ਚੰਡੀਗੜ੍ਹ, 22 ਅਗਸਤ : ਗੰਨੇ ਦੇ ਭਾਅ ਅਤੇ ਬਕਾਏ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅੱਜ ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ’ਚ ਸਰਕਾਰ ਵੱਲੋਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੁੱਖ ਮੰਤਰੀ ਦੇ ਓਐਸਡੀ ਸੰਦੀਪ ਸਿੰਘ ਸੰਧੂ, ਗੁਰਜੀਤ ਰਾਣਾ ਅਤੇ ਕਿਸਾਨ ਯੂਨੀਅਨਾਂ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਰਾਏ, ਹਰਿੰਦਰ ਸਿੰਘ ਲੱਖੋਵਾਲ, ਤੋਂ ਇਲਾਵਾ ਹੋਰ ਕਈ ਕਿਸਾਨ ਆਗੂ ਸ਼ਾਮਲ ਹੋਏ। ਮੀਟਿੰਗ ਦੇ ਪਹਿਲੇ ਦੌਰ ਵਿੱਚ ਗੰਨੇ ਦਾ ਸਮਰਥਨ ਮੁੱਲ ਵਧਾਉਣ ਨੂੰ ਲੈ ਕੇ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਸਰਕਾਰ ਸਾਹਮਣ ਅੰਕੜਿਆਂ ਸਮੇਤ ਆਪਣੀ ਗੱਲ ਰੱਖਦਿਆਂ ਕਿਹਾ ਕਿ ਕਿਸਾਨਾਂ ਦਾ ਗੰਨੇ ‘ਤੇ ਖ਼ਰਚਾ 388 ਰੁਪਏ ਆਉਂਦਾ ਹੈ ਜੋਂ ਕਿ ਸਰਕਾਰ 350 ਰੁਪਏ ਤੇ ਖੜੀ ਰਹੀ।
ਕਿਸਾਨਾਂ ਨੇ 200 ਕਰੋੜ ਰੁਪਏ ਬਕਾਇਆ ਰਾਸ਼ੀ ਵੀ ਤੁਰੰਤ ਦੇਣ ਦੀ ਮੰਗ ਕੀਤੀ।ਮੀਟਿੰਗ ਵਿੱਚ ਕਿਸਾਨਾਂ ਨੇ ਪੂਰੇ ਅੰਕੜਿਆਂ ਨਾਲ ਸਰਕਾਰ ਸਾਹਮਣੇ ਗੱਲ ਰੱਖੀ ਪਰ ਸਰਕਾਰ ਅੜੀ ਰਹੀ।
ਕਿਸਾਨ ਮੰਗ ਕਰ ਰਹੇ ਹਨ ਕਿ ਗੰਨੇ ਦਾ ਭਾਅ 400 ਰੁਪਏ ਕੁਇੰਟਲ ਦਿੱਤਾ ਜਾਵੇ। ਪੂਰੇ 90 ਮਿੰਟ ਗੱਲ ਚਲਦੀ ਰਹੀ ਪਰ ਗੱਲ ਸਿਰੇ ਨਾ ਲਗਦੀ ਦੇਖ ਕੱਲ 3.30 ਵਜੇ ਬਾਅਦ ਦੁਪਹਿਰ ਸਰਕਟ ਹਾਊਸ ਜਲੰਧਰ ਵਿੱਚ ਰੱਖੀ ਗਈ ਹੈ ਜਿੱਥ ਸਰਕਾਰ ਵੱਲੋਂ ਖੇਤ ਮਾਹਰ ਕਿਸਾਨਾਂ ਨਾਲ ਮੀਟਿੰਗ ਕਰਨਗੇ।ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਗੰਨੇ ਦੇ ਭਾਅ ਤੇ ਬਕਾਏ ਜਾਰੀ ਕਰਨ ਬਾਰੇ ਕੋਈ ਫੈਸਲਾ ਕਰਨਗੇ।
ਵਰਨਣਯੋਗ ਹੈ ਕਿ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੇ ਰਸਤਾ ਰੋਕਣ ਦੀ ਚਿਤਾਵਨੀ ਦੇ ਬਾਵਜੂਦ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆਂ ਜਿਸ ਕਾਰਨ ਕਿਸਾਨਾਂ ਨੇ ਪਰਸੋਂ ਤੋਂ ਜਲੰਧਰ ਦਿੱਲੀ ਕੌਮੀ ਮਾਰਗ ਅਤੇ ਰੇਲ ਪਟੜੀ ਉੱਤੇ ਜਾਮ ਲਾਇਆ ਹੋਇਆ ਹੈ।
No comments:
Post a Comment