ਮੋਹਾਲੀ, 01 ਅਗਸਤ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਮੋਹਾਲੀ ਸ਼ਾਖਾ ਦਾ 23 ਵਾਂ ਖੂਨਦਾਨ ਕੈਂਪ ਸੰਤ ਨਿਰੰਕਾਰੀ ਸਤਿਸੰਗ ਭਵਨ ਫੇਜ਼ 6 ਵਿਖੇ ਲਗਾਇਆ ਗਿਆ। ਕੋਰੋਨਾ ਮਹਾਂਮਾਰੀ ਦੇ ਦੌਰਾਨ ਆਯੋਜਿਤ ਇਸ ਕੈਂਪ ਵਿੱਚ ਕੁੱਲ 112 ਨਿਰੰਕਾਰੀ ਭਗਤਾਂ ਜਿਸ ਵਿਚ 34 ਮਹਿਲਾਵਾਂ ਵੀ ਸ਼ਮੀਲ ਸਨ ਨੇ ਖੂਨਦਾਨ ਕੀਤਾ।
ਖੂਨਦਾਨ ਕੈਂਪ ਦਾ ਉਦਘਾਟਨ ਡਾ: ਰੱਤੀ ਰਾਮ ਸ਼ਰਮਾ ਜੀ ਪ੍ਰੋਫੈਸਰ ਅਤੇ ਮੁਖੀ, ਟ੍ਰਾਂਸਫਿਉਜ਼ਨ ਮੈਡੀਸਨ ਵਿਭਾਗ, ਪੀਜੀਆਈ ਐਮ ਈ ਆਰ, ਚੰਡੀਗੜ੍ਹ ਨੇ ਆਪਣੇ ਸ਼ੁੱਭ ਹੱਥਾਂ ਨਾਲ ਕੀਤਾ। ਇਸ ਮੌਕੇ ਖੂਨ ਦਾਨੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਨਿਰੰਕਾਰੀ ਮਿਸ਼ਨ ਦੇ ਵਡਮੁਲੇ ਯੋਗਦਾਨ ਦੇ ਕਾਰਨ ਕਰੋਨਾ ਦੇ ਦੁਰਾਨ ਵੀ ਬਲੱਡ ਬੈਂਕ ਵਿੱਚ ਬਲੱਡ ਦੀ ਕੋਈ ਕਮੀਂ ਨਹੀਂ ਆਈ । ਨਿਰੰਕਾਰੀ ਸ਼ਰਧਾਲੂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਦੂਜਿਆਂ ਲਈ ਜੀਵਨ ਬਤੀਤ ਕਰਕੇ ਮਨੁੱਖਤਾ ਲਈ ਨਿਰੰਤਰ ਨਵੀਂ ਮਿਸਾਲ ਕਾਇਮ ਕਰ ਰਹੇ ਹਨ। ਇਸ ਦੌਰਾਨ ਥੈਲੇਸੀਮੀਆ, ਕੈਂਸਰ ਦੇ ਮਰੀਜ਼ਾਂ ਅਤੇ ਗਰਵਤੀ ਮਾਵਾਂ ਲਈ ਲਗਾਏ ਗਏ ਕੈਂਪ ਵਰਦਾਨ ਸਾਬਤ ਹੋਏ।
ਸੰਤ ਨਿਰੰਕਾਰੀ ਸੇਵਾ ਦਲ ਦੇ ਖੇਤਰੀ ਸੰਚਾਲਕ, ਚੰਡੀਗੜ੍ਹ ਖੇਤਰ ਸ਼੍ਰੀ ਆਤਮਾ ਪ੍ਰਕਾਸ਼ ਜੀ ਨੇ ਡਾ: ਰੱਤੀ ਰਾਮ ਸ਼ਰਮਾ ਜੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀਆਂ ਸਿੱਖਿਆਵਾਂ ਦੀ ਬਦੌਲਤ ਹੀ ਨਿਰੰਕਾਰੀ ਸ਼ਰਧਾਲੂ ਮਨੁੱਖਤਾ ਦੀ ਬਿਹਤਰੀ ਲਈ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਸੇਵਾ ਵੀ ਸੁਚੇਤ ਹੋ ਕੇ ਕਰਦੇ ਹਨ ।
ਮੋਹਾਲੀ ਬ੍ਰਾਂਚ ਦੇ ਸੰਯੋਜਕ ਭੈਣ ਡਾ: ਜੇ ਕੇ ਚੀਮਾ ਜੀ ਨੇ ਨਿਰੰਕਾਰੀ ਭਗਤਾਂ ਦੁਆਰਾ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਸ਼ਬਦ "ਮਨੁੱਖੀ ਖੂਨ ਨਾੜੀਆਂ ਵਿੱਚ ਵਗਣਾ ਚਾਹੀਦਾ ਹੈ ਨਾ ਕਿ ਨਾਲੀਆਂ ਵਿੱਚ" ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾ ਦਿੱਤਾ ਹੈ। ਸ਼ਰਧਾਲੂ ਹਮੇਸ਼ਾਂ ਇਹ ਪ੍ਰਣ ਕਰਦੇ ਹਨ ਕਿ ਉਨ੍ਹਾਂ ਦੇ ਜੀਵਨ ਦਾ ਹਰ ਪਲ ਕਿਸੇ ਦੇ ਜੀਉਂਦੇ ਜੀ ਲਾਭਦਾਇਕ ਹੋਣਾ ਚਾਹੀਦਾ ਹੈ। ਖੂਨਦਾਨ ਸਹੀ ਅਰਥਾਂ ਵਿੱਚ ਮਨੁੱਖੀ ਕਦਰਾਂ ਕੀਮਤਾਂ ਦੀ ਉੱਤਮ ਉਦਾਹਰਣ ਹੈ। ਉਨ੍ਹਾਂ ਨੇ ਮੁੱਖ ਮਹਿਮਾਨ ਡਾ: ਰੱਤੀ ਰਾਮ ਸ਼ਰਮਾ ਜੀ ਡਾ: ਸੁਚੇਤ ਸਚਦੇਵ ਜੀ , ਡਾ ਅਮਰੀਕ ਸਿੰਘ ਚੀਮਾ ਜੀ ਅਤੇ ਪੀਜੀਆਈ ਡਾ: ਸੀਰਤ ਦੀ ਅਗਵਾਈ ਵਿੱਚ 12 ਮੈਂਬਰੀ ਟੀਮ ,ਸਥਾਨਿਕ ਪ੍ਰਸ਼ਾਸ਼ਨ ਅਤੇ ਸਾਰੇ ਖੂਨਦਾਨੀਆਂ ਦੇ ਨਾਲ ਨਾਲ਼ ਸੰਤ ਨਿਰੰਕਾਰੀ ਸੇਵਾਦਲ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਅਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅੱਗੇ ਸਭ ਲਈ ਸਿਹਤਮੰਦ ਰਹਿਣ ਦੀ ਕਾਮਨਾ ਕੀਤੀ।
No comments:
Post a Comment