SBP GROUP

SBP GROUP

Search This Blog

Total Pageviews

ਡੀਟੀਐੱਫ ਪੰਜਾਬ ਵੱਲੋਂ ਆਨਲਾਈਨ ਸਿੱਖਿਆ ਦਾ ਡਰਾਮਾ ਬੰਦ ਕਰਕੇ ਲੰਮੇ ਸਮੇਂ ਤੋਂ ਸਕੂਲ ਖੋਲ੍ਹਣ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ

ਚੰਡੀਗੜ੍ਹ, 20 ਜੁਲਾਈ : ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਖੋਲ੍ਹਣ ਦਾ ਫ਼ੈਸਲਾ ਬਹੁਤ ਦੇਰੀ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡੀਟੀਐੱਫ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਆਨਲਾਈਨ ਸਿੱਖਿਆ ਦਾ ਡਰਾਮਾ ਬੰਦ ਕਰਕੇ ਸਾਰੇ ਵਿਦਿਆਰਥੀਆਂ ਲਈ ਸਕੂਲ/ਕਾਲਜ਼ ਖੋਲ੍ਹਣ ਲਈ ਲਗਾਤਾਰ ਸੰਘਰਸ਼ ਜ਼ਰੀਏ ਮੰਗ ਉਠਾਉਂਦਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਲਗਾਤਾਰ ਲੰਮਾਂ ਸਮਾਂ ਸਕੂਲ ਕਾਲਜ਼ ਬੰਦ ਰੱਖਣ ਕਾਰਨ 


ਵਿਦਿਆਰਥੀਆਂ ਦੀ ਸਿੱਖਿਆ ਦਾ ਜੋ ਵੀ ਨੁਕਸਾਨ ਹੋਇਆ ਹੈ ਉਹ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਉਨ੍ਹਾਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ 'ਚ ਮੰਗ ਕੀਤੀ ਕਿ ਸਾਰੀਆਂ ਜਮਾਤਾਂ ਲਈ ਸਮੁੱਚੇ ਸਕੂਲ ਹੁਣੇ ਤੋਂ ਹੀ ਖੋਲ੍ਹੇ ਜਾਣ, ਭਵਿੱਖ ਵਿੱਚ ਸਕੂਲ ਲਗਾਤਾਰ ਖੁੱਲੇ ਰੱਖੇ ਜਾਣ, ਕਰੋਨਾ ਦੀ ਆੜ ਹੇਠ ਭਵਿੱਖ ਵਿੱਚ ਸਿੱਖਿਆ ਨੂੰ ਉਜਾੜਣ ਵਾਲੇ ਫ਼ੈਸਲੇ ਨਾ ਕੀਤੇ ਜਾਣ ਅਤੇ ਨਿੱਜੀਕਰਨ ਪੱਖੀ ਤੇ ਵਿਤਕਰੇ ਭਰਪੂਰ ਆਨਲਾਈਨ ਸਿੱਖਿਆ ਦੇ ਡਰਾਮੇ ਕਰਨ ਦੀ ਬਜਾਏ ਵਿੱਦਿਅਕ ਅਦਾਰਿਆਂ ਵਿੱਚ ਹਕੀਕੀ ਸਕੂਲੀ ਸਿੱਖਿਆ ਦਾ ਮਾਹੌਲ ਬਣਾਇਆ ਜਾਵੇ।

No comments:


Wikipedia

Search results

Powered By Blogger