ਐਸ.ਏ.ਐਸ. ਨਗਰ, 25 ਅਗਸਤ : ਰਿਟਾਇਰਡ ਆਫੀਸਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਫਦ ਨੇ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਬੋਰਡ ਦੇ ਚੇਅਰਮੈਨ ਡਾ ਯੋਗਰਾਜ ਨਾਲ ਮੀਟਿੰਗ ਕੀਤੀ ਗਈ। ਇਸ ਤੋਂ ਪਹਿਲਾਂ ਐਸੋਸੀਏਸਨ ਦੇ ਆਹੁਦੇਦਾਰਾਂ ਦੀ ਇਕ ਵਿਚ ਵਿਸ਼ੇਸ ਮੀਟਿੰਗ ਹੋਈ।
ਜਿਸ ਵਿੱਚ ਰਣਜੀਤ ਸਿੰਘ ਮਾਨ, ਪ੍ਰਧਾਨ, ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ, ਗੁਰਦੀਪ ਸਿੰਘ ਢਿਲੋਂ, ਗੁਰਮੀਤ ਸਿੰਘ ਰੰਧਾਵਾ, ਜਰਨੈਲ ਸਿੰਘ, ਰਸਭਿੰਦਰ ਸਿੰਘ, ਮੇਘ ਰਾਜ ਗੋਇਲ, ਹਰਮਿੰਦਰ ਸਿੰਘ, ਮੇਜਰ ਸਿੰਘ ਭਿੰਡਰ, ਰਜਿੰਦਰ ਸਿੰਘ ਡਿੰਪੀ, ਪ੍ਰਮੋਦ ਮਿਸ਼ਰਾ ਅਤੇ ਨਛੱਤਰ ਸਿੰਘ ਖਿਆਲਾ ਆਦਿ ਸਾਮਲ ਹੋਏ। ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਪੈਨਸ਼ਨ ਫੰਡ ਦੇ ਘੱਟਣ ਬਾਰੇ ਚਿੰਤਾ ਕੀਤਾ ਗਈ। ਜਿਸ ਕਾਰਨ ਸੇਵਾ ਨਿਵਰਤ ਕਰਮਚਾਰੀਆਂ ਨੂੰ ਪੈਨਸਨ ਸਮੇਂ ਸਿਰ ਮਿਲਣ ਤੇ ਸਵਾਲਿਆ ਚਿੰਨ ਲੱਗ ਰਿਹਾ ਹੈ। ਇਸ ਤੋਂ ਇਲਾਵਾ ਸੇਵਾ ਨਿਵਰਤ ਕਰਮਚਾਰੀਆਂ ਦੀ ਵੱਧਦੀ ਉਮਰ ਕਾਰਨ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਹਨ ਵੱਲੋਂ ਬਿਮਾਰੀ ਦੇ ਖਰਚੇ ਸਬੰਧੀ ਬਿਲਾਂ ਦੀ ਅਦਾਇਗੀ ਨਹੀਂ ਹੋ ਰਹੀ। ਇਸ ਤੋਂ ਇਲਾਵਾ ਸੇਵਾ ਨਿਵਰਤ ਅਧਿਕਾਰੀਆਂ ਦੀ ਵਿਸ਼ੇਸ ਮੀਟਿੰਗ ਵੀ ਬੁਲਾਉਣ ਤੇ ਵਿਚਾਰ ਕੀਤਾ ਗਿਆ। ਸ੍ਰੀ ਢੋਲੇਵਾਲ ਨੇ ਦੱਸਿਆ ਕਿ ਮੀਟਿੰਗ ਤੋਂ ਬਾਅਦ ਐਸੋਸੀਏਸਨ ਦਾ ਵਫਦ ਬੋਰਡ ਸਿੱਖਿਆ ਬੋਰਡ ਦੇ ਚੇਅਰਮੈਨ ਡਾ ਯੋਗਰਾਜ ਨੂੰ ਮਿਲਿਆ। ਸ੍ਰੀ ਢੋਲਵਾਲ ਨੇ ਦੱਸਿਆ ਕਿ ਚੇਅਰਮੈਨ ਨੇ ਵਫਦ ਨੂੰ ਕਿਹਾ ਕਿ ਉਹ ਉਨ੍ਰਾਂ ਨੂੰ ਕੁਝ ਸਮਾਂ ਦਿਤੇ ਜਾਵੇ ਇਸ ਤੋਂ ਬਾਅਦ ਉਹ ਪੈਨਸ਼ਨ ਫੰਡ ਨੂੰ ਵਿਤੀ ਪੱਖੋਂ ਮਜਬੂਤੀ ਪ੍ਰਦਾਨ ਕੀਤਾ ਜਾਵੇਗਾ। ਜਿਹੜੀ ਐਫਡੀਆਰ ਤੁੜਵਾਈ ਗਈ ਹੈ ਉਸ ਦੀ ਭਰਪਾਈ ਵੀ ਤੁਰੰਤ ਕੀਤੀ ਜਾਵੇਗੀ।
No comments:
Post a Comment