ਐੱਸ ਏ ਐੱਸ ਨਗਰ , 07 ਜੁਲਾਈ : ਪੰਜਾਬ ਸਰਕਾਰ ਨਾਲ਼ ਮੰਗਾਂ ਦੇ ਹੱਲ ਲਈ ਮੁਕੱਰਰ ਮੀਟਿੰਗ ਨਾ ਹੋਣ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਕੱਚੇ ਅਧਿਆਪਕਾਂ ਵੱਲੋਂ ਵੱਡਾ ਰੋਸ ਦਿਖਾਉਂਦਿਆਂ ਇੱਕ ਵਾਰ ਫਿਰ ਮੋਹਾਲੀ ਧਰਨੇ ਵਾਲੇ ਸਥਾਨ ਤੋਂ ਰਾਜਧਾਨੀ ਚੰਡੀਗਡ਼੍ਹ ਵੱਲ ਰੋਸ ਮਾਰਚ ਦੌਰਾਨ ਪਹਿਲਾਂ ਮੋਹਾਲੀ ਪੁਲਿਸ ਅਤੇ ਉਸ ਉਪਰੰਤ ਚੰਡੀਗੜ ਪੁਲਿਸ ਵੱਲੋੰ ਬੇਕਿਰਕ ਅੱਥਰੂ ਗੈਸ ਦੇ ਗੋਲਿਆਂ, ਲਾਠੀਚਾਰਜ, ਵਾਟਰ ਕੈਨਨ ਅਤੇ ਘੋੜਿਆਂ ਵਾਲੀ ਪੁਲਿਸ ਨਾਲ਼ ਅਧਿਆਪਕਾਂ ਤੇ ਕੀਤਾ ਗਿਆ ਵਹਿਸ਼ੀ ਤਸ਼ੱਦਦ ਕੀਤਾ ਗਿਆ। ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਸ ਵੱਲੋਂ ਕੀਤੀ ਧੱਕੇਸ਼ਾਹੀ ਦੀ ਕਰੜੇ ਸ਼ਬਦਾਂ ਨਾਲ ਨਿਖੇਧੀ ਕੀਤੀ ਅਤੇ ਡੇਢ ਦਹਾਕੇ ਤੋਂ ਕੱਚੇ ਰੁਜ਼ਗਾਰ ਦਾ ਸੰਤਾਪ ਭੁਗਤ ਰਹੇ ਈ.ਜੀ.ਐਸ, ਏ.ਆਈ.ਈ , ਐਸ.ਟੀ.ਆਰ, ਆਈ.ਈ.ਵੀ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਨਿਯਮ ਤਹਿਤ ਤਨਖਾਹਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ।
Menu Footer Widget
SBP GROUP
Search This Blog
Total Pageviews
Wednesday, July 7, 2021
ਡੇਢ ਦਹਾਕੇ ਤੋਂ ਕੱਚੇ ਰੁਜ਼ਗਾਰ ਦਾ ਸੰਤਾਪ ਭੁਗਤ ਰਹੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ ਦੀ ਮੰਗ
ਕੱਚੇ ਅਧਿਆਪਕਾਂ ਦੇ ਮੋਹਾਲੀ ਪ੍ਰਦਰਸ਼ਨ ਦੌਰਾਨ ਡਟੇ ਰਹੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂ ਗੁਰਪਿਆਰ ਕੋਟਲੀ, ਹਰਦੀਪ ਸਿੰਘ ਟੋਡਰਪੁਰ (ਜਨਰਲ ਸਕੱਤਰ ਡੀ ਐਮ ਐਫ), ਕੁਲਵਿੰਦਰ ਜੋਸਨ, ਸਮੇਤ ਅਤਿੰਦਰ ਪਾਲ ਸਿੰਘ ਅਤੇ ਜਸਪਾਲ ਖਾਂਗ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਫਾਸ਼ੀਵਾਦੀ ਰਾਹਾਂ ਤੇ ਚੱਲਣ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਵੀ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਥਾਂ ਕਾਰਪੋਰੇਟਾਂ ਦੇ ਇਸ਼ਾਰੇ ਤੇ ਨਿੱਜੀਕਰਨ ਦੀ ਨੀਤੀ ਨੂੰ ਅੱਗੇ ਵਧਾਉਣ ਉਪਰ ਜ਼ੋਰਾਂ ਨਾਲ ਅਮਲ ਕੀਤਾ ਜਾ ਰਿਹਾ ਹੈ।
ਡੀਟੀਐੱਫ ਦੇ ਸੂਬਾਈ ਆਗੂਆਂ ਗੁਰਮੀਤ ਸੁਖਪੁਰ, ਰਾਜੀਵ ਬਰਨਾਲਾ, ਜਗਪਾਲ ਬੰਗੀ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਦਲਜੀਤ ਸਫੀਪੁਰ, ਹਰਜਿੰਦਰ ਵਡਾਲਾ ਬਾਂਗਰ, ਪਵਨ ਕੁਮਾਰ, ਰੁਪਿੰਦਰਪਾਲ, ਸੁਖਦੇਵ ਡਾਨਸੀਵਾਲ, ਨਛੱਤਰ ਸਿੰਘ ਅਤੇ ਤਜਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਕਦੇ ਸੰਗਰੂਰ, ਕਦੇ ਪਟਿਆਲੇ ਅਤੇ ਕਦੇ ਮੋਹਾਲੀ ਵਿਖੇ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਲੋਕਾਂ ਲਈ ਦਰਜ਼ ਭਰੋਸਿਆਂ ਅਨੁਸਾਰ ਘਰ ਘਰ ਰੁਜ਼ਗਾਰ, ਕੱਚੇ ਤੋਂ ਪੱਕੇ ਮੁਲਾਜ਼ਮ ਬਣਨ ਅਤੇ ਰੈਗੂਲਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਨੂੰ ਲੈ ਕੇ ਹੱਕ ਮੰਗਦੇ ਲੋਕਾਂ ਉੱਪਰ ਕੀਤੀ ਜਾ ਰਹੇ ਪੁਲਸੀਆ ਧੱਕੇਸ਼ਾਹੀ ਰਾਹੀਂ ਸੂਬੇ ਨੂੰ ਪੁਲਸੀਆ ਸਟੇਟ ਵਿੱਚ ਤਬਦੀਲ ਕਰਕੇ ਜਮਹੂਰੀ ਹੱਕਾਂ ਦਾ ਘਾਣ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਵੀ ਕੀਤੀ।
Subscribe to:
Post Comments (Atom)
Wikipedia
Search results


No comments:
Post a Comment