ਖਰੜ, 23 ਅਗਸਤ : ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਨੇੜਲੇ ਪਿੰਡ ਲੋਹਾਰੀ ਅਤੇ ਪਡਿਆਲਾ ਵਿਖੇ ਮੁਫਤ ਹੈਲਥ ਚੈੱਕਅੱਪ ਕੈਂਪ ਲਗਾਇਆ ਗਿਆ। ਇਹ ਕੈਂਪ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ, ਸ: ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਵਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ।
ਇਸ ਦੌਰਾਨ ਚਾਂਸਲਰ, ਸ: ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਭਵਿੱਖ ਵਿੱਚ ਵੀ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਅਧੀਨ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਸਮਾਜ ਦੇ ਭਲੇ ਲਈ ਕੰਮ ਕਰਦੀ ਰਹੇਗੀ।ਕੈਂਪ ਦੌਰਾਨ ਰਿਆਤ ਬਾਹਰਾ ਡੈਂਟਲ ਹਸਪਤਾਲ, ਰਿਆਤ ਬਾਹਰਾ ਨਰਸਿੰਗ ਕਾਲਜ, ਫਿਜ਼ੀਓਥੈਰੇਪੀ ਅਤੇ ਜੀਵ ਵਿਗਿਆਨ ਵਿਭਾਗ ਦੇ ਮਾਹਿਰਾਂ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ।
ਇਸ ਹੈਲਥ ਕੇਅਰ ਕੈਂਪ ਵਿੱਚ ਸਰੀਰ ਦੇ ਤਾਪਮਾਨ ਦਾ ਮੁਫਤ ਸਿਹਤ ਮੁਲਾਂਕਣ, ਬਲੱਡ ਸ਼ੂਗਰ ਮਾਪ, ਬਲੱਡ ਪ੍ਰੈਸ਼ਰ ਮਾਪ, ਆਕਸੀਜਨ ਸੰਤਿ੍ਰਪਤਾ ਸ਼ਾਮਲ ਸਨ। ਜਾਂਚ ਦੌਰਾਨ ਬਹੁਤੇ ਲੋਕ ਹਾਈ ਬਲੱਡ ਪ੍ਰੈਸ਼ਰ ਅਤੇ ਘੱਟ ਗਲੂਕੋਜ਼ ਦੇ ਪੱਧਰ ਤੋਂ ਪੀੜਤ ਸਨ, ਉਸ ਅਨੁਸਾਰ ਹੀ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਸਲਾਹ ਦਿੱਤੀ ਗਈ।
ਇਸੇ ਦੌਰਾਨ ਦੰਦਾਂ ਦੀ ਮੁਫਤ ਜਾਂਚ ਦੇ ਦੌਰਾਨ ਮਰੀਜ਼ਾਂ ਨੂੰ ਮੁਫਤ ਮੈਨੁਅਲ ਸਕੇÇਲੰਗ ਦੀ ਪੇਸ਼ਕਸ਼ ਕੀਤੀ ਗਈ। ਦੰਦਾਂ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਨੂੰ ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਅਗਲੇਰੀ ਮੁਫਤ ਇਲਾਜ ਲਈ ਕਾਰਡ ਵੀ ਜਾਰੀ ਕੀਤੇ ਗਏ।
ਇਸ ਦੇ ਨਾਲ ਹੀ ਬਜ਼ੁਰਗ ਲੋਕਾਂ ਨੂੰ ਵੱਖ-ਵੱਖ ਫਿਜ਼ੀਓਥੈਰੇਪੀ ਅਭਿਆਸਾਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੌਕੇ ’ਤੇ ਹੀ ਉਨ੍ਹਾਂ ਨੂੰ ਅਲਟਰਾ-ਸੋਨਿਕ ਮਸ਼ੀਨਾਂ ਦੁਆਰਾ ਇਲਾਜ ਦਿੱਤਾ ਗਿਆ। ਜ਼ਿਆਦਾਤਰ ਬਜ਼ੁਰਗਾਂ ਨੂੰ ਗਠੀਆ ਅਤੇ ਮਸਕੂਲੋਸਕੇਲਟਲ ਪ੍ਰਣਾਲੀ ਜਿਵੇਂ ਕਿ ਗੋਡੇ, ਪਿੱਠ ਅਤੇ ਗਰਦਨ ਦੇ ਦਰਦ ਨਾਲ ਸੰਬੰਧਤ ਮੁੱਦਿਆਂ ’ਤੇ ਦਿੱਕਤਾਂ ਸਨ। ਇਸ ਕੈਂਪ ਦਾ ਸੰਚਾਲਨ ਡਾ.ਸਿਮਰਜੀਤ ਕੌਰ, ਡੀਨ ਵਿਦਿਆਰਥੀ ਭਲਾਈ ਨੇ ਕੀਤਾ। ਰਿਆਤ ਬਾਹਰਾ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ: ਬੀ.ਐਸ. ਸਤਿਆਲ ਅਤੇ ਸ: ਹਰਜੀਤ ਸਿੰਘ, ਸਰਪੰਚ ਪਿੰਡ ਲੋਹਾਰੀ ਨੇ ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤੇ ਗਏ ਮੁਫਤ ਸਿਹਤ ਜਾਂਚ ਕੈਂਪ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
No comments:
Post a Comment