SBP GROUP

SBP GROUP

Search This Blog

Total Pageviews

ਨਵਜੋਤ ਦੇ ਜੀਵਨ ਵਿੱਚ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਉਰੋ ਨੇ ਜਗਾਈ ਨਵੀਂ ਜੋਤ

ਐਸ.ਏ.ਐਸ. ਨਗਰ, 1 ਸਤੰਬਰ : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਮੋਹਾਲੀ ਵਿਖੇ ਸਥਾਪਿਤ ਕੀਤਾ ਗਿਆ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਜ਼ਿਲ੍ਹੇ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਵਿੱਚ ਵਰਦਾਨ ਸਾਬਿਤ ਹੋ ਰਿਹਾ ਹੈ।



ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਯਤਨਾਂ ਨਾਲ ਮੋਹਾਲੀ ਜ਼ਿਲ੍ਹੇੇ ਦੇ ਵਸਨੀਕ ਨਵਜੋਤ ਸਿੰਘ ਦੀ ਚੋਣ ਐਕਸਿਸ ਬੈਂਕ ਵਿੱਚ ਕਰਵਾਈ ਗਈ। ਗਰੈਜੁਏਸ਼ਨ ਤੱਕ ਪੜ੍ਹਿਆ ਨਵਜੋਤ ਸਿੰਘ ਕਾਫੀ ਸਮੇਂ ਤੋਂ ਨੌਕਰੀ ਦੀ ਤਲਾਸ਼ ਕਰ ਰਿਹਾ ਸੀ ਜਿਸ ਦੇ ਸਬੰਧ ਵਿੱਚ ਉਹ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਮੋਹਾਲੀ ਵਿਖੇ ਆਇਆ ਅਤੇ ਡਿਪਟੀ ਸੀ.ਈ.ਓ ਨਾਲ ਮੁਲਾਕਾਤ ਕੀਤੀ। ਡਿਪਟੀ ਸੀ.ਈ.ਓ ਨੇ ਉਸ ਦੀ ਪੂਰੀ ਗੱਲ ਸੁਣਨ ਤੋੋਂ ਬਾਅਦ ਉਸ ਨੂੰ ਡੀ.ਬੀ.ਈ.ਈ., ਮੋਹਾਲੀ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਕਿਹਾ। ਡੀ.ਬੀ.ਈ.ਈ. ਮੋਹਾਲੀ ਵਿਖੇ ਲਾਏ ਪਲੇਸਮੈੈਂਟ ਕੈਂਪ ਦੌਰਾਨ ਉਸ ਦੀ ਇੰਟਰਵਿਊ ਤੋਂ ਬਾਅਦ ਚੋਣ ਹੋ ਗਈ। ਸਿਲੈਕਸ਼ਨ ਤੋੋਂ ਬਾਅਦ ਨਵਜੋਤ ਸਿੰਘ ਨੇ ਡੀ.ਬੀ.ਈ.ਈ., ਮੋਹਾਲੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

No comments:


Wikipedia

Search results

Powered By Blogger