਹੈ। ਕੋਈ ਕੁਰਸੀ ਬਚਾਉਣ ਲਈ ਲੜ ਰਿਹਾ ਹੈ ਅਤੇ ਕੋਈ ਕੁਰਸੀ ਖੋਹਣ ਲਈ ਤਤਪਰ ਹੈ। ਕੁਰਸੀ ਦੀ ਇਸ ਭੁੱਖ ਨੇ ਜਿੱਥੇ ਪੰਜਾਬ, ਪੰਜਾਬ ਦੀ ਕਿਸਾਨੀ, ਜਵਾਨੀ, ਵਪਾਰ-ਕਾਰੋਬਾਰ, ਮਹਿਲਾਵਾਂ-ਬਜ਼ੁਰਗਾਂ, ਸਕੂਲਾਂ, ਸਿਹਤ ਸੇਵਾਵਾਂ, ਅਮਨ-ਕਾਨੂੰਨ ਅਤੇ ਵਿੱਤੀ ਸੰਕਟ ਸਮੇਤ ਪੰਜਾਬੀਅਤ ਨਾਲ ਜੁੜੇ ਮੁੱਦੇ ਰੋਲ ਕੇ ਰੱਖ ਦਿੱਤੇ ਹਨ, ਉੱਥੇ ਕਈ ਵੱਡੇ ਕਾਂਗਰਸੀਆਂ ਦੇ ਮੁਖੌਟੇ ਵੀ ਉਤਾਰ ਦਿੱਤੇ ਹਨ, ਜਿੰਨਾ ਦਾ ਨਿਸ਼ਾਨਾ ਕੁਰਸੀ ਸੀ, ਪਰ ਬਿਆਨਬਾਜ਼ੀ ਪੰਜਾਬ ਦੇ ਨਾਂ 'ਤੇ ਕਰਦੇ ਸਨ।


ਭਗਵੰਤ ਮਾਨ ਸਵਾਲ ਕੀਤਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕਾਂਗਰਸ ਨੂੰ ਇਸ ਗੱਲ ਦੀ ਭੌਰਾ ਫ਼ਿਕਰ ਹੈ? ਕਿ ਵਿੱਤੀ ਸੰਕਟ ਕਾਰਨ ਪੰਜਾਬ ਯੂਨੀਵਰਸਿਟੀ ਬੰਦ ਹੋਣ ਦੀ ਕਗਾਰ 'ਤੇ ਹੈ ਅਤੇ ਭਾਰੀ ਸਾਜ਼ਿਸ਼ ਤਹਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਕੋਲੋਂ ਪੂਰੀ ਤਰਾਂ ਖੋਹੀ ਜਾ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੀ ਇਸ ਅੰਦਰੂਨੀ ਅੱਗ ਨੂੰ ਜਨਤਾ ਦੇ ਖ਼ੂਨ-ਪਸੀਨੇ ਨਾਲ ਬੁਝਾਉਣ ਦੀਆਂ ਕੋਸ਼ਿਸ਼ ਹੋ ਰਹੀਆਂ ਹਨ। ਉਨ੍ਹਾਂ ਪੁੱਛਿਆ ਕਿ ਪਿਛਲੀ ਬਾਦਲ ਸਰਕਾਰ ਵਾਂਗ ਨਿਯਮਾਂ ਨੂੰ ਛਿੱਕੇ ਟੰਗ ਕੇ ਹਰੀਸ਼ ਰਾਵਤ ਸਰਕਾਰੀ ਹੈਲੀਕਾਪਟਰ ਦੀ ਜਿਸ ਤਰਾਂ ਦੁਰਵਰਤੋਂ ਹੋਈ ਹੈ, ਉਹ ਕਾਂਗਰਸ ਜਾਂ 10 ਜਨਪਥ ਦੇ ਪੈਸੇ ਨਾਲ ਨਹੀਂ, ਸਗੋਂ ਪੰਜਾਬ ਦੀ ਜਨਤਾ ਦੇ ਟੈਕਸ ਦੇ ਪੈਸੇ ਨਾਲ ਉੱਡਦਾ ਹੈ, ਇਸੇ ਤਰਾਂ ਕੁਰਸੀ ਖੋਹਣ ਅਤੇ ਬਚਾਉਣ ਦੀ ਰੱਸਾਕਸ਼ੀ ਦੌਰਾਨ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕਾਰਾਂ ਦੇ ਕਾਫ਼ਲੇ  ਦਿੱਲੀ-ਚੰਡੀਗੜ੍ਹ-ਪਟਿਆਲਾ ਸਿਸਵਾਂ ਫਾਰਮ ਅਤੇ ਫਿਰ ਦਿੱਲੀ-ਚੰਡੀਗੜ੍ਹ ਦੌੜ ਰਹੇ ਹਨ। ਉਨ੍ਹਾਂ ਦਾ ਤੇਲ ਵੀ ਕਾਂਗਰਸੀਆਂ ਦੀਆਂ ਜੇਬਾਂ 'ਚ ਨਹੀਂ ਸਰਕਾਰੀ ਖ਼ਜ਼ਾਨੇ 'ਚੋਂ ਪੈ ਰਿਹਾ ਹੈ।
ਭਗਵੰਤ ਮਾਨ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ 'ਚ ਬਰਗਾੜੀ, ਬੇਰੁਜ਼ਗਾਰੀ, ਬਿਜਲੀ, ਕਿਸਾਨ-ਮਜ਼ਦੂਰ, ਕਰਜ਼ਿਆਂ ਸਮੇਤ ਹਰੇਕ ਨੁਕਤੇ ਜਾਂ ਮੁੱਦੇ 'ਤੇ ਵਾਅਦਾ ਖ਼ਿਲਾਫ਼ੀ ਕਰਨ ਵਾਲੀ ਕਾਂਗਰਸ ਨੂੰ ਪੰਜਾਬ ਦੀ ਜਨਤਾ ਨੇ ਬੁਰੀ ਤਰਾਂ ਸਬਕ ਸਿਖਾਉਣ ਲਈ ਪੂਰਾ ਮਨ ਬਣਾ ਲਿਆ ਹੈ। ਇਹੋ ਕਾਰਨ ਹੈ ਕਿ ਅੱਜ ਕਾਂਗਰਸ ਦੇ ਸਾਰੇ ਛੋਟੇ-ਵੱਡੇ ਨੇਤਾ ਲੋਕਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰ ਰਹੇ ਹਨ


No comments:


Wikipedia

Search results

Powered By Blogger