ਮੋਹਾਲੀ: 6 ਸਤੰਬਰ : ਮੋਹਾਲੀ ਦੇ ਫੇਜ਼ 9 ਵਿੱਚ ਨੇਚਰ ਕਿਓਰ ਕੇਂਦਰ ਦਾ ਉਦਘਾਟਨ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਕੌਂਸਲਰ ਕਮਲਪ੍ਰੀਤ ਸਿੰਘ ਬਨੀ ਵੱਲੋਂ ਕੀਤਾ ਗਿਆ।
ਇਸ ਮੌਕੇ ਡਾਲਫਨ ਟਾਵਰ ਦੇ ਪ੍ਰਮੋਟਰ ਸਾਬਕਾ ਕੈਪਟਨ ਜਸਬੀਰ ਸਿੰਘ ਮੁੱਖ ਮਹਿਆਨ ਵਜੋਂ ਪੁੱਜੇ।
ਇਸ ਮੌਕੇ ਡਾਕਟਰ ਹਰਸ਼ਿਤਾ ਤੇ ਚੇਅਰਮੈਨ ਰਾਜਿੰਦਰਪਾਲ ਗੋਇਲ ਨੇ ਕੁਦਰਤੀ ਖੁਰਾਕ ਤੇ ਸਿਹਤਮੰਦ ਜੀਵਨਸ਼ੈਲੀ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕਿਵੇਂ ਕੁਦਰਤੀ ਖੁਰਾਕ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੀ ਹੈ ਅਤੇ ਫਾਸਟ ਫੂਡ ਅਤੇ ਤਲੀਆਂ ਚੀਜ਼ਾਂ ਦਾ ਸੇਵਨ ਸਰੀਰ ਨੂੰ ਬਿਮਾਰੀਆਂ ਵੱਲ ਧੱਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਡਾ. ਅਰਵਿੰਦ ਯੋਗੀ ਮੁਫਤ ਸੇਵਾਵਾਂ ਦੇਣਗੇ। ਇਸ ਮੌਕੇ ਡਾ. ਐਨ ਕੇ ਕਲਸੀ, ਜਰਨੈਲ ਸਿੰਘ ਸਿੱਧੂ, ਅਸ਼ੋਕ ਕੁਮਾਰ ਤੇ ਰਵਿੰਦਰ ਕੁਮਾਰ ਹਾਜ਼ਰ ਸਨ।
No comments:
Post a Comment