ਐਸ.ਏ.ਐਸ. ਨਗਰ, 27 ਜੁਲਾਈ : ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਟਿੰਕੂ ਨੇ ਅੱਜ ਇਥੇ ਅਪਣੇ ਦਫ਼ਤਰ ਵਿੱਚ ਹਫ਼ਤਾਵਾਰੀ ਰੱਖੀ ਮੀਟਿੰਗ ਦੌਰਾਨ ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਵਿਧਾਨ ਸਭਾ ਹਲਕਾ ਖਰੜ ਦੇ ਨੁਮਇੰਦਿਆਂ ਦੀਆਂ ਅਤੇ ਵੱਖ ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨਾਲ ਮੀਟਿੰਗ ਕੀਤੀ।
ਸ੍ਰੀ ਸ਼ਰਮਾ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਕਾਸ ਕਾਰਜਾਂ ਸਬੰਧੀ ਗੱਲਬਾਤ ਕੀਤੀ ਅਤੇ ਪੰਚਾਇਤਾਂ ਨੇ ਵਿਕਾਸ ਕਾਰਜਾਂ ਸਬੰਧੀ ਮੰਗ ਪੱਤਰ ਸੌਂਪੇ। ਮੀਟਿੰਗ ਵਿੱਚ ਗ੍ਰਾਮ ਪੰਚਾਇਤ ਗੁੱਨੋਮਾਜਰਾ ਦੇ ਸਰਪੰਚ ਨੇ ਗੰਦੇ ਪਾਣੀ ਦੀ ਨਿਕਾਸੀ ਲਈ 800 ਫੁੱਟ ਪਾਇਪ ਲਾਇਨ, ਪਾਰਕ ਲਈ ਗਲੀਆਂ-ਨਾਲੀਆਂ ਅਤੇ ਵਾਟਰ ਸਪਲਾਈ ਲਈ ਨਵੀਂ ਟੈਂਕੀ ਬਣਾਉਣ ਲਈ ਗਰਾਂਟਾਂ ਦੀ ਮੰਗ ਕੀਤੀ। ਗ੍ਰਾਮ ਪੰਚਾਇਤ ਅਕਾਲਗੜ੍ਹ ਦੇ ਸਰਪੰਚ ਨੇ ਬਹੁਤ ਪੁਰਾਣੀ ਹੋ ਚੁੱਕੀ ਐਸ.ਸੀ. ਧਰਮਸ਼ਾਲਾ ਦੀ ਬਿਲਡਿੰਗ ਦੀ ਨਵੀਂ ਉਸਾਰੀ ਲਈ 10 ਲੱਖ ਰੁਪਏ, 520 ਫੱਟ ਪਾਇਪ ਲਾਇਨ, ਜਰਨਲ ਸ਼ਮਸ਼ਾਨਘਾਟ ਲਈ ਚਾਰਦਿਵਾਰੀ, ਐਸ.ਸੀ. ਸ਼ਮਸ਼ਾਨਘਾਟ ਦੇ ਨਵੇਂ ਸ਼ੈੱਡ ਲਈ, ਲਾਇਬ੍ਰੇਰੀ ਅਤੇ ਮਿਡਲ ਸਕੂਲ ਨੂੰ ਜਾਂਦੇ ਰਸਤੇ ਨੂੰ ਪੱਕਾ ਕਰਨ ਲਈ ਆਦਿ ਕੰਮਾਂ ਲਈ ਫੰਡਾਂ ਦੀ ਮੰਗ ਕੀਤੀ।
ਇਸ ਮੌਕੇ ਮਨਵੀਰ ਸਿੰਘ ਮੁੱਲਾਂਪੁਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਆਪਣੇ ਇਲਾਕੇ ਦੇ ਪਿੰਡਾਂ ਦੀਆਂ ਮੁਸ਼ਕਲਾਂ ਸਬੰਧੀ ਚੇਅਰਮੈਨ ਨੂੰ ਜਾਣੂੰ ਕਰਵਾਇਆ ਅਤੇ ਲੋਕ ਭਲਾਈ ਸਕੀਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਚਾਰ ਵਟਾਂਦਰਾ ਕੀਤਾ।ਇਨ੍ਹਾਂ ਮਸਲਿਆਂ ਨੂੰ ਪਹਿਲ ਦੇ ਆਧਾਰ ਉਤੇ ਹੱਲ ਕਰਵਾਉਣ ਲਈ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਟਿੰਕੂ ਨੇ ਭਰੋਸਾ ਦਿਵਾਇਆ ਅਤੇ ਕਿਹਾ ਕਿ ਜਲਦੀ ਹੀ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵੱਡੇ ਪੱਧਰ ਉਤੇ ਫੰਡ ਮੁਹੱਇਆ ਕਰਵਾਏ ਜਾ ਰਹੇ ਹਨ।
ਇਸ ਮੌਕੇ ਚੌਧਰੀ ਗੁਰਮੇਲ ਸਿੰਘ ਮੈਂਬਰ ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ, ਰਣਜੀਤ ਸਿੰਘ ਨੰਗਲੀਆਂ ਸਕੱਤਰ ਕਾਂਗਰਸ ਕਮੇਟੀ, ਰਾਜਪਾਲ ਬੇਗੜਾ ਸੀਨੀਅਰ ਕਾਗਰਸ ਆਗੂ, ਹੰਸ ਰਾਜ ਬੂਥਗੜ੍ਹ, ਸੁੱਚਾ ਸਿੰਘ ਝਾਮਪੁਰ, ਲਖਵੀਰ ਸਿੰਘ ਪੰਚ, ਕੁਲਵਿੰਦਰ ਸਿੰਘ ਸਰਪੰਚ ਗੁਨੋਮਾਜਰਾ, ਜਗੀਰ ਸਿੰਘ ਸਰਪੰਚ ਅਕਾਲਗੜ੍ਹ, ਕਰਤਾਰ ਸਿੰਘ ਪੰਚ, ਪ੍ਰੇਮ ਕੁਮਾਰ, ਖੋਜ ਅਫ਼ਸਰ, ਸੁਖਵਿੰਦਰ ਚੋਹਲਟਾ ਖੁਰਦ, ਬੇਅੰਤ ਸਿੰਘ ਇੰਨਵੈਸਟੀਗੇਟਰ, ਦੀਪੀ ਚੌਧਰੀ ਅਤੇ ਕੁਲਦੀਪ ਸਿੰਘ ਓਇੰਦ ਪੀ.ਏ. ਟੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਐਸ.ਏ.ਐਸ. ਨਗਰ ਆਦਿ ਹਾਜ਼ਰ ਸਨ।
No comments:
Post a Comment