ਮੋਹਾਲੀ, 24 ਅਕਤੂਬਰ : ਸੀਟੂ ਦੀ ਸੂਬਾ ਕਮੇਟੀ ਦੇ ਪ੍ਰਧਾਨ ਮਹਾਂ ਸਿੰਘ ਰੋੜੀ ਦੀ ਅਗਵਾਈ ਵਿੱਚ ਸੀਟੂ ਸਬੰਧਤ ਸਾਰੀਆਂ ਇਕਾਇਆਂ ਨੇ ਕਿਰਤ ਕਮਿਸਨ ਮੋਹਾਲੀ ਦੇ ਦਫਤਰ ਬੇ- ਮਿਸਾਲ ਧਰਨਾ ਦਿਤਾ। ਧਰਨੇ ਵਿੱਚ ਸਾਮਲ ਵਰਕਰਾਂ ਦੇ ਹੱਥਾਂ ਵਿੱਚ ਫੜੇ ਲਾਲ ਝੰਡਿਆਂ ਨੇ ਦੂਰ ਦੂਰ ਤੱਕ ਲਾਲ ਹੀ ਲਾਲ ਕਰ ਦਿਤਾ ਗਿਆ। ਇਸ ਮੌਕੇ ਵਧੀਕ ਕਿਰਤ ਕਮਿਸਨਰ ਮੋਨਾਂ ਪੂਰੀ ਨੇ ਧਰਨੇ ’ਚ ਆਕੇ ਮੰਗ ਪੱਤਰ ਪ੍ਰਾਪਤ ਕੀਤਾ। ਧਰਨੇ ਤੋਂ ਤੁਰੰਤ ਬਾਅਦ ਸੀਟੂ ਦੇ ਵਫਦ ਇਕ ਵਿਸੇਸ ਮੀਟਿੰਗ ਕਿਰਤ ਕਮਿਸ਼ਨਰ, ਜੋਇੰਟ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਵਿੱਚ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ ਨੇ ਕਿਹਾ ਕਿ ਅਧਿਕਾਰੀਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਅਜ ਤੱਕ ਜੋ ਵੀ ਮੰਗ ਪੱਤਰ ਉਨ੍ਹਾਂ ਵੱਲੋਂ ਦਿਤੇ ਗਏ ਹਨ ਉਨ੍ਹਾਂ ਇਸ ਸਬੰਧੀ ਕੋਈ ਜਾਣਕਾਰੀ ਉਨ੍ਹਾਂ ਨਹੀਂ ਦਿਤੀ ਗਈ। ਉਨ੍ਹਾਂ ਭਰੋਸਾ ਦਿਤਾ ਕਿ ਸਾਰੇ ਵਰਕਰਾਂ ਦਾ ਦੋ ਸਾਲਾਂ ਦਾ ਕੱਟਿਆ ਗਿਆ ਡੀ.ਏ ਦਾ ਏਰੀਅਰ ਇਕ ਮਹੀਨੇ ਦੇ ਅੰਦਰ ਅੰਦਰ ਵਿਆਜ ਸਮੇਤ ਦਿਤਾ ਜਾਵੇਗਾ।
ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੌੜੀ ਅਤੇ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ ਨੇ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਵਲੋਂ ਵਰਕਰਾਂ ਦੀਆ ਕਾਨੂੰਨੀ ਅਤੇ ਅਤਿ ਜ਼ਰੂਰੀ ਮੰਗਾਂ ਦੇ ਹੱਲ ਲਈ ਕੋਈ ਵੀ ਕਦਮ ਨਾ ਚੁੱਕਣ ਕਾਰਨ ਲਾਇਆ ਗਿਆ ਹੈ। ਸਰਕਾਰ ਨੇ ਕਿਰਤੀਆਂ ਦਾ ਕੋਰੋਨਾ ਕਾਲ ਵਿਚ ਪਿਛਲੇ 2 ਸਾਲਾਂ ਦਾ ਮਹਿੰਗਾਈ ਭੱਤਾ ਵੀ ਰੋਕ ਲਿਆ ਹੈ। ਸਰਕਾਰੀ ਟਰਾਂਸਪੋਰਟ ਵਿਚ ਧੱਕੇ ਨਾਲ ਗੈਰ ਕਾਨੂੰਨੀ ਠੇਕੇਦਾਰੀ ਸਿਸਟਮ ਜਾਰੀ ਰੱਖਿਆ ਜਾ ਰਿਹਾ ਹੈ। ਬਰਾਬਰ ਕੰਮ ਲਈ ਬਰਾਬਰ ਉੱਜਰਤਾਂ ਵੀ ਨਾ ਦੇ ਕੇ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਘੱਟੋ ਘੱਟ ਸਰਕਾਰੀ ਉੱਜਰਤਾਂ ਵੀ ਨਹੀਂ ਵਧਾਈਆਂ ਜਾ ਰਹੀਆਂ, ਜਦੋਂ ਕਿ 5 ਸਾਲ ਬਾਅਦ ਜਾਂ ਮਹਿੰਗਾਈ ਦੇ 100 ਅੰਕੜੇ ਵੱਧਣ ਉਪਰੰਤ ਘੱਟ ਘੱਟ ਉੱਜਰਤਾਂ ਦਾ ਵਾਧਾ ਕਰਨਾ ਹੁੰਦਾ ਹੈ। ਕਾਮਰੇਡ ਚੰਦਰ ਸ਼ੇਖਰ ਨੇ ਮੰਗਾਂ ਸਬੰਧੀ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 5 ਸਾਲਾਂ ਵਿਚ ਮਜ਼ਦੂਰਾਂ ਦੀ ਇਕ ਵੀ ਮੰਗ ਨਹੀਂ ਮੰਨੀ ਸਗੋਂ ਕਿਸੇ ਵੀ ਮੰਗ ਬਾਰੇ ਵਿਚਾਰ ਵਟਾਂਦਰਾ ਵੀ ਨਹੀਂ ਕੀਤਾ। ਪੰਜਾਬ ਸਰਕਾਰ ਵਲੋਂ ਨਾ ਕੋਈ ਕਾਨੂੰਨ ਮੰਨਿਆ ਜਾ ਰਿਹਾ ਹੈ ਅਤੇ ਨਾ ਹੀ ਸੁਪਰੀਮ ਕੋਰਟ ਦੇ ਫੈਸਲੇ ਲਾਗੂ ਕੀਤੇ ਜਾ ਰਹੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਦੀ ਕੁੱਲ ਹਿੰਦ ਸਕੱਤਰ ਭੈਣ ਊਸ਼ਾ ਰਾਣੀ ਨੇ ਕਿਹਾ ਕਿ ਪੰਜਾਬ ਦੇ ਲੱਖਾਂ ਸਕੀਮ ਵਰਕਰ ਹਨ ਜਿਹੜੇ ਕੰਮ ਪੰਜਾਬ ਵਿਚ ਕਰਦੇ ਹਨ ਜਦ ਕਿ ਕੁੱਲ ਖਰਚ ਦਾ 60% ਕੇਂਦਰ ਸਰਕਾਰ ਕਰਦੀ ਹੈ। ਪੰਜਾਬ ਸਰਕਾਰ ਆਪਣਾ 40% ਹਿੱਸਾ ਵੀ ਨਹੀਂ ਪਾਉਣਾ ਚਹੁੰਦੀ, ਨਾ ਸਕੀਮ ਵਰਕਰਾਂ ਨੂੰ ਵਰਕਰ ਮੰਨਿਆ ਜਾ ਰਿਹਾ ਹੈ ਨਾ ਕਿਸੇ ਨੂੰ ਘੱਟੋ ਘੱਟ ਉੱਜਰਤ ਦਿੱਤੀ ਜਾ ਰਹੀ ਹੈ। ਇਸ ਲਈ ਵਧੇਰੇ ਸਿਰੜੀ ਅਤੇ ਵਧੇਰੇ ਵਿਸ਼ਾਲ ਘੋਲ ਲੜਨ ਦੀ ਲੋੜ ਹੈ। ਸਾਥੀ ਸੁੱਚਾ ਸਿੰਘ ਅਜਨਾਲਾ ਵਿੱਤ ਸਕੱਤਰ ਨੇ ਕਿਹਾ ਕਿ ਅਜੇ ਲੇਬਰ ਕੋਡ ਲਾਗੂ ਵੀ ਨਹੀਂ ਹੋਏ ਪੰਰਤੂ ਪੰਜਾਬ ਸਰਕਾਰ ਇਨ੍ਹਾਂ ਮਜ਼ਦੂਰ ਵਿਰੋਧੀ ਕੋਡਜ਼ ਦੇ ਰੂਲਜ਼ ਲਾਗੂ ਕਰਨ ਲਈ ਮੋਦੀ ਸਰਕਾਰ ਤੋਂ ਵੀ ਕਾਹਲੀ ਜਾਪਦੀ ਹੈ। ਸੀਟੂ ਇਹ ਲਾਗੂ ਨਹੀਂ ਹੋਣ ਦੇਵੇਗੀ।
ਧਰਨਾਕਾਰੀਆਂ ਨੇ ਕਿਰਤ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਪੇਸ਼ ਕੀਤਾ ਗਿਆ। ਧਰਨੇ ਨੂੰ ਸੀਟੂ ਦੇ ਮੀਤ ਪ੍ਰਧਾਨ ਕੇਵਲ ਸਿੰਘ, ਤਰਸੇਮ ਜੋਧਾਂ, ਸੁਖਵਿੰਦਰ ਸਿੰਘ ਲੋਟੇ, ਜੋਗਿੰਦਰ ਸਿੰਘ ਔਲਖ, ਪਰਮਜੀਤ ਸਿੰਘ ਨੀਲੋਂ, ਅਮਰਨਾਥ ਕੁੰਮਕਲਾਂ ਸੁਭਾਸ਼ ਰਾਣੀ, ਸ਼ੇਰ ਸਿੰਘ ਫਰਵਾਹੀ, ਦਲਜੀਤ ਗੋਰਾ, ਨਛੱਤਰ ਸਿੰਘ, ਰੇਸਮ ਸਿੰਘ ਗਿੱਲ, ਤਰਸੇਮ ਸਿੰਘ, ਪ੍ਰਕਾਸ਼ ਹਿਸੋਵਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਧਰਨਾਕਾਰੀਆਂ ਨੂੰ ਅਖੀਰ ਵਿਚ ਸੰਬੋਧਨ ਕਰਦਿਆਂ ਸੀਟੂ ਦੇ ਸੂਬਾਈ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ ਨੇ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਅਜੇ ਵੀ ਕਿਰਤ ਮਹਿਕਮਾ ਸਾਡੀ ਮੰਗ ਨਹੀਂ ਮੰਨਦਾ ਤਾਂ ਪੰਜਾਬ ਦੇ ਲੇਬਰ ਮੰਤਰੀ ਦੇ ਘਰ ਸਾਹਮਣੇ ਪੱਕਾ ਮੋਰਚ ਲਾਉਣ ਦੀ ਤਿਆਰੀ ਕਰਨ ਅਤੇ ਸਾਰੇ ਸਕੀਮ ਵਰਕਰਾਂ ਦੀ 24 ਸਤੰਬਰ 2021 ਦੀ ਹੜਤਾਲ ਲਈ ਜ਼ੋਰਦਾਰ ਤਿਆਰੀ ਕਰਨ।
No comments:
Post a Comment